ਦੁਖ਼ਦਾਇਕ ਖ਼ਬਰ: ਵਿਧਾਇਕ ਰੋਜ਼ੀ ਬਰਕੰਦੀ ਨੂੰ ਸਦਮਾ,ਮਾਂ ਦਾ ਦਿਹਾਂਤ

Thursday, Aug 12, 2021 - 12:14 PM (IST)

ਦੁਖ਼ਦਾਇਕ ਖ਼ਬਰ: ਵਿਧਾਇਕ ਰੋਜ਼ੀ ਬਰਕੰਦੀ ਨੂੰ ਸਦਮਾ,ਮਾਂ ਦਾ ਦਿਹਾਂਤ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ): ਸ੍ਰੀ ਮੁਕਤਸਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਮਾਤਾ ਸਰਦਾਰਨੀ ਲਖਵਿੰਦਰ ਕੌਰ (76) ਸੁਪਤਨੀ ਮਨਜੀਤ ਸਿੰਘ ਬਰਕੰਦੀ ਦਾ ਅੱਜ ਦਿਹਾਂਤ ਹੋ ਗਿਆ। ਉਹ ਬੀਤੇ ਲੰਮੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ ਅੱਜ ਪਿੰਡ ਬਰਕੰਦੀ ਵਿਖੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਰਿਹਾਇਸ਼ ’ਤੇ ਆਖਰੀ ਸਾਹ ਲਏ। ਸਰਦਾਰਨੀ ਲਖਵਿੰਦਰ ਕੌਰ ਕਰੀਬ ਚਾਰ ਸਾਲ ਤੋਂ ਅਲਜਾਈਮਰ ਨਾਮ ਦੀ ਬਿਮਾਰੀ ਨਾਲ ਪੀੜਤ ਸਨ।

ਇਹ ਵੀ ਪੜ੍ਹੋ : ਸਾਨੂੰ ਸਸਪੈਂਡ ਦੀ ਕੋਈ ਪ੍ਰਵਾਹ ਨਹੀਂ, ਚਾਹੇ ਫਾਂਸੀ ਲੱਗ ਜਾਵੇ ਅਸੀਂ ਸਦਨ ਨਹੀਂ ਚੱਲਣ ਦੇਵਾਂਗੇ: ਪ੍ਰਤਾਪ ਬਾਜਵਾ

ਲਖਵਿੰਦਰ ਕੌਰ ਦੇ ਦੋ ਬੇਟੇ ਕੰਵਰਜੀਤ ਸਿੰਘ ਰੋਜੀ ਬਰਕੰਦੀ ਜੋ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਹਨ।ਜਦਕਿ ਛੋਟਾ ਬੇਟਾ ਸ਼ਮਿੰਦਰ ਸਿੰਘ ਬਰਕੰਦੀ ਇਸ ਸਮੇਂ ਯੂ.ਐੱਸ.ਏ.ਵਿਖੇ ਹੈ। ਰਸ਼ੀਦਾ (ਹਰਿਆਣਾ) ਨਾਲ ਸਬੰਧਿਤ ਲਖਵਿੰਦਰ ਕੌਰ ਦਾ ਵਿਆਹ ਮਨਜੀਤ ਸਿੰਘ ਬਰਕੰਦੀ ਨਾਲ ਕਰੀਬ 53 ਵਰ੍ਹੇ ਪਹਿਲਾਂ ਹੋਇਆ।ਅੱਜ ਉਨ੍ਹਾਂ ਪਿੰਡ ਬਰਕੰਦੀ ਵਿਖੇ ਆਖਰੀ ਸਾਹ ਲਏ। ਅੰਤਿਮ ਸੰਸਕਾਰ ਪਿੰਡ ਬਰਕੰਦੀ ਵਿਖੇ ਸ਼ਾਮ 5 ਵਜੇ ਹੋਵੇਗਾ। ਇਸ ਦੁਖਦਾਈ ਸਮਾਚਾਰ ਦੇ ਮਿਲਦਿਆਂ ਹੀ ਵੱਡੀ ਗਿਣਤੀ ’ਚ ਵੱਖ-ਵੱਖ ਰਾਜਸੀ, ਧਾਰਮਿਕ, ਸਮਾਜਿਕ ਸਖਸ਼ੀਅਤਾਂ ਪਿੰਡ ਬਰਕੰਦੀ ਵਿਖੇ ਪਹੁੰਚੀਆਂ ਅਤੇ ਬਰਕੰਦੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਇਹ ਵੀ ਪੜ੍ਹੋ :  ਮੋਟਰਸਾਈਕਲ-ਪਿੱਕਅਪ ਦੀ ਟੱਕਰ ’ਚ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ,ਘਰ ’ਚ ਵਿਛੇ ਸੱਥਰ


author

Shyna

Content Editor

Related News