ਮੋਗਾ ਦੇ ਪਿੰਡ ਡਾਲਾ ’ਚ NIA ਦੀ ਦਬਿਸ਼ ,ਖ਼ਾਲਿਸਤਾਨ ਟਾਈਗਰ ਫੋਰਸ ਦੇ ਦੋ ਮੈਂਬਰਾਂ ਦੇ ਘਰਾਂ ਦੀ ਲਈ ਜਾ ਰਹੀ ਤਲਾਸ਼ੀ

Thursday, Jul 01, 2021 - 06:05 PM (IST)

ਮੋਗਾ ਦੇ ਪਿੰਡ ਡਾਲਾ ’ਚ NIA ਦੀ ਦਬਿਸ਼ ,ਖ਼ਾਲਿਸਤਾਨ ਟਾਈਗਰ ਫੋਰਸ ਦੇ ਦੋ ਮੈਂਬਰਾਂ ਦੇ ਘਰਾਂ ਦੀ ਲਈ ਜਾ ਰਹੀ ਤਲਾਸ਼ੀ

ਮੋਗਾ (ਗੋਪੀ ਰਾਊਕੇ) : ਮੋਗਾ ਪੁਲਸ ਵੱਲੋਂ ਕੁਝ ਮਹੀਨੇ ਪਹਿਲਾਂ ਖਾਲਿਸਤਾਨ ਟਾਈਗਰ ਫੋਰਸ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ’ਚੋਂ ਦੋ ਮੈਂਬਰ ਮੋਗਾ ਦੇ ਪਿੰਡ ਡਾਲਾ ਦੇ ਰਹਿਣ ਵਾਲੇ ਸਨ। ਉੱਥੇ ਹੀ ਅੱਜ ਐੱਨ.ਆਈ.ਏ. ਵੱਲੋਂ ਮੋਗਾ ਦੇ ਪਿੰਡ ਡਾਲਾ ਵਿੱਚ ਸਵੇਰ ਤੋਂ ਹੀ ਇਨ੍ਹਾਂ ਦੋਨਾਂ ਮੈਂਬਰਾਂ ਦੇ ਘਰਾਂ ਵਿੱਚ ਤਲਾਸ਼ੀ ਲਈ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਐੱਨ.ਆਈ.ਏ. ਦੇ ਐੱਸ.ਪੀ. ਆਈ.ਪੀ.ਐੱਸ. ਤਜਿੰਦਰਪਾਲ ਦੀ ਟੀਮ ਵੱਲੋਂ ਮੋਗਾ ਪੁਲਸ ਦੇ ਸਹਿਯੋਗ ਨਾਲ ਇਹ ਤਲਾਸ਼ੀ ਅਭਿਆਨ ਕੀਤਾ ਜਾ ਰਿਹਾ ਹੈ। ਉਥੇ ਹੀ ਪਿੰਡ ਵਾਸੀਆਂ ਵੱਲੋਂ ਵੀ ਐਨ.ਆਈ.ਏ. ਅਤੇ ਪੁਲਸ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:  2 ਮਹੀਨੇ ਪਹਿਲਾਂ ਵਿਆਹੀ ਗਰਭਵਤੀ ਜਨਾਨੀ ਨੇ ਕੀਤੀ ਖ਼ੁਦਕੁਸ਼ੀ, ਸਹੁਰਿਆਂ 'ਤੇ ਲੱਗੇ ਵੱਡੇ ਇਲਜ਼ਾਮ

PunjabKesari

ਤੁਹਾਨੂੰ ਦੱਸ ਦਈਏ ਕਿ ਮੋਗਾ ਪੁਲਸ ਨੇ ਤਿੰਨ ਖਾਲਿਸਤਾਨ ਟਾਈਗਰ ਫੋਰਸ ਨਾਲ ਸਬੰਧਤ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ।ਪੁਲਸ ਨੇ ਲਵਪ੍ਰੀਤ ਸਿੰਘ  ਉਰਫ ਰਵੀ , ਰਾਮ ਸਿੰਘ ਉਰਫ ਸੋਨੂ ਅਤੇ ਕਮਲਜੀਤ ਸ਼ਰਮਾ ਉਰਫ ਕਮਲ ਨੂੰ ਮੋਗਾ ਪੁਲਸ ਨੇ ਮਈ 2021 ’ਚ ਗ੍ਰਿਫ਼ਤਾਰ ਕੀਤਾ ਸੀ।ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਖਾਲਿਸਤਾਨ ਟਾਈਗਰ ਫੋਰਸ ਦੇ ਕਾਰਕੁੰਨਾਂ ਤੇ ਮੋਗਾ ਵਿੱਚ ਸ਼ੋਅਰੂਮ ਮਾਲਿਕ ’ਤੇ ਸ਼ਰੇਆਮ ਗੋਲੀਆਂ ਚਲਾ ਕੇ ਹੱਤਿਆ, ਭਗਤਾ ਭਾਈ ਜ਼ਿਲ੍ਹਾ ਬਠਿੰਡੇ ਦੇ ਇੱਕ ਡੇਰਾ ਪ੍ਰੇਮੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦਾ ਬਦਲਾ ਲੈਣ ਲਈ ਹੱਤਿਆ ਅਤੇ ਇਨ੍ਹਾਂ ਵਲੋਂ ਫਿਲੋਰ ਦੇ ਇੱਕ ਪੁਜਾਰੀ ਦੀ ਵੀ ਗੋਲੀ ਮਾਰੀ ਸੀ ਪਰ ਪੁਜਾਰੀ ਦੀ ਜਾਨ ਬੱਚ ਗਈ ਸੀ ।

PunjabKesari

ਇਹ ਵੀ ਪੜ੍ਹੋ: ਸਰੂਪ ਸਿੰਗਲਾ ਨੇ ਮੁੜ ਘੇਰਿਆ ਮਨਪ੍ਰੀਤ ਬਾਦਲ, 'ਨਾਜਾਇਜ਼ ਮਾਈਨਿੰਗ ਦੀ ਨਿਰਪੱਖ ਜਾਂਚ ਹੋਵੇ ਤਾਂ ਹੋਣਗੇ ਵੱਡੇ ਖੁਲਾਸੇ'


author

Shyna

Content Editor

Related News