ਅੰਮ੍ਰਿਤਸਰ ''ਚ ਵੀ ਖੁੱਲ੍ਹੇਗਾ ''ਮੋਦੀਖਾਨਾ'', ਨਿਹੰਗ ਸਿੰਘਾਂ ਨੇ ਦਿੱਤੀ ਜ਼ਮੀਨ (ਵੀਡੀਓ)

07/01/2020 4:48:07 PM

ਅੰਮ੍ਰਿਤਸਰ (ਸੁਮਿਤ ਖੰਨਾ) : ਗੁਰੂ ਨਗਰੀ ਅੰਮ੍ਰਿਤਸਰ 'ਚ ਵੀ ਹੁਣ 'ਮੋਦੀਖਾਨਾ' ਖੋਲ੍ਹਿਆ ਜਾਵੇਗਾ। ਇਸ ਸਬੰਧੀ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਅੰਮ੍ਰਿਤਸਰ ਦੇ ਬਾਲਾ ਜੀ ਮੰਦਰ 'ਚ ਇਕ ਵਿਸ਼ੇਸ਼ ਬੈਠਕ ਕੀਤੀ ਗਈ, ਜਿਸ 'ਚ ਮੋਦੀਖਾਨਾ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਲਈ ਨਿਹੰਗ ਸਿੰਘਾਂ ਵਲੋਂ ਜ਼ਮੀਨ ਵੀ ਦਿੱਤੀ ਗਈ ਹੈ। 

ਇਹ ਵੀ ਪੜ੍ਹੋਂ : ਵਲਟੋਹਾ 'ਚ ਹੋਏ ਕਤਲ ਸਬੰਧੀ ਵੱਡਾ ਖੁਲਾਸਾ, ਪ੍ਰੇਮ ਸਬੰਧਾਂ ਦੇ ਚੱਲਦਿਆਂ ਧੀ ਨੇ ਹੀ ਮਰਵਾਇਆ ਸੀ ਪਿਓ

ਇਸ ਸਬੰਧੀ ਜਾਣਕਾਰੀਆਂ ਦਿੰਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹ ਜਿੰਦਰ ਸਿੰਘ ਜਿੰਦੂ ਜਿਨ੍ਹਾਂ ਨੇ ਲੁਧਿਆਣਾ 'ਚ ਗੁਰੂ ਨਾਨਕ ਦੇਵ ਜੀ ਮੈਡੀਕਲ ਮੋਦੀਖਾਨਾ ਖੋਲ੍ਹਿਆ ਹੈ, ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਬੈਠਕ 'ਚ ਫ਼ੈਸਲਾ ਲਿਆ ਗਿਆ ਹੈ ਕਿ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਦੇ ਨੇੜੇ ਵੀ 'ਮੋਦੀਖਾਨਾ' ਖੋਲ੍ਹਿਆ ਜਾਵੇਗਾ ਤੇ ਇਸ ਲਈ ਉਨ੍ਹਾਂ ਵਲੋਂ ਜਗ੍ਹਾ ਵੀ ਮੁਹੱਈਆ ਕਰਵਾਈ ਜਾਵੇਗਾ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ 'ਚ ਸਾਡਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਦਵਾਈਆਂ ਦੇ ਨਾਮ 'ਤੇ ਬਹੁਤ ਲੁੱਟ ਮੱਚ ਰਹੀ ਹੈ, ਜਿਸ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। 

ਇਹ ਵੀ ਪੜ੍ਹੋਂ : ਹਵਸ 'ਚ ਅੰਨ੍ਹੇ ਚਾਚੇ ਦੀ ਕਰਤੂਤ, 9 ਸਾਲਾ ਭਤੀਜੀ ਨਾਲ ਕੀਤਾ ਜਬਰ-ਜ਼ਨਾਹ

ਇਸ ਦੇ ਨਾਲ ਹੀ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਜਿਹੜਾ ਵੀ ਕੋਈ ਨੇਕ ਕੰਮ ਕਰਦਾ ਹੈ ਉਸ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੁਝ ਲੋਕ ਜਿੰਦਰ ਸਿੰਘ ਜਿੰਦੂ ਦੇ ਖ਼ਿਲਾਫ਼ ਪਰਚੇ ਦੇ ਰਹੇ ਹਨ, ਜੋ ਕਿ ਬਹੁਤ ਗਲਤ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਜਿੰਦੂ ਦੇ ਮੋਢੀ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਤੇ ਅੱਗੇ ਵੀ ਖੜ੍ਹੇ ਰਹਿਣਗੇ। ਜੇਕਰ ਆਉਣ ਵਾਲੇ ਸਮੇਂ ਉਨ੍ਹਾਂ ਲਈ ਕੋਈ ਸੰਘਰਸ਼ ਵੀ ਕਰਨਾ ਪਿਆ ਤਾਂ ਉਹ ਜ਼ਰੂਰ ਕਰਨਗੇ। 

ਇਹ ਵੀ ਪੜ੍ਹੋਂ : ਪੰਜਾਬ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਇਕ ਹੋਰ ਮਰੀਜ਼ ਨੇ ਤੋੜਿਆ ਦਮ


Baljeet Kaur

Content Editor

Related News