ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ''ਚ ਅਮੋਨੀਆ ਗੈਸ ਲੀਕ, ਮਚੀ ਤਰਥੱਲੀ!
Thursday, Mar 28, 2019 - 03:56 PM (IST)

ਲੁਧਿਆਣਾ (ਨਰਿੰਦਰ) : ਸ਼ਹਿਰ ਦੇ ਵੇਰਕਾ ਮਿਲਕ ਪਲਾਂਟ 'ਚ ਵੀਰਵਾਰ ਨੂੰ ਅਮੋਨੀਆ ਗੈਸ ਲੀਕ ਹੋਣ ਕਾਰਨ ਤਰਥੱਲੀ ਮਚ ਲਈ, ਜਿਸ ਤੋਂ ਬਾਅਦ ਬਚਾਅ ਕਾਰਜ ਚਲਾਇਆ ਗਿਆ। ਅਸਲ 'ਚ ਵੇਰਕਾ ਮਿਲਕ ਪਲਾਂਟ 'ਚ ਮੌਕ ਡਰਿੱਲ ਦਾ ਆਯੋਜਨ ਕਰਾਇਆ ਗਿਆ ਸੀ। ਇਸ ਦੌਰਾਨ ਆਰਜ਼ੀ ਤੌਰ 'ਤੇ ਅਮੋਨੀਆ ਗੈਸ ਲੀਕ ਹੋਣ ਦਾ ਨਾਟਕ ਦਿਖਾਇਆ ਗਿਆ। ਇਸ ਮੌਕੇ ਪੰਜਾਬ ਪੁਲਸ ਐੱਨ. ਡੀ. ਆਰ. ਐੱਫ. ਅਤੇ ਜ਼ਿਲਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਹਿੱਸਾ ਲਿਆ ਅਤੇ ਖਾਸ ਤੌਰ 'ਤੇ ਅੱਗ ਬੁਝਾਊ ਅਮਲਾ ਐਂਬੂਲੈਂਸ ਅਤੇ ਡਾਕਟਰਾਂ ਦੀ ਟੀਮ ਸ਼ਾਮਲ ਹੋਈ। ਇਸ ਪੂਰੇ ਆਪਰੇਸ਼ਨ ਦੀ ਇੰਚਾਰਜ ਅਤੇ ਐੱਨ. ਡੀ. ਆਰ. ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 135 ਲੋਕਾਂ ਦੀ ਮੌਕ ਡਰਿੱਲ ਦੌਰਾਨ ਜਾਨ ਬਚਾਈ ਗਈ ਹੈ।