ਪੰਚਕੂਲਾ ''ਚ 5 ਥਾਵਾਂ ''ਤੇ ਆਇਆ ਭੂਚਾਲ, ਮਚੀ ਭੱਜਦੌੜ (ਤਸਵੀਰਾਂ)
Thursday, Dec 21, 2017 - 01:59 PM (IST)
ਪੰਚਕੂਲਾ/ਚੰਡੀਗੜ੍ਹ (ਮੁਕੇਸ਼) : ਪੰਚਕੂਲਾ 'ਚ ਵੀਰਵਾਰ ਸਵੇਰੇ 5 ਥਾਵਾਂ 'ਤੇ ਭੂਚਾਲ ਆਇਆ, ਜਿਸ ਕਾਰਨ ਭੱਜਦੌੜ ਮਚ ਗਈ। ਤੁਹਾਨੂੰ ਦੱਸ ਦੇਈਏ ਕਿ ਇਹ ਭੂਚਾਲ ਅਸਲ 'ਚ ਨਹੀਂ ਆਇਆ ਸੀ, ਸਗੋਂ ਭੂਚਾਲ ਆਉਣ ਨਾਲ ਸਬੰਧਿਤ 'ਮਾਕ ਡਰਿੱਲ' ਦਾ ਆਯੋਜਨ ਕੀਤਾ ਗਿਆ ਸੀ, ਜਿਨ੍ਹਾਂ 'ਚ ਜ਼ਿਲਾ ਸਕੱਤਰੇਤ, ਸੈਕਟਰ-9 ਦੀ ਮਾਰਕਿਟ, ਸਿੱਖਿਆ ਸਦਨ, ਜਨਰਲ ਹਸਪਤਾਲ ਅਤੇ ਕਾਲਕਾ ਰੇਲਵੇ ਸਟੇਸ਼ਨ ਸ਼ਾਮਲ ਸੀ। ਇਸ ਮਾਕ ਡਰਿੱਲ ਰਾਹੀਂ ਲੋਕਾਂ ਨੂੰ ਦੱਸਿਆ ਕਿ ਭੂਚਾਲ ਆਉਣ 'ਤੇ ਹੜਬੜੀ ਮਚਾਉਣ ਦੀ ਥਾਂ 'ਤੇ ਆਪਣਾ ਬਚਾਅ ਕਿਵੇਂ ਕਰਨਾ ਹੈ।
