‘ਆਪ’ ਦੀ ਜਿੱਤ ਵਿਕਾਸ ਦੀ ਜਿੱਤ : ਵਿਧਾਇਕ ਮਾਣੂੰਕੇ

Tuesday, Feb 11, 2020 - 02:41 PM (IST)

‘ਆਪ’ ਦੀ ਜਿੱਤ ਵਿਕਾਸ ਦੀ ਜਿੱਤ : ਵਿਧਾਇਕ ਮਾਣੂੰਕੇ

ਲੁਧਿਆਣਾ (ਨਰਿੰਦਰ) - ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਤੋਂ ਆਪਣੇ ਚੰਗੇ ਪ੍ਰਦਰਸ਼ਨ ਦੇ ਸਦਕਾ ਦਿੱਲੀ ਵਿਧਾਨ ਸਭਾ ਚੋਣ ਵੱਡੀ ਲੀਡ ਹਾਸਲ ਕਰਦੇ ਹੋਏ ਜਿੱਤ ਲਈ ਹੈ। ਜਿੱਤ ਹਾਸਲ ਕਰਨ ਮਗਰੋਂ ਲੁਧਿਆਣਾ ਵਿਖੇ ਵੱਡੀ ਗਿਣਤੀ ’ਚ ਇਕੱਠੇ ਹੋ ਕੇ ‘ਆਪ’ ਆਗੂਆਂ ਅਤੇ ਵਰਕਰਾਂ ਵਲੋਂ ਜਸ਼ਨ ਮਨਾਏ ਜਾ ਰਹੇ ਹਨ। ‘ਆਪ’ ਦੀ ਇਸ ਜਿੱਤ ਨੂੰ ਜਗਰਾਊਂ ਦੀ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਵਿਕਾਸ ਦੀ ਜਿੱਤ ਦੱਸਿਆ ਹੈ। ਸਰਬਜੀਤ ਨੇ ਕਿਹਾ ਕਿ ਇਸ ਜਿੱਤ ਨਾਲ ਧਰਮ ਦੇ ਨਾਂ ’ਤੇ ਸਿਆਸਤ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਮਿਲਿਆ ਹੈ। ਇਸ ਜਿੱਤ ਦੇ ਨਾਲ ਪੰਜਾਬ ਦੇ ਵਰਕਰਾਂ ਅਤੇ ਆਗੂਆਂ ’ਚ ਕਾਫੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦਾ ਅਸਰ ਆਉਂਣ ਵਾਲੇ ਦਿਨਾਂ ’ਚ ਪੰਜਾਬ ਦੀ ਸਿਆਸਤ ’ਤੇ ਵੀ ਪਵੇਗਾ।

ਇਸ ਦੇ ਨਾਲ ਹੀ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਜਿੱਤ ਦੇ ਇਸ ਮੌਕੇ ’ਤੇ ਬੋਲਦੇ ਹੋਏ ਕਿਹਾ ਕਿ ਲੋਕਾਂ ਨੇ ਵਿਕਾਸ ਦੇ ਨਾਂ ’ਤੇ ਆਪਣੀ ਵੋਟ ਦੀ ਵਰਤੋਂ ਕੀਤੀ ਸੀ। ਉਸ ਵੋਟ ਦਾ ਚੰਗਾ ਨਤੀਜਾ ਅੱਜ ਦੇਖਣ ਨੂੰ ਮਿਲ ਰਿਹਾ ਹੈ। ਅਜਿਹਾ ਹੋਣ ’ਤੇ ਦਿੱਲੀ ਦੇ ਲੋਕਾਂ ਨੇ ਝੂਠ ਬੋਲਣ ਵਾਲਿਆਂ ਨੂੰ ਕਰਾਰੀ ਚਪੇੜ ਮਾਰੀ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਨੇ ਸਾਬਿਤ ਕਰ ਦਿੱਤਾ ਕਿ ਲੋਕ ਅੱਜ ਵੀ ਲੋਕਤੰਤਰ ’ਚ ਵਿਕਾਸ ਨੂੰ ਪਸੰਦ ਕਰਦੇ ਹਨ।  


author

rajwinder kaur

Content Editor

Related News