ਮਾਸੂਮ ਬੱਚੇ ਤੋਂ ਮੋਬਾਇਲ ਲੁੱਟਣ ਵਾਲੇ ਗ੍ਰਿਫਤਾਰ

Friday, Nov 24, 2017 - 05:21 AM (IST)

ਮਾਸੂਮ ਬੱਚੇ ਤੋਂ ਮੋਬਾਇਲ ਲੁੱਟਣ ਵਾਲੇ ਗ੍ਰਿਫਤਾਰ

ਜਲੰਧਰ, (ਰਾਜੇਸ਼)- ਮੋਟਰਸਾਈਕਲ 'ਤੇ ਗਲੀ ਵਿਚ ਖੜ੍ਹੇ ਬੱਚੇ ਤੋਂ ਮੋਬਾਇਲ ਖੋਹ ਕੇ ਭੱਜਣ ਵਾਲੇ ਲੁਟੇਰੇ ਨੂੰ ਥਾਣਾ ਨੰ. 5 ਦੀ ਪੁਲਸ ਨੇ 2 ਦਿਨ ਵਿਚ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਸ ਕੋਲੋਂ ਪੁਲਸ ਨੇ ਜਿਥੇ ਖੋਹਿਆ ਹੋਇਆ ਮੋਬਾਇਲ ਬਰਾਮਦ ਕੀਤਾ, ਉਥੇ ਹੀ ਜਿਸ ਮੋਟਰਸਾਈਕਲ 'ਤੇ ਉਨ੍ਹਾਂ ਨੇ ਮੋਬਾਇਲ ਖੋਹਿਆ ਸੀ, ਉਹ ਵੀ ਚੋਰੀ ਦਾ ਨਿਕਲਿਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਨੰ. 5 'ਚ ਤਾਇਨਾਤ ਏ. ਸੀ. ਪੀ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੀਨਾ ਦੇਵੀ ਪੁੱਤਰੀ ਅਨੁਰੋਧ ਝਾਂ ਵਾਸੀ ਮਨਜੀਤ ਨਗਰ ਨੇ 2 ਦਿਨ ਪਹਿਲਾਂ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ 11 ਸਾਲ ਦਾ ਬੇਟਾ ਕੇਸ਼ਵ ਗਲੀ 'ਚ ਉਨ੍ਹਾਂ ਦਾ ਮੋਬਾਇਲ ਲੈ ਕੇ ਗੇਮ ਖੇਡ ਰਿਹਾ ਸੀ ਅਤੇ ਪਿੱਛਿਓਂ ਆਏ  2 ਨੌਜਵਾਨ ਮੋਟਰਸਾਈਕਲ 'ਤੇ ਉਨ੍ਹਾਂ ਦੇ ਬੇਟੇ ਤੋਂ ਮੋਬਾਇਲ ਖੋਹ ਕੇ ਫਰਾਰ ਹੋ ਗਏ, ਜਿਸ ਦੀ ਸ਼ਿਕਾਇਤ 'ਤੇ ਪੁਲਸ ਨੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। 
ਏ. ਸੀ. ਪੀ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੱਚੇ ਤੋਂ ਮੋਬਾਇਲ ਖੋਹਣ ਵਾਲੇ ਲੁਟੇਰੇ ਬਸਤੀ ਸ਼ੇਖ 'ਚ ਚੋਰੀ ਦੇ ਮੋਟਰ ਸਾਈਕਲ 'ਤੇ ਵਾਰਦਾਤ ਕਰਨ ਦੀ ਫਿਰਾਕ 'ਚ ਘੁੰਮਦੇ ਹਨ, ਜਿਸ ਦੀ ਸੂਚਨਾ 'ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਵਾਂ ਲੁਟੇਰਿਆਂ ਦੀ ਪਛਾਣ ਰਾਹੁਲ ਪੁੱਤਰ ਰਾਜਕੁਮਾਰ ਵਾਸੀ 17 ਡਬਲਯੂ ਕਿਆਊ ਅਤੇ 18 ਡਬਲਯੂ ਕਿਆਊ ਮੋਚੀਆਂ ਮੁਹੱਲਾ ਵਜੋਂ ਹੋਈ ਹੈ, ਜਿਨ੍ਹਾਂ ਕੋਲੋਂ ਪੁਲਸ ਨੇ ਚੋਰੀ ਦਾ ਮੋਟਰਸਾਈਕਲ ਬਰਾਮਦ ਕਰ ਲਿਆ ਹੈ।


Related News