ਕੈਦੀ ਤੇ ਤਿੰਨ ਹਵਾਲਾਤੀਆਂ ਤੋਂ ਮੋਬਾਇਲ ਮਿਲਣ ਸਬੰਧੀ ਜਾਂਚ ਸ਼ੁਰੂ
Wednesday, Oct 16, 2019 - 12:29 PM (IST)

ਲੁਧਿਆਣਾ (ਸਿਆਲ) : ਸੈਂਟਰਲ ਜੇਲ ਅੰਦਰ ਅਤਿ ਸੁਰੱਖਿਆ ਘੇਰੇ 'ਚ ਸਥਾਪਿਤ ਸੈੱਲ ਬਲਾਕ ਦੀ ਬੈਰਕ 'ਚ ਇਕ ਕੈਦੀ ਅਤੇ ਤਿੰਨ ਹਵਾਲਾਤੀਆਂ ਤੋਂ ਤਿੰਨ ਮੋਬਾਇਲ ਮਿਲਣ ਦਾ ਮਾਮਲਾ ਪੁਲਸ ਨੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ 12 ਅਕਤੂਬਰ ਨੂੰ ਜੇਲ ਦੇ ਸੈੱਲ ਬਲਾਕ 'ਚ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਕੈਦੀ ਬਲਜੀਤ ਸਿੰਘ, ਹਵਾਲਾਤੀ ਮਨਜੀਤ ਸਿੰਘ, ਰਿੰਕੂ ਉਰਫ ਟਿੰਕੂ, ਵਿਕਾਸ ਕੁਮਾਰ ਤੋਂ ਤਲਾਸ਼ੀ ਦੌਰਾਨ ਤਿੰਨ ਮੋਬਾਇਲ ਬਰਾਮਦ ਕੀਤੇ ਗਏ ਸਨ। ਡਿਊਟੀ 'ਚ ਲਾਪਰਵਾਹੀ ਪਾਏ ਜਾਣ ਦੇ ਦੋਸ਼ 'ਚ ਜੇਲ 'ਚ ਸੁਪਰਡੈਂਟ ਨੇ ਤੁਰੰਤ ਪ੍ਰਭਾਵ ਨਾਲ ਕਦਮ ਚੁੱਕਦੇ ਹੋਏ ਸਹਾਇਕ ਸੁਪਰਡੈਂਟ, ਵਾਰਡਨ ਅਤੇ ਹੌਲਦਾਰ ਨੂੰ ਮੁੱਅੱਤਲ ਕਰ ਦਿੱਤਾ ਸੀ।