ਵਿਧਾਇਕ ’ਤੇ ਹੋਏ ਹਮਲੇ ਦੇ ਰੋਸ ਵਜੋਂ ਸੋਮਵਾਰ ਮਲੋਟ ਬੰਦ ਕਰਨ ਦਾ ਐਲਾਨ
Sunday, Mar 28, 2021 - 05:55 PM (IST)
ਮਲੋਟ ( ਜੁਨੇਜਾ ): ਸ਼ਨੀਵਾਰ ਨੂੰ ਮਲੋਟ ਵਿਖੇ ਭਾਜਪਾ ਦੇ ਵਿਧਾਇਕ ਦੀ ਕੁੱਟਮਾਰ ਨੂੰ ਲੈ ਕੇ ਭਾਜਪਾ ਵਰਕਰਾਂ ਵਿੱਚ ਰੋਸ ਦੀ ਲਹਿਰ ਹੈ। ਇਸ ਤਹਿਤ ਹੀ ਅੱਜ ਭਾਜਪਾ ਵਰਕਰਾਂ ਵਲੋਂ ਮਲੋਟ ਪਾਰਟੀ ਦਫਤਰ ਤੋਂ ਤਹਿਸੀਲ ਚੌਂਕ ਤਕ ਰੋਸ ਮਾਰਚ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਠੇਲਾ ਗੋਰਾ ਨੇ ਕਿਹਾ ਹੈ ਇਹ ਘਟਨਾ ਲਈ ਕਾਂਗਰਸ ਪਾਰਟੀ ਅਤੇ ਪੁਲਸ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਪੁਲਸ ਦੀ ਲਾਪਰਵਾਹੀ ਕਰਕੇ ਵਾਪਰੀ ਹੈ।
ਇਹ ਵੀ ਪੜ੍ਹੋ: ਪਤਨੀ ਰਹਿੰਦੀ ਸੀ ਘਰੋ ਬਾਹਰ, ਪਿਓ ਨੇ ਆਪਣੀ 12 ਸਾਲਾ ਬੱਚੀ ਨੂੰ ਹੀ ਬਣਾਇਆ ਹਵਸ ਦਾ ਸ਼ਿਕਾਰ
ਇਸ ਕਰਕੇ ਪਾਰਟੀ ਹਾਈ ਕਮਾਂਡ ਅੱਜ ਪੰਜਾਬ ਦੇ ਰਾਜਪਾਲ ਨੂੰ ਮਿਲੀ ਹੈ ਤੇ ਕੈਪਟਨ ਸਰਕਾਰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਵਰਕਰਾਂ ਨੇ ਕੈਪਟਨ ਸਰਕਾਰ ਅਤੇ ਪੰਜਾਬ ਪੁਲਸ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ। ਭਾਜਪਾ ਆਗੂਆਂ ਨੇ ਐਲਾਨ ਕੀਤਾ ਕਿ ਵਿਧਾਇਕ ਤੇ ਹਮਲੇ ਦੇ ਰੋਸ ਵਜੋਂ ਸੋਮਵਾਰ ਮਲੋਟ ਬੰਦ ਰਹੇਗਾ। ਇਸ ਮੌਕੇ ਸੁਨੀਤਾ ਗਰਗ ਸੈਕਟਰੀ ਪੰਜਾਬ,ਹਰੀਸ਼ ਗਰੋਵਰ ਸੋਮ ਕਾਲੜਾ, ਸੀਤਾ ਰਾਮ ਖ਼ਟਕ, ਅੰਗਰੇਜ਼ ਸਿੰਘ ਉੜਾਂਗ,ਓਮ ਪ੍ਰਕਾਸ ਮਿਢਾ,ਕੇਸ਼ਵ ਸਿਡਾਨਾ,ਸੁਰੇਸ਼ ਗਰੋਵਰ ਕਾਲੂ,ਜਗਦੀਸ਼ ਸ਼ਰਮਾ,ਵੇਦ ਚੁੱਚਰਾ,ਹੈਪੀ ਡਵਰ, ਗੁਰਸੇਵਕ ਆਲਮਵਾਲਾ ਸਮੇਤ ਆਗੂ ਹਾਜ਼ਰ ਸਨ।
ਇਹ ਵੀ ਪੜ੍ਹੋ: ਮੋਤੀ ਮਹਿਲ ਨੂੰ ਘੇਰਨ ਜਾ ਰਹੇ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਸ ਵੱਲੋਂ ਜ਼ੋਰਦਾਰ ਲਾਠੀਚਾਰਜ