ਕੇਂਦਰੀ ਜੇਲ੍ਹ ’ਚ ਚੈਕਿੰਗ ਦੌਰਾਨ ਫਿਰ ਬਰਾਮਦ ਹੋਏ ਲਾਵਾਰਸ ਮੋਬਾਇਲ
Friday, Jun 02, 2023 - 03:10 PM (IST)
ਲੁਧਿਆਣਾ (ਸਿਆਲ) : ਕੇਂਦਰੀ ਜੇਲ੍ਹ ’ਚ ਚੈਕਿੰਗ ਦੌਰਾਨ ਸਮੇਂ-ਸਮੇਂ ’ਤੇ ਲਾਵਾਰਸ ਮੋਬਾਇਲ ਬਰਾਮਦ ਹੋਣ ਦਾ ਸਿਲਸਿਲਾ ਵੀ ਲਗਾਤਾਰ ਵੱਧਦਾ ਰਿਹਾ ਹੈ, ਜਿਸ ਕਾਰਨ 5 ਲਾਵਾਰਸ ਮੋਬਾਇਲ ਬਰਾਮਦ ਕੀਤੇ ਗਏ।
ਸਹਾਇਕ ਸੁਪਰੀਡੈਂਟ ਗਗਨਦੀਪ ਸ਼ਰਮਾ ਦੀ ਸ਼ਿਕਾਇਤ ’ਤੇ ਡਵੀਜ਼ਨ ਨੰਬਰ-7 ਅਧੀਨ ਪੈਂਦੀ ਤਾਜਪੁਰ ਪੁਲਸ ਚੌਂਕੀ ਵਿਚ ਅਣਪਛਾਤੇ ਵਿਰੁੱਧ 52-ਏ ਪ੍ਰਿਜ਼ਨ ਐਕਟ ਦਾ ਕੇਸ ਦਰਜ ਕਰ ਲਿਆ ਗਿਆ ਹੈ। ਇਹ ਜਾਣਕਾਰੀ ਪੁਲਸ ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਆਈ. ਐੱਮ. ਈ. ਆਈ. ਨੰਬਰਾਂ ਜ਼ਰੀਏ ਜਾਂਚ ਕੀਤੀ ਜਾ ਰਹੀ ਹੈ।