ਮਹਾਨਗਰ ਜਲੰਧਰ ''ਚ ਚੋਰਾਂ ਦੇ ਹੌਂਸਲੇ ਬੁਲੰਦ, ਅੱਧੀ ਰਾਤ ਮੋਬਾਇਲ ਦੀਆਂ ਦੁਕਾਨਾਂ ''ਤੇ ਬੋਲਿਆ ਧਾਵਾ

Saturday, Sep 12, 2020 - 11:48 AM (IST)

ਮਹਾਨਗਰ ਜਲੰਧਰ ''ਚ ਚੋਰਾਂ ਦੇ ਹੌਂਸਲੇ ਬੁਲੰਦ, ਅੱਧੀ ਰਾਤ ਮੋਬਾਇਲ ਦੀਆਂ ਦੁਕਾਨਾਂ ''ਤੇ ਬੋਲਿਆ ਧਾਵਾ

ਜਲੰਧਰ (ਜ. ਬ.)— ਅਮਨ ਨਗਰ 'ਚ ਚੋਰਾਂ ਨੇ ਬੀਤੀ ਦੇਰ ਰਾਤ ਮੋਬਾਇਲਾਂ ਦੀਆਂ 2 ਦੁਕਾਨਾਂ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਨਵੇਂ ਅਤੇ ਪੁਰਾਣੇ ਮੋਬਾਇਲਾਂ ਸਮੇਤ ਅਸੈੱਸਰੀ, ਬਲਿਊ ਟੂਥ ਸਪੀਕਰ ਅਤੇ ਨਕਦੀ ਚੋਰੀ ਕਰ ਲਈ। ਹੈਰਾਨੀ ਦੀ ਗੱਲ ਹੈ ਕਿ ਚੋਰ ਬਿਨਾਂ ਪੁਲਸ ਦੇ ਖ਼ੌਫ਼ ਦੇ ਮੇਨ ਸੜਕ ਵੱਲ ਸ਼ਟਰ ਨੂੰ ਖੋਲ੍ਹ ਕੇ ਸਾਰਾ ਸਾਮਾਨ ਸਮੇਟਦੇ ਰਹੇ ।

ਇਹ ਵੀ ਪੜ੍ਹੋ: ਆਸ਼ਾ ਕੁਮਾਰੀ ਨੂੰ ਭਾਰੀ ਪਿਆ ਹਾਈਕਮਾਨ ਨੂੰ ਗਲਤ ਰਿਪੋਰਟਿੰਗ ਕਰਨਾ, ਗਈ ਪੰਜਾਬ ਇੰਚਾਰਜ ਦੀ ਕੁਰਸੀ

PunjabKesari

ਜਾਣਕਾਰੀ ਦਿੰਦੇ ਅਮਨ ਨਗਰ ਸਥਿਤ ਕ੍ਰਿਸ਼ਨਾ ਟੈਲੀਕਾਮ ਦੇ ਮਾਲਕ ਕਿਸ਼ਨ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਉਹ ਦੁਕਾਨ ਖੋਲ੍ਹਣ ਆਏ ਤਾਂ ਵੇਖਿਆ ਕਿ ਉਨ੍ਹਾਂ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ। ਸ਼ਟਰ ਚੁੱਕਿਆ ਤਾਂ ਵੇਖਿਆ ਕਿ ਦੁਕਾਨ 'ਚ ਸਾਰਾ ਸਾਮਾਨ ਖਿਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਦੁਕਾਨ 'ਚੋਂ 40 ਨਵੇਂ ਮੋਬਾਇਲ ਅਤੇ 300 ਦੇ ਕਰੀਬ ਪੁਰਾਣੇ ਅਤੇ ਰਿਪੇਅਰ ਹੋਣ ਆਏ ਫੋਨ, 10 ਹਜ਼ਾਰ ਰੁਪਏ ਨਕਦ ਅਤੇ ਅਸੈੱਸਰੀ ਚੋਰੀ ਕਰ ਲਏ। ਕਿਸ਼ਨ ਨੇ ਕਿਹਾ ਕਿ ਤਾਲਾਬੰਦੀ ਤੋਂ ਪਹਿਲਾਂ ਉਨ੍ਹਾਂ ਕੋਲ ਕਾਫ਼ੀ ਮੋਬਾਇਲ ਠੀਕ ਹੋਣ ਆਏ ਸਨ, ਜਿਨ੍ਹਾਂ ਨੂੰ ਹੁਣ ਠੀਕ ਕੀਤਾ ਜਾ ਰਿਹਾ ਸੀ। 3 ਚੋਰ ਚੋਰੀ ਕਰਦਿਆਂ ਸੀ. ਸੀ. ਟੀ. ਵੀ. 'ਚ ਕੈਦ ਹੋ ਗਏ ਹਨ। ਚੋਰਾਂ ਨੇ ਦੁਕਾਨ ਦਾ ਡੀ. ਵੀ. ਆਰ. ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਇਕ ਚੋਰ ਦੇ ਖੱਬੇ ਹੱਥ 'ਚ ਟੈਟੂ ਵੀ ਬਣਿਆ ਹੋਇਆ ਸੀ।

ਇਹ ਵੀ ਪੜ੍ਹੋ: ਪ੍ਰੇਮਿਕਾ ਦੀਆਂ ਧਮਕੀਆਂ ਤੋਂ ਤੰਗ ਆ ਕੇ ਪਤੀ ਨੇ ਕੀਤਾ ਉਹ ਕਾਰਾ, ਜਿਸ ਨੂੰ ਵੇਖ ਪਤਨੀ ਦੇ ਉੱਡੇ ਹੋਸ਼

ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਾਣੀ ਲਈ ਤੜਫ਼ਦਾ ਰਿਹਾ ਮੁੰਡਾ, ਸ਼ੱਕੀ ਹਾਲਾਤ 'ਚ ਹੋਈ ਮੌਤ

PunjabKesari

ਇਸ ਦੁਕਾਨ 'ਚ ਵਾਰਦਾਤ ਤੋਂ ਬਾਅਦ ਚੋਰਾਂ ਨੇ ਕੁਝ ਮੀਟਰ ਦੀ ਦੂਰੀ 'ਤੇ ਸਥਿਤ ਗੁਪਤਾ ਟੈਲੀਕਾਮ ਦੇ ਤਾਲੇ ਤੋੜ ਕੇ ਉਸ 'ਚੋਂ ਵੀ ਲਗਭਗ 80 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਦੁਕਾਨ ਦੇ ਮਾਲਕ ਆਰ. ਕੇ. ਗੁਪਤਾ ਨੇ ਦੱਸਿਆ ਕਿ ਉਹ ਸਵੇਰੇ ਦੁਕਾਨ ਖੋਲ੍ਹਣ ਆਏ ਤਾਂ ਵੇਖਿਆ ਕਿ ਤਾਲੇ ਟੁੱਟੇ ਹੋਏ ਸਨ। ਚੋਰਾਂ ਨੇ ਉਨ੍ਹਾਂ ਦੀ ਦੁਕਾਨ 'ਚੋਂ 4 ਨਵੇਂ ਮੋਬਾਇਲ, 5 ਬਲਿਊ ਟੂਥ ਸਪੀਕਰ, 12 ਕੀਮਤੀ ਹੈੱਡ ਫੋਨ ਅਤੇ ਹੋਰ ਅਸੈੱਸਰੀ ਚੋਰੀ ਕਰ ਲਈ। ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਚੋਰਾਂ ਨੇ ਸ਼ਟਰ ਬੰਦ ਕਰ ਦਿੱਤਾ ਅਤੇ ਫਰਾਰ ਹੋ ਗਏ। ਸਵੇਰੇ ਦੋਵੇਂ ਦੁਕਾਨਾਂ 'ਚ ਚੋਰੀ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਤਾਂ ਥਾਣਾ ਨੰਬਰ 8 ਦੇ ਇੰਚਾਰਜ ਸੁਖਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਹੁਣ ਸਾਬਕਾ DGP ਸੁਮੇਧ ਸੈਣੀ ਦੇ ਜੱਦੀ ਘਰ 'ਚ ਐੱਸ.ਆਈ.ਟੀ. ਨੇ ਕੀਤੀ ਛਾਪੇਮਾਰੀ
ਚਾਈਨੀਜ਼ ਕੰਪਨੀਆਂ ਦਾ ਸਾਰਾ ਸਾਮਾਨ ਛੱਡ ਗਏ ਚੋਰ
ਚੋਰਾਂ ਨੇ ਗੁਪਤਾ ਟੈਲੀਕਾਮ 'ਚੋਂ ਸਿਰਫ ਬ੍ਰਾਂਡਿਡ ਕੰਪਨੀ ਦਾ ਕੀਮਤੀ ਸਾਮਾਨ ਹੀ ਚੋਰੀ ਕੀਤਾ ਅਤੇ ਚਾਈਨੀਜ਼ ਕੰਪਨੀਆਂ ਦਾ ਸਾਰਾ ਸਾਮਾਨ ਛੱਡ ਗਏ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਚੋਰ ਵੀ ਇਸ ਕੰਮ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੂੰ ਚਾਈਨੀਜ਼ ਸਾਮਾਨ ਦੀ ਪੂਰੀ ਜਾਣਕਾਰੀ ਸੀ। ਗੁਪਤਾ ਨੇ ਦੱਿਸਆ ਕਿ ਚੋਰਾਂ ਨੇ ਦੁਕਾਨ ਵਿਚ ਰੱਖਿਆ ਚਾਈਨੀਜ਼ ਸਾਮਾਨ ਚੁੱਕਿਆ ਤਾਂ ਸੀ ਪਰ ਫਿਰ ਉਸ ਨੂੰ ਉਥੇ ਹੀ ਰੱਖ ਗਏ ਅਤੇ ਹੋਰ ਸਾਮਾਨ ਲੈ ਗਏ।
ਇਹ ਵੀ ਪੜ੍ਹੋ: NRI ਪਤੀ ਦੀ ਘਟੀਆ ਕਰਤੂਤ, ਗੱਡੀ ਦੀ ਮੰਗ ਪੂਰੀ ਨਾ ਹੋਣ 'ਤੇ ਪਤਨੀ ਨਾਲ ਕੀਤਾ ਇਹ ਕਾਰਾ


author

shivani attri

Content Editor

Related News