ਮੋਗਾ ਦੇ ਡਿਪਟੀ ਮੇਅਰ ਦੇ ਥੱਪੜ ਮਾਰਨ ਦੇ ਮਾਮਲੇ ’ਚ ਲੁਧਿਆਣਾ ਦੇ ਥਾਣਾ ਮੁਖੀ ’ਤੇ ਵੱਡੀ ਕਾਰਵਾਈ

Saturday, Sep 25, 2021 - 11:09 AM (IST)

ਮੋਗਾ (ਗੋਪੀ ਰਾਊਕੇ, ਆਜ਼ਾਦ): ਲੰਘੀ ਸ਼ਾਮ ਲੁਧਿਆਣਾ ਤੋਂ ਮੋਗਾ ਪੁੱਜੀ ਪੁਲਸ ਵੱਲੋਂ ਚੋਰੀ ਦੇ ਮੋਟਰਸਾਈਕਲ ਬਰਾਮਦ ਕਰਵਾਉਣ ਸਮੇਂ ਕਥਿਤ ਤੌਰ ’ਤੇ ਮਾਮਲੇ ਸਬੰਧੀ ਦੁਕਾਨਦਾਰ ਵੱਲੋਂ ਗੱਲਬਾਤ ਕਰਵਾਉਣ ਲਈ ਸੱਦੇ ਨਗਰ ਨਿਗਮ ਮੋਗਾ ਦੇ ਡਿਪਟੀ ਮੇਅਰ ਅਤੇ ਕਬਾੜ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਧਮੀਜਾ ਅਤੇ ਬਿਨਾਂ ਕਿਸੇ ਗੱਲਬਾਤ ਤੋਂ ਲੁਧਿਆਣਾ ਡਵੀਜ਼ਨ ਨੰਬਰ 5 ਦੇ ਮੁਖੀ ਕੁਲਦੀਪ ਸਿੰਘ ਵੱਲੋਂ ਮਾਰੇ ਥੱਪੜ ਦੇ ਮਾਮਲੇ ਸਬੰਧੀ ਜਿੱਥੇ ਸ਼ਹਿਰੀਆਂ ਵਿਚ ਇਕਦਮ ਰੋਸ ਪੈਦਾ ਹੋ ਗਿਆ ਸੀ, ਉੱਥੇ ਲੰਘੀ ਰਾਤ ਚੰਡੀਗੜ੍ਹ ਵਿਖੇ ਜ਼ਰੂਰੀ ਰੁਝੇਵਿਆਂ ਦੇ ਬਾਵਜੂਦ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਤੁਰੰਤ ਮੋਗਾ ਪੁੱਜ ਗਏ ਅਤੇ ਉਹ ਆਪਣੇ ਸਾਥੀਆਂ ਸਮੇਤ ਅੱਧੀ ਰਾਤ ਧਰਨੇ ’ਤੇ ਬੈਠ ਗਏ। ਵਿਧਾਇਕ ਹਰਜੋਤ ਕਮਲ ਨੇ ਸਪੱਸ਼ਟ ਕੀਤਾ ਕਿ ਉਹ ਇਸ ਮਾਮਲੇ ਦੀ ਨਿੰਦਾ ਤਾਂ ਕਰਦੇ ਹੀ ਹਨ ਸਗੋਂ ਉਹ ਉਦੋਂ ਤੱਕ ਧਰਨੇ ’ਤੇ ਬੈਠੇ ਰਹਿਣਗੇ ਜਦੋਂ ਤੱਕ ਸਾਡੇ ਸਾਥੀ ਡਿਪਟੀ ਮੇਅਰ ਨੂੰ ਇਨਸਾਫ਼ ਨਹੀਂ ਮਿਲਦਾ।

ਇਹ ਵੀ ਪੜ੍ਹੋ :  ਬਾਦਲ ਪਰਿਵਾਰ ਦੇ ਟਾਕਰੇ ਲਈ ਰਾਜਾ ਵੜਿੰਗ ਨੂੰ ਮੰਤਰੀ ਮੰਡਲ ’ਚ ਥਾਂ ਮਿਲਣੀ ਯਕੀਨੀ!

ਇਸ ਤਰ੍ਹਾਂ ਦੀ ਸਥਿਤੀ ਮਗਰੋਂ ਆਖਿਰਕਾਰ ਇਹ ਮਾਮਲਾ ਜ਼ਿਲ੍ਹਾ ਪੁਲਸ ਮੁਖੀ ਧਰੂਮਨ ਐੱਚ. ਨਿੰਬਲੇ ਦੇ ਦਰਬਾਰ ਪੁੱਜ ਗਿਆ ਅਤੇ ਪੁਲਸ ਪ੍ਰਸ਼ਾਸਨ ਨੇ ਧਰਨਾਕਾਰੀਆਂ ਦੇ ਸੰਘਰਸ਼ ਮੂਹਰੇ ਝੁਕਦਿਆਂ ਥਾਣਾ ਮੁਖੀ ਕੁਲਦੀਪ ਸਿੰਘ ਵਿਰੁੱਧ ਮਾਮਲਾ ਥਾਣਾ ਸਿਟੀ ਮੋਗਾ 1 ਵਿਖੇ ਦਰਜ ਕਰ ਲਿਆ। ਭਾਵੇਂ ਥਾਣਾ ਮੁਖੀ ਕੁਲਦੀਪ ਸਿੰਘ ਨੇ ਜਨਤਕ ਤੌਰ ’ਤੇ ਇਹ ਕਹਿ ਕੇ ਮੁਆਫ਼ੀ ਮੰਗ ਲਈ ਸੀ, ਪਰ ਫ਼ਿਰ ਵੀ ਪੁਲਸ ਨੇ ਮਾਮਲਾ ਦਰਜ ਕਰ ਲਿਆ। ਵਿਧਾਇਕ ਡਾ. ਹਰਜੋਤ ਕਮਲ ਦਾ ਕਹਿਣਾ ਸੀ ਕਿ ਪਹਿਲਾ ਮੇਰੇ ਸ਼ਹਿਰੀ ਮੈਨੂੰ ਪਿਆਰੇ ਹਨ ਅਤੇ ਇਸੇ ਲਈ ਵਿਧਾਇਕ ਆਪ 3 ਵਜੇ ਤੱਕ ਸੰਘਰਸ਼ ਵਿਚ ਖੜ੍ਹੇ ਰਹੇ। ਇਸੇ ਦੌਰਾਨ ਹੀ ਅੱਜ ਹੋਏ ਸ਼ਹਿਰੀਆਂ ਦੇ ਇਕੱਠ ਦੌਰਾਨ ਡਿਪਟੀ ਮੇਅਰ ਅਸੋਕ ਧਮੀਜਾ ਨੇ ਸ਼ਹਿਰੀਆਂ ਵੱਲੋਂ ਸਾਥ ਦਿੱਤੇ ਜਾਣ ਲਈ ਧੰਨਵਾਦ ਕੀਤਾ।ਸਵੇਰੇ ਨਗਰ ਨਿਗਮ ਮੋਗਾ ਵਿਖੇ ਹੋਏ ਇਕੱਠ ਦੌਰਾਨ ਸਾਬਕਾ ਵਿਧਾਇਕ ਵਿਜੈ ਸਾਥੀ, ਮੇਅਰ ਨਿਤਿਕਾ ਭੱਲਾ, ਗੁਰਮਿੰਦਰਜੀਤ ਸਿੰਘ ਬਬਲੂ, ਕੌਂਸਲਰ ਸਾਹਿਲ ਅਰੋੜਾ, ਸੀਰਾ ਚਕਰ, ਜਸਪ੍ਰੀਤ ਸਿੰਘ ਵਿੱਕੀ, ਗੌਰਵ ਗਰਗ, ਗੁੱਡੂ ਆਹਲੂਵਾਲੀਆਂ, ਰਿਸ਼ੂ ਅਗਰਵਾਲ, ਰਾਜਿੰਦਰ ਛਾਬੜਾ, ਨੀਲਾ ਧਮੀਜਾ, ਵਿਜੈ ਖੁਰਾਣਾ, ਸਿੰਦਾ ਕੌਂਸਲਰ, ਦੀਪਕ ਭੱਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰੀ ਹਾਜ਼ਰ ਸਨ।

ਇਹ ਵੀ ਪੜ੍ਹੋ : ਅਬੋਹਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਛੋਟੇ ਹਾਥੀ ਅਤੇ ਕਾਰ ਦੀ ਟੱਕਰ ’ਚ 4 ਲੋਕਾਂ ਦੀ ਮੌਤ

ਤਤਕਾਲੀਨ ਜ਼ਿਲ੍ਹਾ ਪੁਲਸ ਮੁਖੀ ਗਿੱਲ ਵਿਰੁੱਧ ਵੀ ਕੀਤਾ ਸੀ ਰੋਸ ਪ੍ਰਦਰਸ਼ਨ
ਅਸਲੋਂ ਸ਼ਰੀਫ ਪਰ ਆਪਣੇ ਵਰਕਰਾਂ ਦੇ ਹਿੱਤਾਂ ਦੀ ਹਰ ਵੇਲੇ ‘ਪਹਿਰੇਦਾਰੀ’ ਕਰਨ ਲਈ ਜਾਣੇ ਜਾਂਦੇ ਵਿਧਾਇਕ ਹਰਜੋਤ ਕਮਲ ਅੱਜ ਦੂਜੀ ਦਫਾ ਆਪਣੇ ਵਰਕਰਾਂ ਅਤੇ ਸ਼ਹਿਰੀਆਂ ਦੇ ਹੱਕਾਂ ਲਈ ਡੱਟੇ ਹਨ। ਇਸ ਤੋਂ ਪਹਿਲਾਂ ਜਦੋਂ ਤਤਕਾਲੀਨ ਜ਼ਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਕੋਰੋਨਾ ਕਾਲ ਦੌਰਾਨ ਸ਼ਹਿਰੀਆਂ ਨਾਲ 7 ਵਜੇ ਦੁਕਾਨਾਂ ਬੰਦ ਕਰਨ ਵੇਲੇ ਬਿਨਾਂ ਵਜਾ ਦੁਕਾਨਦਾਰਾਂ ਦੀ ਕੁੱਟ-ਮਾਰ ਕੀਤੀ ਸੀ ਤਾਂ ਉਦੋਂ ਵੀ ਵਿਧਾਇਕ ਆਪਣੇ ਸ਼ਹਿਰੀਆਂ ਪਿੱਛੇ ਅੜ ਗਏ ਸਨ ਅਤੇ ਆਖਿਰਕਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਸਲਾਹਕਾਰ ਸੰਦੀਪ ਸਿੰਘ ਸੰਧੂ ਨੂੰ ਮੋਗਾ ਪੁੱਜਣਾ ਪਿਆ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਇਨ੍ਹਾਂ ਵੱਡੇ ਫ਼ੈਸਲਿਆਂ ਲਈ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਦਿੱਲੀ ਤੋਂ ਲੈਣੀ ਹੋਵੇਗੀ ਮਨਜ਼ੂਰੀ

ਵਿਧਾਇਕ ਨੂੰ ਰਾਜ਼ੀਨਾਮੇ ਲਈ ਖੜਕਦੇ ਰਹੇ ਫ਼ੋਨ
ਪਤਾ ਲੱਗਾ ਹੈ ਕਿ ਅੱਧੀ ਰਾਤ ਹਲਕਾ ਵਿਧਾਇਕ ਨੂੰ ਇਸ ਮਾਮਲੇ ਵਿਚ ਰਾਜ਼ੀਨਾਮੇ ਲਈ ਆਪਣੀ ਸਰਕਾਰ ਦੇ ਮੰਤਰੀਆਂ ਤੱਕ ਦੇ ਫੋਨ ਖੜਕਦੇ ਰਹੇ, ਪਰ ਵਿਧਾਇਕ ਆਪਣੇ ਸਾਥੀ ਦੇ ਹੱਕ ਵਿਚ ਡਟੇ ਰਹੇ। ਵਿਧਾਇਕ ਦਾ ਕਹਿਣਾ ਸੀ ਕਿ ਇਸ ਮਾਮਲੇ ’ਤੇ ਕੋਈ ਰਾਜ਼ੀਨਾਮਾ ਨਹੀਂ ਤੇ ਉਹ ਆਪਣੇ ਸਾਥੀ ਨੂੰ ਇਨਸਾਫ਼ ਦਿਵਾਉਣਗੇ।

ਇਹ ਵੀ ਪੜ੍ਹੋ :  ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ’ਚ ਵੱਡਾ ਖ਼ੁਲਾਸਾ,ਅਰਮੀਨੀਆ ਬੈਠੇ ਲੱਕੀ ਨਾਲ ਜੁੜੀਆਂ ਮਾਮਲੇ ਦੀਆਂ ਤਾਰਾਂ

ਡਿਪਟੀ ਮੇਅਰ ਨਾਲ ਵਾਪਰੀ ਘਟਨਾ ਮੰਦਭਾਗੀ : ਐਡਵੋਕੇਟ ਤਖਤੁਪੁਰਾ
ਇਸੇ ਦੌਰਾਨ ਹੀ ਇਕ ਵੱਖਰੇ ਬਿਆਨ ਰਾਹੀਂ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ’ਤੇ ਮੋਗਾ ਹਲਕੇ ਦੇ ਕਾਂਗਰਸੀ ਆਗੂ ਐਡਵੋਕੇਟ ਪਰਮਪਾਲ ਸਿੰਘ ਤਖਤੂਪੁਰਾ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਕ ਮੋਹਤਬਰ ਵਿਅਕਤੀ ਨਾਲ ਇਹ ਵਰਤਾਰਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪੁਲਸ ਮੁਖੀ ਨੇ ਇਸ ਮਾਮਲੇ ਵਿਚ ਮਾਮਲਾ ਦਰਜ਼ ਕਰ ਕੇ ਇਨਸਾਫ਼ ਦਿੱਤਾ ਹੈ।

ਇਹ ਵੀ ਪੜ੍ਹੋ : ਮੰਜ਼ਿਲ ਪਾਉਣ ਲਈ ਸੰਘਰਸ਼ ਤੇ ਦ੍ਰਿੜਤਾ ਦੀ ਲੋੜ, ਸਿਆਸੀ ਰੁਤਬੇ ਵਾਲੇ ਪਰਿਵਾਰ ਦੀ ਨਹੀਂ : ਮੁੱਖ ਮੰਤਰੀ ਚੰਨੀ 

ਕਾਂਗਰਸ ਦੇ ਰਾਜ ਵਿਚ ਪੁਲਸ ਪ੍ਰਸ਼ਾਸਨ ਦਾ ਵਰਤਾਰਾ ਨਿਦਣਯੋਗ : ਪ੍ਰੇਮ ਚੰਦ ਚੱਕੀ ਵਾਲਾ
ਇਸੇ ਦੌਰਾਨ ਹੀ ਇਸ ਮਾਮਲੇ ’ਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦਿਆਂ ਜ਼ਿਲਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਪ੍ਰੇਮ ਚੰਦ ਚੱਕੀ ਵਾਲਾ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਪੁਲਸ ਪ੍ਰਸ਼ਾਸਨ ਦਾ ਇਹ ਵਰਤਾਰਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਮੋਹਤਬਰ ਵਿਅਕਤੀਆਂ ਨੂੰ ਜਾਣਾ ਪੈਦਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਇਹ ਪੁਲਸ ਅਫਸਰ ਨੇ ਇਹ ਵਰਤਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰਾ ਮੋਗਾ ਸ਼ਹਿਰ ਨਿੰਦਾ ਕਰਦਾ ਹੈ।

ਇਹ ਵੀ ਪੜ੍ਹੋ :  ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਲੰਬੀ ’ਚ ਸ਼ੁਰੂ ਕੀਤੀਆਂ ਸਿਆਸੀ ਸਰਗਰਮੀਆਂ


Shyna

Content Editor

Related News