ਕਾਂਗਰਸ ਪਾਰਟੀ ਦੇ ਕੋਆਡੀਨੇਟਰ ਨੇ ਮਨਰੇਗਾ ਮਜ਼ਦੂਰਾ ਦੀਆਂ ਮੁਸ਼ਕਿਲਾਂ ਬਾਰੇ ਜਾਣਿਆ
Thursday, Nov 09, 2017 - 05:35 PM (IST)
ਬੁਢਲਾਡਾ (ਮਨਜੀਤ) - ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਗਰੀਬ ਵਰਗ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਸਹੀ ਹੱਥਾ ਤੱਕ ਪਹੁੰਚਦਾ ਕਰਨ ਦੇ ਮੰਤਵ ਨਾਲ ਕਾਂਗਰਸ ਪਾਰਟੀ ਵੱਲੋਂ ਹਰ ਵਰਗ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਤੱਕ ਉਹਨਾਂ ਦੀਆਂ ਸਹੂਲਤਾ ਨੂੰ ਪਹੁੰਚਾਇਆਂ ਜਾ ਸਕੇ। ਇਸੇ ਮੰਤਵ ਨਾਲ ਕਾਂਗਰਸ ਪਾਰਟੀ ਦੇ ਰਾਜੀਵ ਗਾਧੀ ਪੰਚਾਇਤੀ ਰਾਜ ਸੰਗਠਨ ਦੇ ਕੋਆਡੀਨੇਟਰ ਮੱਖਣ ਸਿੰਘ ਭੱਠਲ ਨੇ ਪਿੰਡ ਰਾਮਨਗਰ ਭੱਠਲ ਦੇ ਮਨਰੇਗਾ ਮਜ਼ਦੂਰਾ ਨੂੰ ਕੰਮ ਵਾਲੀ ਥਾਂ 'ਤੇ ਜਾ ਕੇ ਦੀਆਂ ਦੁੱਖ ਤਕਲੀਫਾ ਨੂੰ ਨੇੜੇ ਤੋਂ ਹੋ ਕੇ ਜਾਣਿਆ। ਇਸ ਮੌਕੇ ਮਨਰੇਗਾ ਮਜ਼ਦੂਰਾ ਨੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦਿਆ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਵੋਟਾ ਮੌਕੇ ਮਨਰੇਗਾ ਮਜ਼ਦੂਰਾ ਨਾਲ ਜੋ ਵਾਅਦੇ ਕੀਤੇ ਸੀ ਕਿ 100 ਦਿਨ ਫਿਕਸ ਮਜ਼ਦੂਰੀ, ਮਜ਼ਦਰਾਂਦੇ ਬੱਚਿਆਂ ਨੂੰ ਵਜੀਫੇ ਆਦਿ ਮੰਗਾਂ ਸਰਕਾਰ ਬਣਨ ਤੋਂ ਬਾਅਦ ਠੰਡੇ ਬਸਤੇ ਵਿਚ ਪਾ ਦਿੱਤੇ ਗਏ ਹਨ। ਕਾਗਜੀ ਕਾਰਵਾਈ ਦੇ ਨਾਮ ਤੇ ਦਫ਼ਤਰਾਂ ਦੇ ਚੱਕਰ ਕਟਵਾਏ ਜਾ ਰਹੇ ਹਨ ਤੇ ਅਧਿਕਾਰੀਆਂ ਵੱਲੋਂ ਤੰਗ ਪ੍ਰੇਸ਼ਨ ਕੀਤਾ ਜਾ ਰਿਹਾ ਹੈ। ਲਾਭਪਾਤਰੀ ਕਾਰਡ ਬਣਾਉਂਣ ਲਈ ਪਿਛਲੇ 7-8 ਮਹੀਨੇ ਪਹਿਲਾ ਭਰੇ ਗਏ ਫਾਰਮ ਅਜੇ ਤੱਕ ਨਹੀਂ ਬਣਾਏ। ਇਸ ਮੌਕੇ ਸ: ਭੱਠਲ ਨੇ ਮਨਰੇਗਾ ਮਜ਼ਦੂਰਾ ਨੂੰ ਵਿਸ਼ਵਾਸ ਦਿਵਾਉਂਦਿਆ ਕਿਹਾ ਕਿ ਉਹ ਮਨਰੇਗਾ ਮਜ਼ਦੂਰਾ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਲਦ ਹੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਉਹ ਕੇਂਦਰ ਸਰਕਾਰ ਖਿਲਾਫ਼ ਮਨਰੇਗਾ ਮਜ਼ਦੂਰਾ ਨੂੰ ਨਾਲ ਕੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਸੰਘਰਸ਼ ਸ਼ੁਰੂ ਕਰ ਦੇਣਗੇ।
