ਕੇਂਦਰੀ ਜੇਲ੍ਹ ’ਚ ਤਲਾਸ਼ੀ ਦੌਰਾਨ 5 ਮੋਬਾਈਲ ਬਰਾਮਦ

Monday, Feb 19, 2024 - 03:27 PM (IST)

ਫਿਰੋਜ਼ਪੁਰ (ਕੁਮਾਰ) : ਮੋਬਾਈਲ ਫ਼ੋਨਾਂ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਬਰਾਮਦਗੀ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਸੁਰਖੀਆਂ ’ਚ ਚੱਲੀ ਆ ਰਹੀ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਅਤੇ ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਜੇਲ੍ਹ ਪ੍ਰਸ਼ਾਸਨ ਵੱਲੋਂ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ 5 ਹੋਰ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ, ਜਿਸ ਨੂੰ ਲੈ ਕੇ ਜੇਲ੍ਹ ਅਧਿਕਾਰੀਆਂ ਵੱਲੋਂ ਭੇਜੀ ਗਈ ਲਿਖਤੀ ਜਾਣਕਾਰੀ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਹਵਾਲਾਤੀ ਮਲਕੀਤ ਸਿੰਘ ਉਰਫ਼ ਕੀਰਤ, ਹਵਾਲਾਤੀ ਸ਼ੁਭਮ, ਕੈਦੀ ਗੁਰਸ਼ੇਰ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ।

ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਏ ਗਈ ਤਲਾਸ਼ੀ ਮੁਹਿੰਮ ਦੌਰਾਨ ਬੈਰਕ ਨੰ.11 ’ਚੋਂ ਹਵਾਲਾਤੀ ਮਲਕੀਤ ਸਿੰਘ ਕੋਲੋਂ ਸਿਮ ਕਾਰਡ ਸਮੇਤ ਇਕ ਨੋਕੀਆ ਕੀਪੈਡ ਮੋਬਾਈਲ ਅਤੇ 2 ਬਿਨਾਂ ਸਿਮ ਕਾਰਡ ਦੇ ਲਾਵਾਰਿਸ ਹਾਲਤ ਵਿਚ ਨੋਕੀਆ ਅਤੇ ਹੀਰੋ ਕੀਪੈਡ ਮੋਬਾਈਲ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਜਦੋਂ ਜੇਲ ਪ੍ਰਸ਼ਾਸਨ ਨੇ ਨਵੀਂ ਬੈਰਕ ਨੰਬਰ 3 ਦੀ ਤਲਾਸ਼ੀ ਲੈਣ ’ਤੇ ਕੈਦੀ ਗੁਰਸ਼ੇਰ ਸਿੰਘ ਪਾਸੋਂ ਬਿਨਾਂ ਸਿਮ ਕਾਰਡ ਤੋਂ ਇਕ ਨੋਕੀਆ ਕੀਪੈਡ ਮੋਬਾਈਲ ਫ਼ੋਨ ਬੀ ਕਲਾਸ ਚੱਕੀਆਂ ਦੀ ਤਲਾਸ਼ੀ ਲੈਣ ’ਤੇ ਹਵਾਲਾਤੀ ਸ਼ੁਭਮ ਤੋਂ ਇਕ ਸਿਮ ਕਾਰਡ ਸਮੇਤ ਨੋਕੀਆ ਕੀਪੈਡ ਮੋਬਾਈਲ ਬਰਾਮਦ ਹੋਇਆ।


Gurminder Singh

Content Editor

Related News