''ਨਾ ਵਕੀਲ ਨਾ ਦਲੀਲ, ਮਾਰੇ ਗਏ ਜ਼ਲੀਲ ਨਾਲ ਗੂੰਜਿਆ ਮੋਗਾ'' (ਵੀਡੀਓ)

Saturday, Dec 07, 2019 - 10:46 AM (IST)

ਮੋਗਾ (ਵਿਪਨ)—ਬੀਤੇ ਦਿਨੀਂ ਹੈਦਰਾਬਾਦ 'ਚ ਹੋਏ ਮਹਿਲਾ ਡਾਕਟਰ ਨਾਲ ਅਤਿਆਚਾਰ ਦੇ ਦੋਸ਼ੀਆਂ ਨੂੰ ਪੁਲਸ ਨੇ ਕੱਲ੍ਹ ਚਾਰਾਂ ਦੋਸ਼ੀਆਂ ਨੂੰ ਗੋਲੀ ਮਾਰ ਕੇ ਉਨ੍ਹਾਂ ਦਾ ਐਨਕਾਉਂਟਰ ਕਰ ਦਿੱਤਾ ਗਿਆ। ਹੈਦਰਾਬਾਦ ਪੁਲਸ ਐਨਕਾਉਂਟਰ 'ਤੇ ਪੰਜਾਬ 'ਚ ਜਸ਼ਨ ਮਨਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਮੋਗਾ ਦੀ 'ਰਾਧੇ-ਰਾਧੇ' ਐਨ.ਜੀ.ਓ. ਨੇ ਹੈਦਰਾਬਾਦ ਪੁਲਸ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਇਸ ਮੌਕੇ ਔਰਤਾਂ ਨੇ ਮਠਿਆਈਆਂ ਵੰਡ ਕੇ ਅਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ। ਉਨ੍ਹਾਂ ਨੇ 'ਨਾ ਵਕੀਲ ਨਾ ਦਲੀਲ, ਮਾਰੇ ਗਏ ਜ਼ਲੀਲ' ਦੇ ਨਾਅਰੇ ਵੀ ਲਾਏ।

PunjabKesariਔਰਤਾਂ ਦਾ ਕਹਿਣਾ ਹੈ ਕਿ ਇਹ ਜੋ ਕੁਝ ਵੀ ਹੋਇਆ ਬਹੁਤ ਵਧੀਆ ਹੋਇਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਮੰਗ ਵੀ ਇਹ ਹੀ ਸੀ ਕਿ ਗਲਤ ਕੰਮ ਕਰਨ ਉਸ ਸਮੇਂ ਹੀ ਸਜ਼ਾ ਸੁਣਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਮਾੜੇ ਅਨਸਰਾਂ ਦੇ ਮਨ 'ਚ ਪੁਲਸ ਦਾ ਡਰ ਪੈਦਾ ਹੋ ਸਕੇ।


author

Shyna

Content Editor

Related News