ਬਿਜਲੀ ਮੁਲਾਜ਼ਮ ਦੀ ਸ਼ੱਕੀ ਹਾਲਾਤ ’ਚ ਦਰੱਖਤ ਨਾਲ ਲਟਕਦੀ ਮਿਲੀ ਲਾਸ਼, ਫ਼ੈਲੀ ਸਨਸਨੀ

Friday, Aug 20, 2021 - 10:31 AM (IST)

ਮੋਗਾ (ਆਜ਼ਾਦ): ਅੱਜ ਸਵੇਰੇ ਲੁਧਿਆਣਾ ਜੀ. ਟੀ. ਰੋਡ ’ਤੇ ਗੋਧੇਵਾਲਾ ਸਟੇਡੀਅਮ ਦੇ ਸਾਹਮਣੇ ਲੋਕਾਂ ਦਾ ਉਸ ਸਮੇਂ ਭਾਰੀ ਇਕੱਠ ਹੋ ਗਿਆ, ਜਦੋਂ ਲੋਕਾਂ ਨੇ ਇਕ ਦਰੱਖਤ ਨਾਲ ਇਕ ਵਿਅਕਤੀ ਦੀ ਲਾਸ਼ ਨੂੰ ਲਟਕਦੇ ਵੇਖਿਆ, ਜਿਸ ’ਤੇ ਪੁਲਸ ਨੂੰ ਸੂਚਿਤ ਕੀਤਾ। ਜਾਣਕਾਰੀ ਮਿਲਣ ’ਤੇ ਫੋਕਲ ਪੁਆਇੰਟ ਪੁਲਸ ਚੌਂਕੀ ਦੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਅਤੇ ਹੋਰ ਪੁਲਸ ਮੁਲਾਜ਼ਮ ਮੌਕੇ ’ਤੇ ਪੁੱਜੇ ਅਤੇ ਸਮਾਜ ਸੇਵਾ ਸੁਸਾਇਟੀ ਦੀ ਮਦਦ ਨਾਲ ਲਾਸ਼ ਨੂੰ ਹੇਠਾਂ ਉਤਾਰਿਆ।

ਇਹ ਵੀ ਪੜ੍ਹੋ :  ਕਿਸਾਨੀ ਸੰਘਰਸ਼ ’ਚ ਸ਼ਾਮਲ ਹੋਣ ਜਾ ਰਹੇ ਨੌਜਵਾਨ ਦੀ ਹਾਦਸੇ ’ਚ ਮੌਤ, ਕੁੱਝ ਸਮਾਂ ਪਹਿਲਾਂ ਪਰਤਿਆ ਸੀ ਵਿਦੇਸ਼ੋਂ

ਮ੍ਰਿਤਕ ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ ਮਿਲੇ ਸ਼ਨਾਖਤੀ ਕਾਰਡ ਜੋ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦਾ ਸੀ, ਜਿਸ ਵਿਚ ਉਸਦਾ ਨਾਂ ਸੰਤੋਖ ਸਿੰਘ ਨਿਵਾਸੀ ਤਰਨਤਾਰਨ ਦਰਜ ਸੀ। ਪਤਾ ਲੱਗਾ ਹੈ ਮ੍ਰਿਤਕ ਬਿਜਲੀ ਬੋਰਡ ਵਿਚ ਬਤੌਰ ਡਰਾਈਵਰ ਤਾਇਨਾਤ ਸੀ ਅਤੇ ਹੁਣ ਉਸ ਦੀ ਬਦਲੀ ਤਰਨਤਾਰਨ ਦੀ ਹੋ ਗਈ ਸੀ ਅਤੇ ਬੀਤੇ ਦਿਨ ਉਹ ਮੋਗਾ ਕਿਸੇ ਕੰਮ ਲਈ ਆਇਆ ਸੀ, ਪਰ ਅੱਜ ਸਵੇਰੇ ਉਸਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ।ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਬਾਰੀਕੀ ਨਾਲ ਜਾਂਚ ਕਰ ਰਹੇ ਹਨ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਹੈ, ਜਿਨ੍ਹਾਂ ਦੇ ਬਿਆਨਾਂ ’ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਪੋਸਟਮਾਰਟਮ ਦੇ ਬਾਅਦ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਪੰਜਾਬ ਵਿਚ ਇਕ ਹੋਰ ਵੱਡਾ ਝਟਕਾ


Shyna

Content Editor

Related News