ਭਾਜਪਾ ਆਗੂ ਦੀ ਵੰਗਾਰ ਮਗਰੋਂ ਭੜਕੇ ਨੌਜਵਾਨ, ਮੋਦੀ ਦੀਆਂ ਤਸਵੀਰਾਂ ਵਾਲੇ ਫਲੈਕਸ ਬੋਰਡ ਪਾੜੇ, ਮਾਮਲਾ ਦਰਜ

12/11/2020 11:37:16 AM

ਪਟਿਆਲਾ (ਪਰਮੀਤ, ਲਖਵਿੰਦਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ’ਤੇ ਕਾਲਖ਼ ਪੋਥੇ ਜਾਣ ਮਗਰੋਂ ਭਾਜਪਾ ਦੇ ਸੀਨੀਅਰ ਆਗੂ ਵੱਲੋਂ ਕਾਲਖ਼ ਪੋਥਣ ਵਾਲਿਆਂ ਨੂੰ ਸਾਹਮਣੇ ਆਉਣ ਲਈ ਵੰਗਾਰਨ ਤੋਂ ਬਾਅਦ 20 ਦੇ ਕਰੀਬ ਸਿੱਖ ਨੌਜਵਾਨਾਂ ਨੇ ਸ਼ਹਿਰ ’ਚ ਮੋਦੀ ਦੀਆਂ ਤਸਵੀਰਾਂ ਵਾਲੇ ਭਾਜਪਾ ਦੇ ਸਾਰੇ ਫਲੈਕਸ ਬੋਰਡ ਪਾੜ ਸੁੱਟੇ। ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਅਸੀਂ ਦਿੱਲੀ ਰੁੱਝ ਗਏ ਅਤੇ ਭਾਜਪਾ ਆਗੂ ਦੀ ਵੀਡੀਓ ਵੇਖਣ ਤੋਂ ਬਾਅਦ ਅਸੀਂ ਸਾਰੇ ਸ਼ਹਿਰ ’ਚ ਮੋਦੀ ਦੀਆਂ ਤਸਵੀਰਾਂ ਵਾਲੇ ਫਲੈਕਸ ਬੋਰਡ ਪਾੜ ਸੁੱਟੇ।

ਇਹ ਵੀ ਪੜ੍ਹੋ : ਲੁਧਿਆਣਾ 'ਚ ਮਮਤਾ ਹੋਈ ਸ਼ਰਮਸਾਰ, ਸਿਵਲ ਹਸਪਤਾਲ ਦੀ ਅਮਰਜੈਂਸੀ 'ਚ ਛੱਡੀ ਰੋਂਦੀ ਹੋਈ ਮਾਸੂਮ ਬੱਚੀ

ਨੌਜਵਾਨਾਂ ਨੇ ਫਲੈਕਸ ਬੋਰਡ ਪਾੜਨ ਦੀਆਂ ਵੀਡੀਓ ਵੀ ਬਣਾਈਆਂ। ਇਸ ਕਾਰੇ ਮਗਰੋਂ ਖੁਦ ਹੀ ਮੀਡੀਆ ਤੱਕ ਪਹੁੰਚ ਕਰ ਕੇ ਉਕਤ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਭਾਜਪਾ ਆਗੂ ਦੀ ਵੰਗਾਰ ਮਗਰੋਂ ਖੁਦ ਇਹ ਫਲੈਕਸ ਪਾੜ ਦਿੱਤੇ ਹਨ ਅਤੇ ਆਪ ਹੀ ਮੀਡੀਆ ’ਚ ਆ ਕੇ ਆਪਣੀ ਪਛਾਣ ਦੱਸੀ ਹੈ ਕਿ ਅਸੀਂ ਇਹ ਕਾਰਵਾਈ ਪਾਈ ਹੈ। ਇਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੇ ਨੌਜਵਾਨ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਡੱਟ ਕੇ ਖੜ੍ਹੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ 'ਮੌਸਮ' ਨੂੰ ਲੈ ਕੇ ਵਿਸ਼ੇਸ਼ ਬੁਲੇਟਿਨ ਜਾਰੀ, ਅੱਜ ਤੇ ਕੱਲ੍ਹ ਮੀਂਹ ਦੇ ਆਸਾਰ

ਕਿਸਾਨ ਸਾਡਾ ਅੰਨਦਾਤਾ ਹੈ, ਜੋ ਸੜਕਾਂ ’ਤੇ ਰੁਲ੍ਹ ਰਿਹਾ ਹੈ, ਜਦੋਂ ਕਿ ‘ਮੋਦੀ ਭਗਤ’ ਕਾਲੇ ਕਾਨੂੰਨ ਨੂੰ ਸਹੀ ਦੱਸ ਕੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੇ ਹਨ, ਜੋ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅਮੀਰ ਜਸ਼ਨਾਂ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ, ਜਦੋਂ ਕਿ ਪ੍ਰਧਾਨ ਮੰਤਰੀ ਅੰਨਦਾਤੇ ਨਾਲ ਜ਼ੁਲ਼ਮ ਅਤੇ ਧੱਕਾ ਕਰ ਰਿਹਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਦਿਆਂ ਤਿੰਨ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਖੇਤੀ ਬਿੱਲਾਂ ਦੇ ਪੱਖ 'ਚ ਕਰਨ ਲਈ ਭਾਜਪਾ ਤੇ RSS ਦੀ ਨਵੀਂ ਯੋਜਨਾ, ਇਨ੍ਹਾਂ ਗੱਲਾਂ 'ਤੇ ਰਹੇਗਾ ਫੋਕਸ

ਨੌਜਵਾਨਾਂ ਦੀ ਇਸ ਕਾਰਵਾਈ ਸਬੰਧੀ ਥਾਣਾ ਲਾਹੌਰੀ ਗੇਟ 'ਚ ਦਮਨਦੀਪ ਅਤੇ ਸਿਮਰ ਸਮੇਤ ਕੁੱਝ ਅਣਪਛਾਤੇ ਨੌਜਵਾਨਾਂ ਖ਼ਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਹੈ, ਜਿਸ ਦੀ ਪੁਸ਼ਟੀ ਡੀ. ਐਸ. ਪੀ. ਸਿਟੀ-1 ਯੋਗੇਸ਼ ਸ਼ਰਮਾ ਵੱਲੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਭਾਜਪਾ ਆਗੂਆਂ ਦੇ ਇਕ ਵਫਦ ਨੇ ਇਸ ਮਾਮਲੇ ’ਤੇ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨਾਲ ਮੁਲਾਕਾਤ ਕੀਤੀ ਸੀ ਅਤੇ ਕਾਲਖ਼ ਮਲਣ ਵਾਲੇ ਅਨਸਰਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ।
 

ਨੋਟ : ਭਾਜਪਾ ਆਗੂ ਦੀ ਵੰਗਾਰ ਮਗਰੋਂ ਨੌਜਵਾਨਾਂ ਵੱਲੋਂ ਪ੍ਰਧਾਨ ਮੰਤਰੀ ਦੇ ਮੋਦੀ ਫਲੈਕਸ ਪਾੜਨ ਸਬੰਧੀ ਦਿਓ ਰਾਏ


 


Babita

Content Editor

Related News