ਵਿਧਾਇਕ ਬੱਗਾ ਨੇ ਖ਼ਤਮ ਕੀਤਾ ਸਸਪੈਂਸ, ਦੋ ਹਫ਼ਤੇ ''ਚ ਫਾਈਨਲ ਹੋਵੇਗੀ ਵਾਰਡਬੰਦੀ, ਦੋ ਮਹੀਨੇ ''ਚ ਚੋਣ
Sunday, Jul 02, 2023 - 03:38 PM (IST)

ਲੁਧਿਆਣਾ (ਹਿਤੇਸ਼/ਵਿੱਕੀ)– ਨਗਰ ਨਿਗਮ ਚੋਣਾਂ ਤੋਂ ਪਹਿਲਾ ਨਵੇਂ ਸਿਰੇ ਤੋਂ ਵਾਰਡਬੰਦੀ ਨੂੰ ਲੈ ਕੇ ਚੱਲਿਆ ਆ ਰਿਹਾ ਸਸਪੈਂਸ ਵਿਧਾਇਕ ਮਦਨ ਲਾਲ ਬੱਗਾ ਨੇ ਖ਼ਤਮ ਕਰ ਦਿੱਤਾ ਹੈ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਸਰਕਾਰ ਵੱਲੋਂ ਨਗਰ ਨਿਗਮ ਚੋਣਾਂ ਤੋਂ ਪਹਿਲਾ ਨਵੇਂ ਸਿਰੇ ਤੋਂ ਵਾਰਡਬੰਦੀ ਕਰਵਾਉਣ ਦਾ ਜੋ ਫ਼ੈਸਲਾ ਕੀਤਾ ਗਿਆ ਹੈ। ਉਸ ਦੇ ਤਹਿਤ ਆਬਾਦੀ ਦਾ ਅੰਕੜਾ ਜੁਟਾਉਣ ਲਈ ਡੋਰ-ਟੂ-ਡੋਰ ਸਰਵੇ ਕਰਨ ਦਾ ਕੰਮ ਕਾਫ਼ੀ ਦੇਰ ਪਹਿਲਾਂ ਪੂਰਾ ਹੋ ਗਿਆ ਹੈ ਪਰ ਨਵੇਂ ਸਿਰੇ ਤੋਂ ਵਾਰਡਾਂ ਦੀ ਬਾਊਂਡਰੀ ਵਿਚ ਬਦਲਾਅ ਕਰਨ ਦੇ ਇਲਾਵਾ ਰਿਜਰਵੇਸ਼ਨ ਅਤੇ ਨੰਬਰਿੰਗ ਫਾਈਨਲ ਕਰਨ ਦਾ ਕੰਮ ਅਧ ਵਿਚਾਲੇ ਲਟਕਿਆ ਹੋਇਆ ਹੈ। ਜਿਸ ਦੀ ਵਜ੍ਹਾ ਨਾਲ ਪਟਿਆਲਾ, ਜਲੰਧਰ ਅਤੇ ਫਗਵਾੜਾ ਦੇ ਮੁਕਾਬਲੇ ਲੁਧਿਆਣਾ ਵਿਚ ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਕਰਨ ਸਬੰਧੀ ਮੀਟਿੰਗ ਦੇ ਬਾਅਦ ਇਕ ਕਰਕੇ ਪੈਡਿੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-ਨਕੋਦਰ 'ਚ ਵੱਡੀ ਵਾਰਦਾਤ, ਝੋਨਾ ਲਾਉਣ ਦੀ ਤਿਆਰੀ ਕਰ ਰਹੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਇਸ ਸਬੰਧੀ ਵਿਧਾਇਕ ਬੱਗਾ ਨੇ ਸਾਫ਼ ਕਰ ਦਿੱਤਾ ਹੈ ਕਿ ਪਿਛਲੀ ਸਰਕਾਰ ਵੱਲੋਂ ਗਲਤ ਤਰੀਕੇ ਨਾਲ ਵਾਰਡਬੰਦੀ ਕੀਤੀ ਗਈ ਸੀ। ਉਸ ਵਿਚ ਸਾਰੇ ਵਿਧਾਇਕਾਂ ਦੀ ਸਹਿਮਤੀ ਨਾਲ ਸੁਧਾਰ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਕੁਝ ਦਿਨ ਪਹਿਲਾਂ ਹੋਈ ਮੀਟਿੰਗ ਵਿਚ ਲਗਭਗ ਡਰਾਫਟ ਫਾਈਨਲ ਹੋ ਗਿਆ ਹੈ ਅਤੇ ਦੋ ਹਫ਼ਤੇ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਜਿੱਥੋਂ ਤੱਕ ਨਗਰ ਨਿਗਮ ਚੋਣਾਂ ਕਰਵਾਉਣ ਦਾ ਸਵਾਲ ਹੈ। ਉਸ ਨੂੰ ਲੈ ਕੇ ਵਿਧਾਇਕ ਬੱਗਾ ਨੇ ਕਿਹਾ ਕਿ ਨਗਰ ਨਿਗਮ ਦੇ ਜਨਰਲ ਹਾਊਸ ਦਾ ਕਾਰਜਕਾਲ ਪੂਰਾ ਹੋਣ ਦੇ ਬਾਅਦ 6 ਮਹੀਨੇ ਅੰਦਰ ਚੋਣ ਕਰਵਾਈ ਜਾ ਸਕਦੀ ਹੈ ਅਤੇ ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਕਰਨ ਦੀ ਪਰਕਿਰਿਆ ਮੁਕੰਮਲ ਹੋਣ ਦੇ ਬਾਅਦ ਆਗਾਮੀ ਦੋ ਮਹੀਨੇ ਵਿਚ ਨਗਰ ਨਿਗਮ ਚੋਣ ਕਰਵਾਈ ਜਾਵੇਗੀ।
ਵਿਧਾਇਕਾਂ ਦੀ ਸਿਫ਼ਾਰਿਸ਼ ’ਤੇ ਪਾਰਟੀ ਕਰੇਗੀ ਟਿਕਟਾਂ ਦਾ ਫ਼ੈਸਲਾ
ਵਿਧਾਇਕ ਬੱਗਾ ਵੱਲੋਂ ਨਗਰ ਨਿਗਮ ਚੋਣ ਵਿਚ ਟਿਕਟਾਂ ਦੇ ਵੰਡ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਨੂੰ ਲੈ ਕੇ ਸਥਿਤੀ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਉਨਾਂ ਨੇ ਕਿਹਾ ਕਿ ਕੋਈ ਵੀ ਮੈਂਬਰ ਟਿਕਟ ਦੇ ਲਈ ਦਾਅਵੇਦਾਰੀ ਕਰ ਸਕਦਾ ਹੈ। ਜਿਨਾਂ ਵਿਚ ਜਿੱਤਣ ਦੀ ਸਮਰੱਥਾ ਵਾਲੇ ਦਾਅਵੇਦਾਰਾਂ ਦਾ ਪੈਨਲ ਬਣਾ ਕੇ ਭੇਜਿਆ ਜਾਵੇਗਾ, ਜਿਸ ਦੇ ਆਧਾਰ ’ਤੇ ਪਾਰਟੀ ਵੱਲੋਂ ਫ਼ੈਸਲਾ ਕੀਤਾ ਜਾਵੇਗਾ ਅਤੇ ਉਸ ਦੇ ਬਾਅਦ ਸਾਰੇ ਮੈਂਬਰ ਪਾਰਟੀ ਵੱਲੋਂ ਐਲਾਨ ਕੀਤੇ ਗਏ ਉਮੀਦਵਾਰਾਂ ਨੂੰ ਜਿਤਾਉਣ ਲਈ ਇਕਜੁਟ ਹੋ ਕੇ ਕੰਮ ਕਰਨਗੇ।
ਇਹ ਵੀ ਪੜ੍ਹੋ- ਕਾਰੋਬਾਰੀ ਦੇ ਘਰ ਹੋਈ ਕਰੋੜਾਂ ਦੀ ਲੁੱਟ ਦੇ ਮਾਮਲੇ 'ਚ ਲੁਟੇਰਿਆਂ ਦੇ ਵੱਡੇ ਖ਼ੁਲਾਸੇ, ਮੈਸੇਂਜਰ 'ਤੇ ਖੇਡੀ ਗਈ ਸਾਰੀ ਖੇਡ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani