ਹਲਕੇ ਦੀ ਜਨਤਾ ਦੀ ਸੇਵਾ ਕਰਨਾ ਹੀ ਮੇਰਾ ਮੁੱਖ ਮਕਸਦ: ਵਿਧਾਇਕ ਭੁੱਲਰ

03/17/2018 2:13:44 PM

ਭਿੱਖੀਵਿੰਡ/ਖਾਲੜਾ (ਸੁਖਚੈਨ/ਅਮਨ)— ਵਿਧਾਨ ਸਭਾ ਹਲਕਾ ਖੇਮਕਰਨ ਤੋਂ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਰਾਜ ਦੌਰਾਨ ਪੰਜਾਬ ਦੀ ਜਨਤਾ ਨੂੰ ਹਰ ਸਹੂਲਤ ਨਾਲ ਨਿਵਾਜਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਲਕਾ ਖੇਮਕਰਨ ਅੰਦਰ ਜਨਤਾ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ 'ਚ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਹਲਕੇ ਅੰਦਰ ਹਰ ਸਰਕਾਰੀ ਅਧਿਕਾਰੀ ਨੂੰ ਇਹ ਸਖਤ ਹਦਾਇਤ ਜਾਰੀ ਕੀਤੀ ਹੈ ਕਿ ਹਲਕੇ ਅੰਦਰ ਸਰਕਾਰੀ ਸਹੂਲਤ ਪ੍ਰਪਾਤ ਕਰਨ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ ਅਤੇ ਜੋ ਬਣਦਾ ਹੈ ਉਸ ਨੂੰ ਮਿਲਣਾ ਚਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਇਕ-ਇਕ ਗਰੀਬ ਪਰਿਵਾਰ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਆਟਾ ਦਾਲ ਸਕੀਮ ਨਾਲ ਹਰ ਲੋੜਵੰਦ ਪਰਿਵਾਰ ਨੂੰ ਜੋੜ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਲਕੇ ਦੀ ਜਨਤਾ ਲਈ ਸੇਵਾ ਕਰਨਾ ਹੀ ਮੇਰਾ ਮੁੱਖ ਮੁਕਸਦ ਹੈ, ਜਿਸ ਨੂੰ ਮੇਰੇ ਵੱਲੋਂ ਪੂਰਾ ਕਰਨ ਲਈ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਇਸ ਮੌਕੇ ਉਨ੍ਹਾਂ ਨਾਲ ਗਰਮੁੱਖ ਸਿੰਘ ਸਾਢਪੁਰ, ਸਰਪੰਚ ਸ਼ਿਮਰਜੀਤ ਸਿੰਘ ਭੈਣੀ, ਸਰਪੰਚ ਹਰਦਿਆਲ ਸਿੰਘ ਬਾਸਰਕੇ, ਜਸਵਿੰਦਰ ਸਿੰਘ ਬਾਸਰਕੇ, ਸੁੱਚਾ ਸਿੰਘ ਕਾਲੇ, ਨਰਿੰਦਰ ਕੁਮਾਰ ਬਿੱਲਾ ਆਦਿ ਹਾਜ਼ਰ ਸਨ।


Related News