ਫਰੀਦਕੋਟ ਦੀ ਮਾਰਡਨ ਜੇਲ ’ਚੋਂ 3 ਮੋਬਾਇਲ ਬਰਾਮਦ

Monday, Oct 11, 2021 - 05:14 PM (IST)

ਫਰੀਦਕੋਟ ਦੀ ਮਾਰਡਨ ਜੇਲ ’ਚੋਂ 3 ਮੋਬਾਇਲ ਬਰਾਮਦ

ਫ਼ਰੀਦਕੋਟ (ਰਾਜਨ) : ਸਥਾਨਕ ਮਾਡਰਨ ਜੇਲ ਵਿਚੋਂ 3 ਮੋਬਾਇਲ ਬਰਾਮਦ ਹੋਏ ਹਨ। ਇਸ ਮਾਮਲੇ ਵਿਚ ਜੇਲ ਦੇ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਦੀ ਸ਼ਿਕਾਇਤ ’ਤੇ ਹਵਾਲਾਤੀ ਸਾਰਜ ਸਿੰਘ ਅਤੇ ਅਣਪਛਾਤੇ ਵਿਅਕਤੀਆਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸਹਾਇਕ ਸੁਪਰਡੈਂਟ ਜੇਲ ਅਨੁਸਾਰ ਜਦ ਉਸਨੇ ਸੁਰੱਖਿਆ ਕਰਮਚਾਰੀਆ ਸਮੇਤ ਬੈਰਕ-15 ਦੀ ਤਲਾਸ਼ੀ ਲਈ ਤਾਂ ਬਾਥਰੂਮ ਵਿਚ ਪੋਲੋਥੀਨ ਲਿਫਾਫੇ ਵਿਚ ਲਪੇਟ ਕੇ ਰੱਖਿਆ ਇਕ ਟੱਚ ਸਕਰੀਨ ਵਾਲਾ ਮੋਬਾਇਲ ਸਮੇਤ ਚਾਰਜਰ ਅਤੇ ਹੈੱਡ ਫੋਨ ਬਰਾਮਦ ਹੋਏ।

ਉਕਤ ਨੇ ਦੱਸਿਆ ਕਿ ਇਸੇ ਹੀ ਬੈਰਕ ਵਿਚ ਲੁਕੋ ਕੇ ਰੱਖਿਆ ਦੂਸਰਾ ਛੋਟਾ ਮੋਬਾਇਲ ਲਾਵਾਰਿਸ ਹਾਲਤ ਵਿਚ ਮਿਲਿਆ ਜਦਕਿ ਹਵਾਲਾਤੀ ਸਾਰਜ ਸਿੰਘ ਦੇ ਪਾਈ ਪੈਂਟ ਦੀ ਜੇਬ੍ਹ ਵਿਚੋਂ ਤੀਸਰਾ ਟੱਚ ਸਕਰੀਨ ਵਾਲਾ ਮੋਬਾਇਲ ਬਰਾਮਦ ਹੋਇਆ ਹੈ।


author

Gurminder Singh

Content Editor

Related News