ਮੋਗਾ : ਨਗਰ ਨਿਗਮ ’ਚ ਆਪਣੇ ਕੰਮ ਲਈ ਗਏ ਕਾਂਗਰਸੀ ਕੌਂਸਲਰ ਦੀ ਸਫਾਈ ਸੇਵਕਾਂ ਨੇ ਕੀਤੀ ਕੁੱਟਮਾਰ

Wednesday, Nov 17, 2021 - 04:12 PM (IST)

ਮੋਗਾ : ਨਗਰ ਨਿਗਮ ’ਚ ਆਪਣੇ ਕੰਮ ਲਈ ਗਏ ਕਾਂਗਰਸੀ ਕੌਂਸਲਰ ਦੀ ਸਫਾਈ ਸੇਵਕਾਂ ਨੇ ਕੀਤੀ ਕੁੱਟਮਾਰ

ਮੋਗਾ (ਗੋਪੀ ਰਾਊਕੇ) - ਬੀਤੇ ਕੱਲ੍ਹ ਨਗਰ ਨਿਗਮ ਦੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਲਈ ਹੜਤਾਲ ਕਰਕੇ ਸ਼ਹਿਰ ਵਿਚੋਂ ਕੂੜਾ ਚੁੱਕਣਾ ਬੰਦ ਕਰ ਦਿੱਤਾ ਸੀ। ਹਲਕਾ ਵਿਧਾਇਕ ਡਾ.ਹਰਜੋਤ ਕਮਲ ਦੀ ਪਤਨੀ ਡਾ.ਰਜਿੰਦਰ ਕੌਰ ਵੱਲੋਂ ਮੇਅਰ ਅਤੇ ਕਾਂਗਰਸੀ ਕੌਂਸਲਰਾਂ ਨੂੰ ਨਾਲ ਲੈ ਕੇ ਸ਼ਹਿਰ ਵਿਚੋਂ ਜਿਉਂ ਹੀ ਕੂੜਾ ਚੁਕਵਾਉਣਾ ਸ਼ੁਰੂ ਕੀਤਾ ਤਾਂ ਸਫਾਈ ਸੇਵਕ ਇਸ ਦਾ ਵਿਰੋਧ ਕਰਨ ਲੱਗੇ। ਇਸ ਦੌਰਾਨ ਸਥਿਤੀ ਇੰਨ੍ਹੀ ਜ਼ਿਆਦਾ ਗੰਭੀਰ ਬਣ ਗਈ ਕਿ ਪੁਲਸ ਨੇ ਲਾਠੀ ਚਾਰਜ ਕਰ ਦਿੱਤਾ। 

ਪੜ੍ਹੋ ਇਹ ਵੀ ਖ਼ਬਰ ਬਟਾਲਾ ਨੇੜੇ ਵਾਪਰਿਆ ਦਿਲ-ਕੰਬਾਊ ਹਾਦਸਾ: ਕਾਰ ਦੇ ਉੱਡੇ ਚੀਥੜੇ, ਵਿਆਹ ਤੋਂ ਪਰਤੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਮਿਲੀ ਜਾਣਕਾਰੀ ਅਨੁਸਾਰ ਅੱਜ ਜਦੋਂ ਨਗਰ ਨਿਗਮ ਵਿਖੇ ਅਗਲੇ ਸੰਘਰਸ਼ ਦੀ ਰਣਨੀਤੀ ਲਈ ਜਦੋਂ ਸਫਾਈ ਸੇਵਕ ਮੀਟਿੰਗ ਕਰ ਰਹੇ ਸਨ ਤਾਂ ਆਪਣੇ ਕਿਸੇ ਕੰਮ ਲਈ ਕੌਂਸਲਰ ਪ੍ਰਵੀਨ ਮੱਕੜ ਨਗਰ ਨਿਗਮ ਦਫ਼ਤਰ ਮੋਗਾ ਪੁੱਜੇ। ਬੀਤੇ ਕੱਲ ਤੋਂ ਰੋਹ ਵਿਚ ਆਏ ਸਫਾਈ ਸੇਵਕਾਂ ਅਤੇ ਹੋਰ ਆਗੂਆਂ ਨੇ ਕਥਿਤ ਤੌਰ ’ਤੇ ਕਾਂਗਰਸੀ ਕੌਂਸਲਰ ਪ੍ਰਵੀਨ ਮੱਕੜ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕੌਂਸਲਰ ਪ੍ਰਵੀਨ ਮੱਕੜ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਹਲਕਾ ਵਿਧਾਇਕ ਡਾ. ਹਰਜੋਤ ਕਮਲ, ਉਨ੍ਹਾਂ ਦਾ ਹਾਲ ਚਾਲ ਪੁੱਛਣ ਲਈ ਪੁੱਜੇ ਹਨ। ਦੋਵਾਂ ਧਿਰਾਂ ਵਿਚ ਟਕਰਾਅ ਵਧਣ ਦੀ ਸੰਭਾਵਣਾ ਕਰ ਕੇ ਮੋਗਾ ਨਗਰ ਨਿਗਮ, ਸਿਵਲ ਹਸਪਤਾਲ ਅਤੇ ਹੋਰਨਾਂ ਥਾਵਾਂ ਤੇ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ ਪਤਨੀ ਦੇ ਝਗੜੇ ਤੋਂ ਦੁਖ਼ੀ ਪਤੀ ਨੇ ਸੁਸਾਈਡ ਨੋਟ ਲਿਖ ਕੀਤੀ ‘ਖ਼ੁਦਕੁਸ਼ੀ’, ਸਾਲ ਪਹਿਲਾਂ ਹੋਇਆ ਸੀ ਵਿਆਹ


author

rajwinder kaur

Content Editor

Related News