ਮੋਗਾ ''ਚ ਖੜ੍ਹੇ ਟਰੱਕ ਨੂੰ ਅਚਾਨਕ ਲੱਗੀ ਅੱਗ, ਹੋਇਆ ਵੱਡਾ ਮਾਲੀ ਨੁਕਸਾਨ

Thursday, May 28, 2020 - 10:32 AM (IST)

ਮੋਗਾ ''ਚ ਖੜ੍ਹੇ ਟਰੱਕ ਨੂੰ ਅਚਾਨਕ ਲੱਗੀ ਅੱਗ, ਹੋਇਆ ਵੱਡਾ ਮਾਲੀ ਨੁਕਸਾਨ

ਮੋਗਾ (ਗੋਪੀ ਰਾਊਕੇ): ਮੋਗਾ 'ਚ ਅੱਜ ਲੁਧਿਆਣਾ ਰੋਡ 'ਤੇ ਖੜ੍ਹੇ ਇਕ ਟਰੱਕ ਨੂੰ ਅੱਜ ਸਵੇਰੇ 10 ਵਜੇ ਦੇ ਕਰੀਬ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਛੋਟੀ ਚਿੰਗਆੜੀ ਤੋਂ ਸ਼ੁਰੂ ਹੋਈਆਂ ਅੱਗ ਦੀਆਂ ਲਪਟਾਂ ਨੇ ਟਰੱਕ ਨੂੰ ਆਪਣੀ ਲਪੇਟ 'ਚ ਲੈ ਲਿਆ। ਟਰੱਕ ਦੇ ਡਰਾਇਵਰ ਅਤੇ ਨੇੜੇ-ਤੇੜੇ ਦੇ ਲੋਕਾਂ ਨੇ ਅੱਗ ਨੂੰ ਬੁਝਾਉਣ ਲਈ ਕਾਫੀ ਕੋਸ਼ਿਸ਼ਾਂ ਜਿੱਥੇ ਆਪਣੇ ਤੌਰ 'ਤੇ ਕੀਤੀਆਂ ਪਰ ਫਿਰ ਵੀ ਅੱਗ ਨਾ ਬੁਝੀ। ਇਸ ਸਬੰਧੀ ਭਾਵੇਂ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਕਾਬੂ ਪਾਇਆ ਪਰ ਫਿਰ ਵੀ ਉਦੋਂ ਤੱਕ ਟਰੱਕ ਦਾ ਕਾਫੀ ਨੁਕਸਾਨ ਹੋ ਚੁੱਕਾ ਸੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।


author

Shyna

Content Editor

Related News