''ਅੱਛੇ ਦਿਨ ਦਿਖਾਉਣ ਦੇ'' ਸੁਪਨਿਆਂ ਨੂੰ ਸਾਕਾਰ ਕਰੇਗਾ ਮੋਦੀ ਸਰਕਾਰ ਦਾ ਇਹ ਆਖਰੀ ਬਜਟ?
Thursday, Feb 01, 2018 - 12:13 AM (IST)
ਜ਼ੀਰਾ(ਅਕਾਲੀਆਂਵਾਲਾ)-1 ਫਰਵਰੀ ਨੂੰ ਕੇਂਦਰ ਸਰਕਾਰ ਵੱਲੋਂ ਆਪਣਾ ਆਖਰੀ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਇਹ ਸਾਲਾਨਾ ਬਜਟ ਇਸ ਵਾਰ ਕਾਫੀ ਖਿੱਚ ਦਾ ਕੇਂਦਰ ਰਹੇਗਾ ਕਿਉਂਕਿ ਮੋਦੀ ਸਰਕਾਰ ਦੇ ਕਾਰਜਕਾਲ ਦਾ ਇਹ ਆਖਰੀ ਸਾਲ ਹੈ। ਇਹ ਬਜਟ ਵੀ ਦੇਸ਼ ਦੇ ਲੋਕਾਂ ਦੇ ਲਈ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। 2014 ਵਿਚ ਸਰਕਾਰ ਦੀ ਆਮਦ ਸਮੇਂ ਦੇਸ਼ ਦੇ ਲੋਕਾਂ ਨੂੰ 'ਅੱਛੇ ਦਿਨ ਦਿਖਾਉਣ ਦਾ' ਨਾਅਰਾ ਦਿੱਤਾ ਗਿਆ ਸੀ ਪਰ ਚਾਰ ਸਾਲਾਂ ਦੌਰਾਨ ਇਸ ਨਾਅਰੇ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ। ਸਰਕਾਰ ਵੱਲੋਂ ਲਏ ਗਏ ਜੀ. ਐੱਸ. ਟੀ. ਅਤੇ ਨੋਟਬੰਦੀ ਦੇ ਫੈਸਲਿਆਂ ਨੇ ਦੇਸ਼ ਦੇ ਕਾਰੋਬਾਰ ਨੂੰ ਲੀਹੋਂ ਉਤਾਰਿਆ ਹੈ, ਜਿਸ ਦਾ ਅਸਰ ਸਭ ਵਰਗਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰ ਲੋਕਾਂ ਵਿਚ ਆਪਣਾ ਚੰਗਾ ਅਕਸ ਬਣਾਉਣ ਲਈ ਇਸ ਵਾਰ ਦੇ ਬਜਟ ਵਿਚ ਕੋਸ਼ਿਸ਼ਾਂ ਕਰੇਗੀ ਪਰ ਮੋਦੀ ਸਰਕਾਰ ਦਾ ਇਹ ਬਜਟ ਦੇਸ਼ ਦੇ ਵੱਖ-ਵੱਖ ਵਰਗਾਂ ਦੇ ਗਲੇ ਨਹੀਂ ਉਤਰੇਗਾ ਕਿਉਂਕਿ ਉਹ ਇਸ ਬਜਟ ਨੂੰ 2019 ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨਾਲ ਜੋੜ ਰਹੇ ਹਨ।
