ਮਨੁੱਖਤਾ ਦੀ ਸੇਵਾ ਕਰਨ ਵਾਲੀ 98 ਸਾਲਾ ਮਾਤਾ ਗੁਰਦੇਵ ਕੌਰ ਨੂੰ ਮੋਗਾ ਪੁਲਸ ਨੇ ਕੀਤਾ ਸਨਮਾਨਿਤ

05/17/2020 10:02:59 AM

ਮੋਗਾ (ਬਿੰਦਾ): ਮਨੁੱਖਤਾ ਦੀ ਸੇਵਾ ਵੱਡੀ ਸੇਵਾ ਕਰਨ ਵਾਲੀ 98 ਸਾਲਾ ਮਾਤਾ ਗੁਰਦੇਵ ਕੌਰ ਧਾਲੀਵਾਲ ਜਿਨ੍ਹਾਂ ਲਾਕਡਾਊਨ ਦੌਰਾਨ ਆਪਣੇ ਹੱਥੀ ਮਾਸਕ ਬਣਾਕੇ ਲੋੜਵੰਦਾਂ ਨੂੰ ਵੰਡ ਕੇ ਇੱਕ ਮਿਸਾਲ ਕਾਇਮ ਕੀਤੀ ਸੀ।ਉਨ੍ਹਾਂ ਨੂੰ ਜ਼ਿਲਾ ਪੁਲਸ ਮੁੱਖੀ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਤੇ ਐੱਸ.ਆਈ ਦਵਿੰਦਰ ਸਿੰਘ/ਰੀਡਰ ਐੱਸ.ਐੱਸ.ਪੀ ਮੋਗਾ, ਸੁਖਰਾਜ ਸਿੰਘ ਏ.ਐੱਸ.ਆਈ, ਐੱਚ.ਸੀ. ਜਸਵੀਰ ਸਿੰਘ ਬਾਵਾ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ।ਜ਼ਿਕਰਯੋਗ ਹੈ ਕਿ ਮਾਤਾ ਗੁਰਦੇਵ ਕੌਰ ਧਾਲੀਵਾਲ ਨੇ ਲਾਕਡਾਊਨ ਦੌਰਾਨ ਇੰਨੀ ਉਮਰ 'ਚ ਆਪਣੇ ਹੌਸਲੇ ਦੀ ਮਿਸਾਲ ਪੇਸ਼ ਕਰਦੇ ਹੋਏ ਵੱਡੀ ਗਿਣਤੀ 'ਚ ਖੁਦ ਮਾਸਕ ਤਿਆਰ ਕੀਤੇ ਅਤੇ ਲੋੜਵੰਦਾਂ ਨੂੰ ਵੰਡੇ ਗਏ ਸਨ।

PunjabKesari

ਦੱਸਣਯੋਗ ਹੈ ਕਿ  ਕੋਰੋਨਾ ਦੀ ਆਫਤ ਵਿਚ ਮਾਸਕ ਪਹਿਨਣਾ ਬਹੁਤ ਜ਼ਰੂਰੀ ਹੋ ਗਿਆ ਹੈ ਪਰ ਕੁਝ ਲੋਕਾਂ ਕੋਲ ਮਾਸਕ ਖਰੀਦਣ ਲਈ ਪੈਸੇ ਨਹੀਂ ਹਨ। ਅਜਿਹੇ ਵਿਚ 98 ਸਾਲ ਦੀ ਗੁਰਦੇਵ ਕੌਰ ਹਰ ਦਿਨ ਆਪਣੇ ਪਰਿਵਾਰ ਨਾਲ ਮਿਲ ਕੇ ਢੇਰ ਸਾਰੇ ਮਾਸਕ ਸਿਲਾਈ ਕਰਦੀ ਹੈ ਅਤੇ ਫਿਰ ਉਨ੍ਹਾਂ ਨੂੰ ਗਰੀਬਾਂ ਵਿਚ ਵੰਡ ਦਿੰਦੀ ਹੈ। ਪੰਜਾਬ ਦੇ ਮੋਗਾ ਸ਼ਹਿਰ 'ਚ ਅਕਾਲਸਰ ਰੋਡ 'ਤੇ ਰਹਿਣ ਵਾਲੀ ਗੁਰਦੇਵ ਕੌਰ ਧਾਲੀਵਾਲ ਦੀ ਇਕ ਅੱਖ ਦੀ ਰੌਸ਼ਨੀ ਧੁੰਦਲੀ ਹੋ ਚੁੱਕੀ ਹੈ ਅਤੇ ਦੂਜੀ ਅੱਖ 'ਚ ਵੀ 25 ਸਾਲ ਪਹਿਲਾਂ ਆਪਰੇਸ਼ਨ ਕਰਾਇਆ ਸੀ। ਕੰਬਦੇ ਹੱਥਾਂ ਨਾਲ ਉਹ 100 ਸਾਲ ਪੁਰਾਣੀ ਮਸ਼ੀਨ 'ਤੇ ਜਦੋਂ ਮਾਸਕ ਬਣਾਉਣ ਬੈਠਦੀ ਹੈ ਤਾਂ ਮਨੁੱਖਤਾ ਦੀ ਸੇਵਾ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਕੁਝ ਯਾਦ ਨਹੀਂ ਰਹਿੰਦਾ। ਇਸ ਮੁਸ਼ਕਲ ਸਮੇਂ ਵਿਚ ਲੋਕਾਂ ਨੂੰ ਆਪਣੇ ਘਰਾਂ 'ਚ ਰਹਿਣ ਅਤੇ ਸਰਕਾਰ ਵਲੋਂ ਦੱਸੇ ਗਏ ਨਿਯਮਾਂ ਦਾ ਪਾਲਣ ਕਰਨ ਦੀ ਸਲਾਹ ਦਿੰਦੇ ਹੋਏ ਗੁਰਦੇਵ ਕੌਰ ਕਹਿੰਦੀ ਹੈ ਕਿ ਬੀਮਾਰੀ ਤੋਂ ਬਚ ਸਕਦੇ ਹੋ ਤਾਂ ਬਚੋ। ਸਰਕਾਰ ਜੋ ਕੁਝ ਕਹਿੰਦੀ ਹੈ, ਸਾਡੀ ਭਲਾਈ ਲਈ ਕਹਿੰਦੀ ਹੈ। ਆਪਣੇ ਘਰਾਂ ਵਿਚ ਰਹੋ, ਭਗਵਾਨ ਦਾ ਨਾਮ ਲਵੋ ਅਤੇ ਜੇਕਰ ਕਿਸੇ ਦੀ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰੋ।

PunjabKesari


Shyna

Content Editor

Related News