ਜੇ ਤੁਹਾਡਾ ਬੱਚਾ ਵੀ ਮੋਬਾਇਲ ’ਤੇ ਖੇਡਦਾ ਹੈ ਗੇਮ ਤਾਂ ਹੋ ਜਾਓ ਸਾਵਧਾਨ, ਹੈਰਾਨ ਕਰ ਦੇਵੇਗੀ ਇਹ ਘਟਨਾ

Tuesday, Jun 08, 2021 - 01:58 PM (IST)

ਗੁਰਦਾਸਪੁਰ (ਹਰਮਨ) : ਕੋਰੋਨਾ ਵਾਇਰਸ ਦੇ ਇਸ ਕਾਲ ਦੌਰਾਨ ਆਨਲਾਈਨ ਪੜ੍ਹਾਈ ਦੀ ਆੜ ਹੇਠ ਮੋਬਾਇਲ ਫੋਨ ਦੀ ਬੇਹੱਦ ਜ਼ਿਆਦਾ ਵਰਤੋਂ ਕਰਨ ਵਾਲੇ ਗੁਰਦਾਸਪੁਰ ਨਾਲ ਸਬੰਧਤ ਇਕ ਬੱਚੇ ਨੇ ਇਕ ਮੋਬਾਇਲ ਗੇਮ ’ਤੇ 60 ਹਜ਼ਾਰ ਰੁਪਏ ਲੁਟਾ ਲਏ। ਜਿਸ ਸਬੰਧੀ ਪਤਾ ਲੱਗਣ ’ਤੇ ਨਾ ਸਿਰਫ ਉਕਤ ਬੱਚੇ ਦੇ ਮਾਪਿਆਂ ਦੇ ਹੋਸ਼ ਉਡ ਗਏ, ਸਗੋਂ ਇਸ ਨਾਲ ਹੋਰ ਬੱਚਿਆਂ ਦੇ ਮਾਪਿਆਂ ਲਈ ਵੀ ਇਕ ਚਿੰਤਾਜਨਕ ਉਦਾਹਰਣ ਪੈਦਾ ਹੋਈ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਕਹਿਰ ਦੌਰਾਨ ਬੰਦ ਪਏ ਸਕੂਲਾਂ ਕਾਰਨ ਬੱਚਿਆਂ ਨੂੰ ਆਨਲਾਈਨ ਸਿੱਖਿਆ ਨਾਲ ਜੋੜਨ ਕਾਰਨ, ਜਿਥੇ ਮੋਬਾਇਲ ਫੋਨ ਕਾਫੀ ਹੱਦ ਤੱਕ ਸਾਰਥਿਕ ਸਿੱਧ ਹੋਏ ਹਨ, ਉਸ ਦੇ ਨਾਲ ਹੀ ਕਈ ਬੱਚਿਆਂ ਵੱਲੋਂ ਗੇਮਾਂ ਅਤੇ ਹੋਰ ਕੰਮਾਂ ਲਈ ਮੋਬਾਇਲ ਫੋਨਾਂ ਦੀ ਬੇਹੱਦ ਜ਼ਿਆਦਾ ਵਰਤੋਂ ਕੀਤੇ ਜਾਣ ਕਾਰਨ ਇਸ ਕਾਲ ਦੌਰਾਨ ਇਹ ਫੋਨ ਬੱਚਿਆਂ ਤੇ ਨੌਜਵਾਨਾਂ ਲਈ ਨਸ਼ਿਆਂ ਤੋਂ ਵੀ ਮਾੜੀ ਆਦਤ ਸਿੱਧ ਹੋ ਰਹੇ ਹਨ।

ਇਹ ਵੀ ਪੜ੍ਹੋ : ਲੁਧਿਆਣਾ ’ਚ ਬੋਰੀ ’ਚੋਂ ਮਿਲੀ ਨੌਜਵਾਨ ਕੁੜੀ ਦੀ ਅਰਧ ਨਗਨ ਲਾਸ਼, ਮੂੰਹ ਤੇ ਗੁਪਤ ਅੰਗਾਂ ’ਤੇ ਸੁੱਟਿਆ ਤੇਜ਼ਾਬ

ਕਈ ਮਾਪੇ ਤਾਂ ਬੱਚਿਆਂ ਨੂੰ ਫੋਨ ਦੀ ਜ਼ਿਆਦਾ ਵਰਤੋਂ ਕਰਨ ਤੋਂ ਰੋਕਣ ’ਚ ਸਫਲ ਰਹੇ ਹਨ ਪਰ ਅਨੇਕਾਂ ਬੱਚਿਆਂ ਦੇ ਮਾਪਿਆਂ ਦੀ ਬੇਵੱਸੀ ਜਾਂ ਬੇਧਿਆਨੀ ਕਾਰਨ ਬਹੁਤੇ ਬੱਚੇ ਅਜਿਹੇ ਹਨ, ਜਿਨ੍ਹਾਂ ਨੂੰ ਮੋਬਾਇਲ ਗੇਮਾਂ ਦੀ ਆਦਤ ਪੈ ਚੁੱਕੀ ਹੈ ਅਤੇ ਅਜਿਹੇ ਬੱਚੇ ਇੰਨੇ ਬਜਿੱਦ ਹੋ ਚੁੱਕੇ ਹਨ ਕਿ ਉਨ੍ਹਾਂ ਦੇ ਮਾਪੇ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਖ਼ੁਦਕੁਸ਼ੀ ਕਰਨ ਤੱਕ ਜਾਂਦੇ ਹਨ। ਅਜਿਹੇ ਦੌਰ ’ਚ ਗੁਰਦਾਸਪੁਰ ਦੀ ਵਾਰਡ ਨੰ-3 ਨਾਲ ਸਬੰਧਤ ਇਕ 6ਵੀਂ ਜਮਾਤ ’ਚ ਪੜ੍ਹਦੇ ਬੱਚੇ ਨੇ ਆਪਣੇ ਮਾਪਿਆਂ ਅਤੇ ਲੋਕਾਂ ਦੇ ਹੋਸ਼ ਉਡਾਉਣ ਵਾਲੀ ਕਾਰਵਾਈ ਕੀਤੀ ਹੈ, ਜਿਸ ਨੇ ਆਨਲਾਈਨ ਫ੍ਰੀ-ਫਾਇਰ ਨਾਮ ਦੀ ਗੇਮ ਖੇਡ ਕੇ ਆਪਣੇ ਪਰਿਵਾਰ ਦੇ 60 ਹਜ਼ਾਰ ਰੁਪਏ ਉਡਾ ਦਿੱਤੇ। ਬੱਚੇ ਦੀ ਮਾਤਾ ਨੇ ਦੱਸਿਆ ਕਿ ਉਸਦਾ ਪੁੱਤਰ 6ਵੀਂ ਕਲਾਸ ’ਚ ਪੜ੍ਹਦਾ ਹੈ ਅਤੇ ਪਿਛਲੇ 3-4 ਮਹੀਨਿਆਂ ਤੋਂ ਆਨਲਾਈਨ ਫ੍ਰੀ ਫਾਇਰ ਨਾਮ ਦੀ ਗੇਮ ਖੇਡ ਰਿਹਾ ਸੀ।

ਇਹ ਵੀ ਪੜ੍ਹੋ : ਬਠਿੰਡਾ ’ਚ ਕੋਰੋਨਾ ਨੇ ਉਜਾੜਿਆ ਇਕ ਹੋਰ ਪਰਿਵਾਰ, ਪਤੀ-ਪਤਨੀ ਨੇ ਇਕੱਠਿਆਂ ਤੋੜਿਆ ਦਮ

ਪਹਿਲਾਂ ਉਕਤ ਬੱਚਾ ਆਪਣੇ ਮਾਤਾ-ਪਿਤਾ ਕੋਲੋਂ ਗੇਮ ਰੀਚਾਰਜ ਕਰਨ ਲਈ 100 ਤੋਂ 200 ਰੁਪਏ ਮੰਗਦਾ ਸੀ ਅਤੇ ਪੈਸੇ ਲੈ ਕੇ ਗੇਮ ਲਈ ਰੀਚਾਰਜ ਕਰਵਾ ਲੈਂਦਾ ਸੀ। ਫਿਰ ਉਸਦੀ ਇਹ ਆਦਤ ਵੱਧਦੀ ਗਈ ਅਤੇ ਉਸਨੇ ਸ਼ੁਰੂਆਤ ’ਚ ਆਪਣੇ ਪਾਪਾ ਦੀ ਜੇਬ ’ਚੋਂ 500 ਰੁਪਏ ਕੱਢਣੇ ਸ਼ੁਰੂ ਕੀਤੇ ਅਤੇ ਬਾਅਦ ਇਹ ਪੈਸੇ ਵਧਦੇ ਗਏ। ਇਕ ਦਿਨ ਉਸ ਦੇ ਪਾਪਾ ਦੇ 18 ਹਜ਼ਾਰ ਰੁਪਏ ਚੋਰੀ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਬੇਟੇ ਨੇ ਹੀ 18 ਹਜ਼ਾਰ ਰੁਪਏ ਚੋਰੀ ਕਰ ਕੇ ਗੇਮ ਲਈ ਰੀਚਾਰਜ ਕਰਵਾਇਆ ਸੀ।

ਇਹ ਵੀ ਪੜ੍ਹੋ : ਏਜੰਟ ਨੂੰ 18 ਲੱਖ ਰੁਪਏ ਦੇ ਕੇ ਲਗਵਾਇਆ ਕੈਨੇਡਾ ਦਾ ਵੀਜ਼ਾ, ਹੋਸ਼ ਤਾਂ ਉਦੋਂ ਉੱਡੇ ਜਦੋਂ ਏਅਰਪੋਰਟ ਪਹੁੰਚ ਖੁੱਲ੍ਹਿਆ ਰਾਜ਼

ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੇ ਬੇਟੇ ਨੂੰ ਝਿੜਕਿਆ ਤਾਂ ਪਤਾ ਲੱਗਾ ਕਿ ਪੁੱਤਰ ਹੁਣ ਤੱਕ ਕਰੀਬ 60 ਹਜ਼ਾਰ ਰੁਪਏ ਇਸ ਗੇਮ ਪਿੱਛੇ ਉਡਾ ਚੁੱਕਾ ਹੈ। ਉਕਤ ਬੱਚੇ ਨੇ ਦੱਸਿਆ ਕਿ ਇਹ ਗੇਮ ਪਬ-ਜੀ ਗੇਮ ਦੀ ਤਰ੍ਹਾਂ ਕੰਮ ਕਰਦੀ ਹੈ ਅਤੇ ਉਹ ਗੇਮ ’ਚੋਂ ਹਥਿਆਰ ਅਤੇ ਗੇਮ ਦੀਆਂ ਸਟੇਜਾਂ ਨੂੰ ਪਾਰ ਕਰਨ ਲਈ ਇਹ ਰੀਚਾਰਜ ਕਰਵਾਉਂਦਾ ਸੀ। ਉਸਨੇ ਦੱਸਿਆ ਕਿ ਉਸਦੇ ਕਈ ਦੋਸਤ ਅਜੇ ਵੀ ਇਸ ਗੇਮ ਦੀ ਲਪੇਟ ’ਚ ਹਨ ਜੋ ਅਜੇ ਵੀ ਰੀਚਾਰਜ ਕਰਵਾ ਰਹੇ ਹਨ।

ਇਹ ਵੀ ਪੜ੍ਹੋ : ਹਾਈਕਮਾਨ ਨੂੰ ਰਿਪੋਰਟ ਸੌਂਪੇ ਜਾਣ ਤੋਂ ਪਹਿਲਾਂ ਕਾਂਗਰਸ ’ਚ ਵੱਡੀ ਹਲਚਲ, ਤਿੰਨ ਸਾਂਸਦਾਂ ਵਲੋਂ ਕੈਪਟਨ ਨਾਲ ਮੁਲਾਕਾਤ

ਕੁਝ ਦਿਨ ਪਹਿਲਾਂ ਹੀ ਇਕ ਬੱਚੇ ਨੇ ਕੀਤੀ ਸੀ ਖੁਦਕੁਸ਼ੀ, ਇਕ ਨੇ ਕੀਤੀ ਕੋਸ਼ਿਸ਼
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਪਿੰਡ ਗੋਹਤਪੋਖਰ ਦੇ ਇਕ 11ਵੀਂ ਜਮਾਤ ਦੇ ਵਿਦਿਆਰਥੀ ਨੇ ਸਿਰਫ ਇਸ ਕਰ ਕੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਕਿ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਮੋਬਾਇਲ ਫੋਨ ਚਲਾਉਣ ਤੋਂ ਰੋਕਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਵੀ ਇਕ ਬੱਚਾ ਦਾਖਲ ਹੈ, ਜਿਸ ਨੇ ਮਾਪਿਆਂ ਵੱਲੋਂ ਗੇਮ ਖੇਡਣ ਤੋਂ ਰੋਕੇ ਜਾਣ ’ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸ਼ਨੀਵਾਰ ਦਾ ਲਾਕਡਾਊਨ ਹਟਾਇਆ, ਵਿਆਹ ਸਮਾਗਮ ਨੂੰ ਲੈ ਕੇ ਨਵੇਂ ਹੁਕਮ ਜਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News