ਮੋਦੀ ਸਰਕਾਰ ਵਲੋਂ ਟਰੈਕਟਰਾਂ ''ਤੇ ਭਾਰੀ ਟੈਕਸ ਲਾਉਣ ਕਾਰਨ ਕਿਸਾਨਾਂ ''ਚ ਰੋਸ

10/24/2017 6:06:14 AM

ਸੁਲਤਾਨਪੁਰ ਲੋਧੀ, (ਸੋਢੀ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਗਰੁੱਪ ਦੇ ਜ਼ਿਲਾ ਕਪੂਰਥਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਪੱਸਣ ਕਦੀਮ ਤੇ ਜਥੇ. ਪਰਮਜੀਤ ਸਿੰਘ ਚੀਮਾ ਪੱਸਣ ਕਦੀਮ ਨੇ ਕੇਂਦਰ ਸਰਕਾਰ ਵਲੋਂ ਪਹਿਲਾਂ ਹੀ ਡੂੰਘੇ ਸੰਕਟ ਦਾ ਸ਼ਿਕਾਰ ਦੇਸ਼ ਦੇ ਅੰਨਦਾਤਾ ਕਿਸਾਨਾਂ ਦੇ ਟਰੈਕਟਰ 'ਤੇ ਭਾਰੀ ਟੈਕਸ ਲਾਉਣ ਦੇ ਨੋਟੀਫਿਕੇਸ਼ਨ ਦੀ ਸਖਤ ਨਿਖੇਧੀ ਕਰਦੇ ਹੋਏ ਉਨ੍ਹਾਂ ਕੇਂਦਰ ਸਰਕਾਰ ਦੇ ਇਸ ਘਾਤਕ ਫੈਸਲੇ ਦਾ ਕਿਸਾਨ ਸੰਘਰਸ਼ ਕਮੇਟੀ ਵਲੋਂ ਪੂਰੇ ਪੰਜਾਬ 'ਚ ਹੀ ਨਹੀਂ, ਬਲਕਿ ਭਾਰਤ 'ਚ ਡੱਟ ਕੇ ਵਿਰੋਧ ਕੀਤਾ ਜਾਵੇਗਾ। 
ਗੁਰਪ੍ਰੀਤ ਸਿੰਘ ਗੋਪੀ ਤੇ ਚੀਮਾ ਨੇ ਸਰਕਾਰ ਦੇ ਇਸ ਫੈਸਲੇ ਨੂੰ ਬਹੁਤ ਹੀ ਘਾਤਕ ਤੇ ਕਿਸਾਨ ਮਾਰੂ ਕਰਾਰ ਦਿੰਦੇ ਹੋਏ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਅੰਨਦਾਤਾ ਕਿਸਾਨਾਂ ਨੂੰ ਭਾਰੀ ਟੈਕਸ ਲਾ ਕੇ ਮਾਰਨ 'ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੋਟਰ ਵਹੀਕਲ ਰੂਲਜ਼ 1989 ਦੇ ਨਿਯਮ 2 ਦੇ ਉਪ ਨਿਯਮ (ਬੀ) ਅਨੁਸਾਰ ਹੁਣ ਕਿਸਾਨ ਦਾ ਟਰੈਕਟਰ ਗੈਰ-ਟਰਾਂਸਪੋਰਟ ਵਹੀਕਲ ਦੇ ਘੇਰੇ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਤੇ ਹੁਣ ਇਸ ਤਰ੍ਹਾਂ ਕਿਸਾਨ ਦਾ ਟਰੈਕਟਰ ਵਪਾਰਕ ਟਰਾਂਸਪੋਰਟ ਦੇ ਘੇਰੇ 'ਚ ਆ ਗਿਆ ਹੈ ਤੇ ਹੁਣ ਹਰ ਸਾਲ ਟਰੈਕਟਰਾਂ 'ਤੇ ਲੱਗਣ ਵਾਲੀ ਭਾਰੀ ਕੇਂਦਰੀ ਟੈਕਸ ਕਿਸਾਨਾਂ ਨੂੰ ਅਦਾ ਕਰਨਾ ਪਵੇਗਾ, ਜਿਸ ਕਾਰਨ ਕਿਸਾਨਾਂ 'ਚ ਭਾਰੀ ਰੋਸ ਦੀ ਲਹਿਰ ਹੈ।


Related News