ਆਓ ਸਾਰੇ ਰਲ-ਮਿਲ ਕੇ ਹਲਕਾ ਭੁੱਲਥ ਨੂੰ ਸੰਵਾਰੀਏ: ਵਿਧਾਇਕ ਸਿੱਕੀ

09/13/2017 6:47:19 PM

ਢਿਲਵਾਂ(ਜਗਜੀਤ)— ਹਲਕਾ ਭੁੱਲਥ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨ ਲਈ ਮੇਰੀ ਡਿਊਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਲਗਾਈ ਹੈ ਤਾਂ ਜੋ ਪਿਛਲੇ 10 ਸਾਲਾਂ ਤੋਂ ਦੁੱਖ ਭੋਗ ਰਹੇ ਹਲਕੇ ਦੇ ਲੋਕਾਂ ਨੂੰ ਕੁਝ ਸੁੱਖ ਦਾ ਸਾਹ ਆ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੁਝ ਦਿਨਾਂ ਤੋਂ ਹਲਕਾ ਭੁਲੱਥ ਵਿੱਚ ਵਿਚਾਰ ਰਹੇ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਰਹੇ ਮਲਕੀਤ ਸਿੰਘ ਲਾਡੀ ਸਰਪੰਚ ਦੇ ਗ੍ਰਹਿ ਵਿਖੇ ਹੋਈ ਇਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਾਢੇ 4 ਸਾਲ ਤੁਹਾਡੀ ਸੇਵਾ ਕਰਾਂਗਾ ਜੇ ਤੁਹਾਡੀਆਂ ਆਸਾਂ-ਉਮੀਦਾਂ 'ਤੇ ਪੁਰਾ ਉਤਰਿਆ ਤਾਂ ਵੋਟਾਂ ਸਮੇਂ ਹੱਥਾਂ 'ਤੇ ਚੁੱਕ ਲਿਉ। ਉਨ੍ਹਾਂ ਅਪੀਲ ਕੀਤੀ ਕਿ ਆਉ ਰਲ ਕੇ ਮਿਲ ਕੇ ਹਲਕਾ ਭੁੱਲਥ ਨੂੰ ਸੰਵਾਰੀਏ। ਇਸ ਤੋਂ ਪਹਿਲਾਂ ਬਲਾਕ ਢਿਲਵਾਂ ਦੇ ਪ੍ਰਧਾਨ ਸਟੀਫਨ ਕਾਲਾ, ਮਲਕੀਤ ਸਿੰਘ ਲਾਡੀ, ਨੰਬਰਦਾਰ ਸੁਖਜਿੰਦਰ ਸਿੰਘ ਸੰਧੂ, ਬਲਵੰਤ ਸਿੰਘ ਬਾਂਕਾ ਸਰਪੰਚ ਆਦਿ ਨੇ ਵੀ ਸੰਬੋਧਨ ਕੀਤਾ। 
ਇਸ ਮੌਕੇ ਮਲਕੀਤ ਸਿੰਘ ਲਾਡੀ ਸਰਪੰਚ ਦੀ ਅਗਵਾਈ ਵਿੱਚ ਗੁਰਵਿੰਦਰ ਸਿੰਘ ਪੰਚ, ਨਿਸ਼ਾਨ ਸਿੰਘ ਪੰਚ, ਬਾਬਾ ਅਸ਼ੋਕ ਸਿੰੰਘ, ਦਲਬੀਰ ਸਿੰਘ ਪੰਚ, ਜਸਵੰਤ ਸਿੰਘ ਪੰਚ, ਸੁਰਿੰਦਰ ਸਿੰਘ, ਸਰਦਾਰ ਸਿੰਘ, ਅਮਰਜੀਤ ਸਿੰਘ ਮੱਲੀ, ਕਮਲਜੀਤ ਸਿੰਘ, ਜਸਪਾਲ ਸਿੰਘ, ਬਲਦੇਵ ਸਿੰਘ ਵਿਰਕ, ਹਰਭਜਨ ਸਿੰਘ ਨਾਗਰਾ (ਸਾਰੇ ਮੰਡੇਰ ਬੇਟ), ਪਿੰਡ ਬੁੱਢਾ ਥੇਹ ਤੋਂ ਜੋਗਿੰਦਰ ਸਿੰਘ ਸਰਪੰਚ ਆਦਿ ਨੇ ਕਿਹਾ ਕਿ ਅਸੀਂ ਰਮਨਜੀਤ ਸਿੰਘ ਸਿੱਕੀ ਦੀ ਸ਼ਖਸੀਅਤ ਅਤੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦਾ ਸਮਰਥਨ ਕਰ ਰਹੇ ਹਾਂ। ਇਸ ਮੌਕੇ ਬਲਜਿੰਦਰ ਸਿੰਘ ਬਾਂਕਾ, ਜਗਜੀਤ ਸਿੰਘ ਬੁੱਢਾ ਥੇਹ, ਹਰਜੀਤ ਸਿੰਘ ਪੱਡਾ ਸਾਬਕਾ ਸਰਪੰਚ ਨੂਰਪੁਰ ਜੱਟਾਂ, ਨੰਬਰਦਾਰ ਜਰਨੈਲ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਨਿਰਮਲ ਸਿੰਘ ਸਰਪੰਚ ਆਦਿ ਤੋਂ ਇਲਾਕਾ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗਲੱਬਾਤ ਕਰਦਿਆਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਪੈਨਸ਼ਨਾਂ ਅਤੇ ਆਟਾ ਦਾਲ ਸਕੀਮ ਵਿੱਚ ਜੇਕਰ ਕੋਈ ਯੋਗ ਵਿਅਕਤੀ ਰਹਿ ਗਿਆ ਹੋਵੇ ਤਾਂ ਉਹ ਸੰਪਰਕ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਲਕਾ ਭੁਲੱਥ ਵਿੱਚ ਉਨ੍ਹਾਂ ਦੀਆਂ ਮੀਟਿੰਗਾਂ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਪੱਤਰਕਾਰਾਂ ਵੱਲੋਂ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਉਠਾਏ ਜਾ ਰਹੇ ਪਿੰਡ ਘੁੱਗ ਸ਼ੋਰ ਦੇ ਮਾਮਲੇ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਵਿਧਾਇਕ ਸਿੱਕੀ ਨੇ ਕਿਹਾ ਕਿ ਸੰਬੰਧਤ ਵੱਖ-ਵੱਖ ਸਰਕਾਰੀ ਅਦਾਰੇ ਜਿਹੜੇ ਇਨ੍ਹਾਂ ਗੱਲਾਂ ਲਈ ਜ਼ਿੰਮੇਵਾਰ ਹਨ, ਜੇਕਰ ਕੋਈ ਕੁਤਾਹੀ ਪਾਈ ਜਾਂਦੀ ਹੈ ਤਾਂ ਉਹ ਜਵਾਬ ਦੇਹ ਹਨ।


Related News