ਹਵਾਲਾਤੀ ਤੋਂ ਮੋਬਾਇਲ ਬਰਾਮਦ

07/16/2018 8:03:32 AM

 ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) – ਹਵਾਲਾਤੀ ਕੋਲੋਂ ਇਕ ਮੋਬਾਇਲ ਮਿਲਣ ’ਤੇ ਉਸ ਵਿਰੁੱਧ ਥਾਣਾ ਸਿਟੀ 1 ਵਿਚ ਕੇਸ ਦਰਜ ਕੀਤਾ ਗਿਆ ਹੈ।  ਪੁਲਸ ਚੌਕੀ ਬੱਸ ਅੱਡਾ ਦੇ ਸਹਾਇਕ ਥਾਣੇਦਾਰ ਗਿਆਨ ਸਿੰਘ ਨੇ ਦੱਸਿਆ ਕਿ ਡਿਪਟੀ ਸੁਪਰਡੈਂਟ ਜੇਲ ਵੱਲੋਂ ਇਕ ਪੱਤਰ ਪ੍ਰਾਪਤ ਹੋਇਆ ਕਿ 11 ਜੁਲਾਈ ਨੂੰ ਜੇਲ ਗਾਰਦ ਪਾਸਕੋ ਦੇ ਕਰਮਚਾਰੀਆਂ ਵੱਲੋਂ ਸੈੱਲ ਬਲਾਕ ਚੱਕੀ ਨੰਬਰ 2 ਦੀ  ਚੈਕਿੰਗ ਦੌਰਾਨ ਹਵਾਲਾਤੀ ਗੁਰਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਭੀਖੀ ਤੋਂ ਇਕ ਮੋਬਾਇਲ, ਸਿਮ ਅਤੇ ਬੈਟਰੀ ਚਾਲੂ ਹਾਲਤ ਵਿਚ ਮਿਲੇ ਅਤੇ ਇਕ ਮੋਬਾਇਲ ਫੁੱਲਾਂ ਦੀ ਕਿਆਰੀ ਕੋਲ ਲਾਵਾਰਿਸ ਹਾਲਤ ਵਿਚ ਮਿਲਿਆ। ਪੁਲਸ ਨੇ ਡਿਪਟੀ ਜੇਲ ਸੁਪਰਡੈਂਟ ਦੇ ਪੱਤਰ ’ਤੇ ਹਵਾਲਾਤੀ ਗੁਰਪ੍ਰੀਤ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਲਾਵਾਰਿਸ ਮਿਲੇ ਮੋਬਾਇਲ ਦੀ ਪਡ਼ਤਾਲ ਉਪਰੰਤ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


Related News