ਕੋਰੋਨਾ ਦੇ ਕਹਿਰ ਕਾਰਨ ਪੰਜਾਬ ਦੇ 9 ਹਜ਼ਾਰ ਪ੍ਰਾਈਵੇਟ ਸਕੂਲ ਬੰਦ, 5 ਲੱਖ ਕਾਮਿਆਂ ਦਾ ਭਵਿੱਖ ਦਾਅ ’ਤੇ ਲੱਗਾ

04/07/2021 3:07:00 PM

ਮੋਗਾ (ਗੋਪੀ ਰਾਊਕੇ) -ਵਿਸ਼ਵ ਪੱਧਰ ’ਤੇ ਫੈਲੇ ਕੋਰੋਨਾ ਵਾਇਰਸ ਕਰਕੇ ਜਿਥੇ ਪਿਛਲੇ 2020 ਵਿਚ ਸਕੂਲ ਲੰਮਾਂ ਸਮਾਂ ਬੰਦ ਰਹੇ ਹਨ, ਉੱਥੇ ਹੁਣ ਅਪ੍ਰੈਲ ਮਹੀਨੇ ਤੋਂ ਨਵਾਂ ਵਿੱਦਿਅਕ ਸੈਸ਼ਨ 2021-22 ਸ਼ੁਰੂ ਹੋਣ ਤੋਂ ਐਨ ਪਹਿਲਾਂ ਪੰਜਾਬ ਸਰਕਾਰ ਵਲੋਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਦੇ 10 ਅਪ੍ਰੈਲ ਤੱਕ ਹੁਕਮ ਜਾਰੀ ਕਰ ਦਿੱਤੇ ਹਨ। ਜਾਰੀ ਕੀਤੇ ਹੁਕਮਾਂ ਕਰਕੇ ਜਿਥੇ ਪੰਜਾਬ ਦੇ ਪ੍ਰਾਈਵੇਟ ਲਗਭਗ 9 ਹਜ਼ਾਰ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ, ਆਧਿਆਪਕ ਅਤੇ ਮਾਪੇ ਸੰਘਰਸ਼ ਕਰ ਰਹੇ ਹਨ, ਉੱਥੇ ਇਨ੍ਹਾਂ ਸਕੂਲਾਂ ’ਚ 5 ਲੱਖ ਤੋਂ ਵੱਧ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦਾ ਭਵਿੱਖ ਦਾਅ ’ਤੇ ਲੱਗ ਗਿਆ ਹੈ। ਇਨ੍ਹਾਂ ਕਾਮਿਆਂ ਨੂੰ ਖ਼ਦਸ਼ਾ ਸਤਾ ਰਿਹਾ ਹੈ।

ਪੜ੍ਹੋ ਇਹ ਵੀ ਖਬਰ -  ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ

ਜੇਕਰ ਸਰਕਾਰ ਨੇ ਪਿਛਲੇ ਸਾਲ ਦੀ ਤਰ੍ਹਾਂ ਸਕੂਲ ਲੰਮਾਂ ਸਮਾਂ ਬੰਦ ਰੱਖੇ ਤਾਂ ਉਨ੍ਹਾਂ ਨੂੰ ਮਿਲਦੀਆਂ ਤਨਖਾਹਾਂ ਬੰਦ ਹੋ ਸਕਦੀਆਂ ਹਨ, ਜਿਸ ਕਾਰਣ ਉਨ੍ਹਾਂ ਦੇ ਪਰਿਵਾਰ ਨੂੰ ਆਪਣਾ ਢਿੱਡ ਪਾਲਣ ਲਈ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਵਲੋਂ ਕਿਸੇ ਤਰ੍ਹਾਂ ਦੀਆਂ ਹੋਰ ‘ਭੀੜ-ਭੜੱਕੇ’ ਵਾਲੀਆਂ ਥਾਵਾਂ ਸ਼ਾਪਿੰਗ ਮਾਲ, ਸਿਨੇਮਾ ਹਾਲ, ਬੱਸ ਸਟੈਂਡ, ਰੇਲਵੇ ਸ਼ਟੇਸ਼ਨ ’ਤੇ ਲੋਕਾਂ ਦੀ ਗਿਣਤੀ ਘੱਟ ਕਰਨ ਲਈ ਕੁਝ ਨਹੀਂ ਕੀਤਾ ਪਰ ਸਕੂਲਾਂ ਨੂੰ ਚਾੜ੍ਹੇ ਹੁਕਮਾਂ ਕਰ ਕੇ ਸਕੂਲ ਕਮੇਟੀਆਂ, ਮਾਪਿਆਂ ਅਤੇ ਵਿਦਿਆਰਥੀਆਂ ਦਾ ਸਰਕਾਰ ਪ੍ਰਤੀ ਗੁੱਸੇ ਸੱਤਵੇਂ ਆਸਮਾਨ ’ਤੇ ਪੁੱਜ ਗਿਆ ਹੈ।

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

‘ਜਗ ਬਾਣੀ’ ਵਲੋਂ ਹਾਸਿਲ ਕੀਤੇ ਵੇਰਵਿਆਂ ਅਨੁਸਾਰ ਪੰਜਾਬ ਦੇ ਪ੍ਰਾਈਵੇਟ ਸਕੂਲ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦਾ ਚਾਨਣ ਵੰਡ ਰਹੇ ਹਨ। ਇਨ੍ਹਾਂ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀ ਪਿਛਲੇ ਵਰ੍ਹੇ ਪੜ੍ਹਾਈ ਦਾ ਵੱਡਾ ਨੁਕਸਾਨ ਕਰਵਾ ਚੁੱਕੇ ਹਨ। ਭਾਵੇਂ ਆਨ ਲਾਈਨ ਵਿਧੀ ਰਾਹੀਂ ਵਿਦਿਆਰਥੀਆਂ ਤੱਕ ਸਕੂਲਾਂ ਨੇ ਵਿਦਿਆਰਥੀਆਂ ਦਾ ਚਾਨਣ ਵੰਡਿਆ ਹੈ ਪਰ ਵਿਦਿਆਰਥੀ ਜਿਸ ਤਰ੍ਹਾਂ ਸਕੂਲ ਆ ਕੇ ਆਧਿਆਪਕਾਂ ਕੋਲ ਪੜ੍ਹਾਈ ਕਰਦੇ ਹਨ, ਉਸ ਤਰ੍ਹਾਂ ਘਰ ਬੈਠ ਕੇ ਪੜ੍ਹਾਈ ਠੀਕ ਤਰ੍ਹਾਂ ਨਹੀਂ ਹੁੰਦੀ। ਪਤਾ ਲੱਗਾ ਹੈ ਕਿ ਸਰਕਾਰ ਵਲੋਂ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਵਾਅਦਿਆਂ ਦੇ ਉਲਟ ਸਰਕਾਰ ਨੇ ਪਾਸ ਪ੍ਰਤੀਸ਼ਤਤਾ ਨੂੰ 33 ਫੀਸਦੀ ਤੋਂ ਘਟਾ ਕੇ 20 ਫੀਸਦੀ ਕਰ ਦਿੱਤਾ ਹੈ, ਜਿਸ ਨਾਲ ਸਿੱਖਿਆ ਦਾ ਪੱਧਰ ਹੋਰ ਵੀ ਥੱਲੇ ਚਲਾ ਗਿਆ ਹੈ। ਸਕੂਲ ਮੈਨੇਜਮੈਂਟ ਕਮੇਟੀਆਂ ਦੇ ਨੁਮਾਇੰਦੇ ਆਖਦੇ ਹਨ ਕਿ ਜਦੋਂ ਕੋਈ ਰਾਜਸੀ ਪਾਰਟੀ ਰਾਜਨੀਤਕ ਰੈਲੀ ਕਰਦੀ ਹੈ ਤਾਂ ਕਿਧਰੇ ਵੀ ਪ੍ਰਸ਼ਾਸਨ ਜਾਂ ਸਰਕਾਰ ਵਲੋਂ ਮਨਾਹੀ ਵਾਲੇ ਹੁਕਮ ਜਾਰੀ ਨਹੀਂ ਕੀਤੇ ਪਰ ਇਹ ਹੁਕਮ ਇਕੱਲੇ ਸਕੂਲਾਂ ’ਤੇ ਕਿਉਂ ਲਾਗੂ ਕੀਤੇ ਜਾਂਦੇ ਹਨ।

ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ

ਬੋਰਡ ਦੇ ਪ੍ਰੀਖਿਆਰਥੀਆਂ ਦੀ ਪੜ੍ਹਾਈ ਦਾ ਹੋ ਰਿਹਾ ਨੁਕਸਾਨ
10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਮਈ ਮਹੀਨੇ ਹੋ ਰਹੀਆਂ ਹਨ ਪਰ ਸਰਕਾਰ ਵਲੋਂ ਸਕੂਲ ਬੰਦ ਕਰਨ ਦੇ ਹੁਕਮਾਂ ਕਰ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਸਕੂਲ ਮੁੱਖੀ ਦੱਸਦੇ ਹਨ ਕਿ ਜੇਕਰ ਸਕੂਲ ਖੁੱਲੇ ਰਹਿੰਦੇ ਤਾਂ ਵਿਦਿਆਰਥੀ ਪੇਪਰਾਂ ਦੀ ਹੋਰ ਤਿਆਰੀ ਕਰ ਸਕਦੇ ਸਨ।

ਪੜ੍ਹੋ ਇਹ ਵੀ ਖਬਰ - ਜੀਜੇ ਨੇ ਰਿਸ਼ਤਾ ਕੀਤਾ ਤਾਰ-ਤਾਰ: ਸਾਲੇ ਨੂੰ ਬੰਧਕ ਬਣਾ ਗਰਭਵਤੀ ਸਾਲੇਹਾਰ ਨਾਲ ਕੀਤਾ ਜਬਰ-ਜ਼ਿਨਾਹ

ਆਨਲਾਈਨ ਪੜ੍ਹਾਈ ਕਰ ਕੇ ਵਿਦਿਆਰਥੀਆਂ ਦੀਆਂ ਅੱਖਾਂ ਦਾ ਨੁਕਸਾਨ ਹੋਣ ਲੱਗਾ
ਪਤਾ ਲੱਗਾ ਹੈ ਕਿ ਆਨਲਾਈਨ ਪੜ੍ਹਾਈ ਕਰ ਕੇ ਵਿਦਿਆਰਥੀਆਂ ਦੀਆਂ ਅੱਖਾਂ ਦਾ ਵੀ ਵੱਡੇ ਪੱਧਰ ’ਤੇ ਨੁਕਸਾਨ ਹੋ ਰਿਹਾ ਹੈ। ਅੱਖਾਂ ਦੇ ਮਾਹਿਰ ਡਾਕਟਰਾਂ ਨੇ ਮੰਨਿਆ ਹੈ, ਜਦੋਂ ਪਿਛਲੇ ਵਰ੍ਹੇ ਤੋਂ ਆਨਲਾਈਨ ਪੜ੍ਹਾਈ ਦੀ ਸ਼ੁਰੂਆਤ ਹੋਈ ਹੈ, ਉਦੋਂ ਤੋਂ ਵਿਦਿਆਰਥੀਆਂ ਦੀਆਂ ਅੱਖਾਂ ਖ਼ਰਾਬ ਹੋਣ ਦੇ ਕੇਸ ਜ਼ਿਆਦਾ ਆ ਰਹੇ ਹਨ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ: ਭਾਰਤ-ਪਾਕਿ ਸਰਹੱਦ 'ਤੇ BSF ਨੇ ਪਾਕਿ ਘੁਸਪੈਠੀਆ ਕੀਤਾ ਢੇਰ, 2 ਏਕੇ-47 ਤੇ 22 ਪੈਕੇਟ ਹੈਰੋਇਨ ਬਰਾਮਦ

11 ਅਪ੍ਰੈਲ ਨੂੰ ਪੰਜਾਬ ਪੱਧਰ ’ਤੇ ਸਾਰੇ ਪ੍ਰਾਈਵੇਟ ਸਕੂਲ ਪ੍ਰਤੀਨਿਧੀਆਂ ਨਾਲ ਕੀਤੀ ਜਾਵੇਗੀ ਮੀਟਿੰਗ : ਸੰਜੀਵ ਸੈਣੀ
ਇਸੇ ਦੌਰਾਨ ਮੋਗਾ ਵਿਖੇ ਫੈੱਡਰੇਸ਼ਨ ਆਫ਼ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਦਾਨੀ, ਸੀਨੀਅਰ ਉੱਪ ਪ੍ਰਧਾਨ ਸੰਜੀਵ ਕੁਮਾਰ ਸੈਣੀ ਅਤੇ ਉੱਪ ਪ੍ਰਧਾਨ ਦਵਿੰਦਰਪਾਲ ਸਿੰਘ ਰਿੰਪੀ ਨੇ ਮੁੜ ਸਪੱਸ਼ਟ ਕੀਤਾ ਹੈ ਕਿ ਪ੍ਰਾਈਵੇਟ ਸਕੂਲ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਇਕੱਲੇ ਪ੍ਰਾਈਵੇਟ ਸਕੂਲਾਂ ਤੇ ਸਰਕਾਰ ਨੂੰ ਹੁਕਮ ਜਾਰੀ ਨਹੀਂ ਕਰਨੇ ਚਾਹੀਦੇ। ਉਨ੍ਹਾਂ ਆਖਿਆ ਕਿ ਸਭ ਕੁਝ ਖੁੱਲ੍ਹਾ ਹੈ ਪਰ ਸਕੂਲ ਬੰਦ ਕਰਨ ਦਾ ਫ਼ੈਸਲਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ 8 ਅਪ੍ਰੈਲ ਨੂੰ ਸਿੱਖਿਆ ਮੰਤਰੀ ਵੱਲੋਂ ਰਿਵਿਊ ਮੀਟਿੰਗ ਕੀਤੀ ਜਾ ਰਹੀ ਅਤੇ ਜੇਕਰ 10 ਤਾਰੀਖ਼ ਤੋਂ ਬਾਅਦ ਕੇਵਲ ਸਕੂਲ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਤਾਂ 11 ਅਪ੍ਰੈਲ ਨੂੰ ਪੰਜਾਬ ਪੱਧਰ ’ਤੇ ਸਾਰੇ ਜ਼ਿਲ੍ਹਿਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕਰ ਕੇ 12 ਅਪ੍ਰੈਲ ਨੂੰ ਪੰਜਾਬ ਭਰ ਦੇ ਸਾਰੇ ਪ੍ਰਾਈਵੇਟ ਸਕੂਲ ਖੋਲ੍ਹ ਦਿੱਤੇ ਜਾਣਗੇ।

ਪੜ੍ਹੋ ਇਹ ਵੀ ਖਬਰ - ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ : ਤੇਜ਼ਧਾਰ ਹਥਿਆਰਾਂ ਨਾਲ 2 ਸਕੇ ਭਰਾਵਾਂ ’ਤੇ ਕਾਤਲਾਨਾ ਹਮਲਾ (ਤਸਵੀਰਾਂ)


rajwinder kaur

Content Editor

Related News