ਮੋਗਾ ਦਾ ਇਕ ਅਜਿਹਾ ਸ਼ਮਸ਼ਾਨਘਾਟ ਜਿਥੋਂ ਲੈਂਦੇ ਨੇ ਲੋਕ ਤੰਦਰੁਸਤੀਆਂ (ਵੀਡੀਓ)

Sunday, Jan 05, 2020 - 10:53 AM (IST)

ਮੋਗਾ (ਵਿਪਨ ਓਂਕਾਰਾਂ) : ਜਿਥੇ ਸ਼ਮਸ਼ਾਨਘਾਟ 'ਚ ਲੋਕ ਸਵੇਰੇ-ਸਵੇਰੇ ਜਾਣ ਤੋਂ ਡਰਦੇ ਨੇ ਜਾਂ ਜਿੱਥੇ ਜਾਕੇ ਮੌਤ ਦਾ ਚੇਤਾ ਆਉਂਦਾ ਹੈ ਤੇ ਮੁਰਦਿਆਂ ਨੂੰ ਸਾੜਿਆ ਜਾਂਦਾ ਹੈ ਉਥੇ ਹੀ ਇਕ ਅਜਿਹਾ ਸ਼ਮਸ਼ਾਨਘਾਟ ਵੀ ਹੈ ਜਿਥੇ ਲੋਕ ਤੰਦਰੁਸਤੀਆਂ ਲੈਣ ਆਉਂਦੇ। ਦਰਅਸਲ, ਮੋਗਾ ਦੇ ਪਿੰਡ ਘੋਲੀਆਂ ਦੇ ਸ਼ਮਸ਼ਾਨ ਘਾਟ 'ਚ ਸਵੇਰੇ-ਸ਼ਾਮ ਰੌਣਕਾਂ ਲੱਗੀਆਂ ਰਹਿੰਦੀਆਂ ਹਨ ਕਿਉਂਕਿ ਇਥੇ ਵੀਟ ਗ੍ਰਾਸ ਜੂਸ ਤਿਆਰ ਕੀਤਾ ਜਾਂਦਾ ਹੈ।  ਪਿੰਡ ਵਾਸੀਆਂ ਮੁਤਾਬਕ ਸ਼ਮਸ਼ਾਨ ਘਾਟ 'ਚ ਵੀਟ ਗ੍ਰਾਸ ਜੂਸ ਪਿਲਾਉਣਾ ਇਸ ਲਈ ਸ਼ੁਰੂ ਕੀਤਾ ਗਿਆ ਕਿਉਂਕਿ ਇੱਕ ਤਾਂ ਇਸ ਪਾਸੇ ਮਿੱਟੀ ਦੀ ਕੋਈ ਕਮੀ ਨਹੀਂ, ਦੂਜਾ ਹੁਣ ਰੋਜ਼ ਜੂਸ ਪੀਣ ਆਉਂਦੇ ਲੋਕਾਂ ਦੇ ਮੰਨਾਂ 'ਚ ਹੋਲੀ-ਹੋਲੀ ਭੂਤ ਪ੍ਰੇਤਾਂ ਦਾ ਡਰ ਵੀ ਦੂਰ ਹੋ ਰਿਹੈ।

ਇਸ ਸਬੰਧੀ ਪਿੰਡ ਵਾਲਿਆਂ ਦਾ ਕਹਿਣਾ ਕਿ ਅੱਜ ਦੇ ਸਮੇਂ 'ਚ ਲੋਕਾਂ ਦੀਆਂ ਜਰੂਰਤਾਂ ਨੂੰ ਦੇਖ ਵੀਟ ਗ੍ਰਾਸ ਜੂਸ ਪਿਲਾਉਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਤੁਹਾਨੂੰ ਵੀ ਦੱਸ ਦੇਈਏ ਕਿ ਵੀਟ ਗ੍ਰਾਸ ਜੂਸ ਸਿਹਤ ਲਈ ਬਹੁਤ ਲਾਹੇਵੰਦ ਮੰਨਿਆ ਜਾਂਦਾ ਹੈ ਜੋ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਰੱਖਦਾ ਤੇ ਤੰਦਰੁਸਤੀ ਕਾਇਮ ਰੱਖਦਾ ਹੈ।


author

Baljeet Kaur

Content Editor

Related News