ਵਿਧਾਇਕਾ ਨਰਿੰਦਰ ਭਰਾਜ ਦੇ ਵਿਆਹ ਦੀ ਰਿਸੈਪਸ਼ਨ ’ਚ ਲੱਗੀਆਂ ਰੌਣਕਾਂ (ਦੇਖੋ ਤਸਵੀਰਾਂ)

Saturday, Oct 15, 2022 - 07:42 PM (IST)

ਵਿਧਾਇਕਾ ਨਰਿੰਦਰ ਭਰਾਜ ਦੇ ਵਿਆਹ ਦੀ ਰਿਸੈਪਸ਼ਨ ’ਚ ਲੱਗੀਆਂ ਰੌਣਕਾਂ (ਦੇਖੋ ਤਸਵੀਰਾਂ)

ਪਟਿਆਲਾ (ਬਿਊਰੋ) : ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਵਿਆਹ ਦੀ ਰਿਸੈਪਸ਼ਨ ਅੱਜ ਪਟਿਆਲਾ ’ਚ ਕੀਤੀ ਗਈ। ਇਸ ਦੌਰਾਨ ਰਿਸੈਪਸ਼ਨ ’ਚ ਖ਼ੂਬ ਰੌਣਕਾਂ ਲੱਗੀਆਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂਆਂ ਨੇ ਸ਼ਿਰਕਤ ਕੀਤੀ।

PunjabKesari

ਇਸ ਦੌਰਾਨ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ, ਸੰਸਦ ਮੈਂਬਰ ਸੰਜੇ ਸਿੰਘ, ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਰਿਵਾਰ ਨਾਲ, ਸੰਸਦ ਮੈਂਬਰ ਰਾਘਵ ਚੱਢਾ, ਵਿੱਤ ਮੰਤਰੀ ਹਰਪਾਲ ਚੀਮਾ, ਸਿੱਖਿਆ ਮੰਤਰੀ ਮੀਤ ਹੇਅਰ, ਅਮਨ ਅਰੋੜਾ ਸਣੇ ਕਈ ‘ਆਪ’ ਵਿਧਾਇਕ ਸ਼ਾਮਲ ਹੋਏ ਤੇ ਨਵੀਂ ਵਿਆਹੀ ਜੋੜੀ ਨੂੰ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ।

ਇਹ ਖ਼ਬਰ ਵੀ ਪੜ੍ਹੋ : ਸੁਖਬੀਰ ਬਾਦਲ ਦੇ ਡ੍ਰੀਮ ਪ੍ਰਾਜੈਕਟ ‘ਜਲ ਬੱਸ’ ਨੂੰ ਅੱਜ ਵੀ ਇਕ ਪ੍ਰਾਪਤੀ ਵਜੋਂ ਦਿਖਾ ਰਿਹੈ ਜਲ ਸਰੋਤ ਵਿਭਾਗ

PunjabKesari

ਜ਼ਿਕਰਯੋਗ ਹੈ ਕਿ ਮਾਲਵਾ ਦੇ ਸੰਗਰੂਰ ਹਲਕੇ ਤੋਂ ਸੂਬੇ ਦੀ ਸਭ ਤੋਂ ਨੌਜਵਾਨ ਅਤੇ ਪਹਿਲੀ ਵਾਰ ਵਿਧਾਇਕ ਬਣੀ ਨਰਿੰਦਰ ਕੌਰ ਭਰਾਜ  ਤੇ ਪਿੰਡ ਲੱਖੇਵਾਲ ਦੇ ਮਨਦੀਪ ਸਿੰਘ 7 ਅਕਤੂਬਰ ਨੂੰ ਵਿਆਹ ਦੇ ਬੰਧਨ ਵਿਚ ਬੱਝੇ ਸਨ।

PunjabKesari

ਦੋਵਾਂ ਦੇ ਅਨੰਦ ਕਾਰਜ ਦੀ ਰਸਮ ਪਟਿਆਲਾ ਦੇ ਪਿੰਡ ਰੋੜੇਵਾਲ ਦੇ ਗੁਰਦੁਆਰਾ ਸਾਹਿਬ ’ਚ ਨਿਭਾਈ ਗਈ ਸੀ। ਵਿਆਹ ਸਮਾਗਮ ’ਚ ਦੋਵਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਕਰੀਬੀ ਜਾਣਕਾਰ ਹੀ ਮੌਜੂਦ ਸਨ। ਵਿਆਹ ਸਮਾਗਮ ਬੇਹੱਦ ਸਾਧਾਰਨ ਰੱਖਿਆ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - ਰਾਈਪੇਰੀਅਨ ਸਿਧਾਂਤਾਂ ਮੁਤਾਬਕ ਇਸ ਦੇ ਦਰਿਆਈ ਪਾਣੀਆਂ ’ਤੇ ਸਿਰਫ ਪੰਜਾਬ ਦਾ ਹੱਕ : ਸੁਖਬੀਰ ਬਾਦਲ

PunjabKesari
 


author

Manoj

Content Editor

Related News