ਵਿਧਾਇਕ ਲੋਹਗੜ੍ਹ ਦੀ ਅਗਵਾਈ ''ਚ ਸੈਂਕੜਿਆਂ ਦੀ ਤਦਾਦ ''ਚ ਕਿਸਾਨ ਟਰੈਕਟਰਾਂ ਰਾਹੀਂ ਕਿਸਾਨ ਰੈਲੀ ''ਚ ਪਹੁੰਚੇ

Sunday, Oct 04, 2020 - 12:02 PM (IST)

ਵਿਧਾਇਕ ਲੋਹਗੜ੍ਹ ਦੀ ਅਗਵਾਈ ''ਚ ਸੈਂਕੜਿਆਂ ਦੀ ਤਦਾਦ ''ਚ ਕਿਸਾਨ ਟਰੈਕਟਰਾਂ ਰਾਹੀਂ ਕਿਸਾਨ ਰੈਲੀ ''ਚ ਪਹੁੰਚੇ

 ਧਰਮਕੋਟ (ਸਤੀਸ਼): ਕਾਂਗਰਸ ਪਾਰਟੀ ਵਲੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ਹੱਕ 'ਚ ਕੀਤੀ ਜਾ ਰਹੀ ਰੈਲੀ ਜੋ ਕਿ ਕੁੱਲ ਹਿੰਦ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਬੱਧਨੀ ਕਲਾਂ ਵਿਖੇ ਹੋ ਰਹੀ ਹੈ। ਇਸ ਰੈਲੀ 'ਚ ਭਾਗ ਲੈਣ ਲਈ ਹਲਕਾ ਧਰਮਕੋਟ ਤੋਂ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਆਪ ਟਰੈਕਟਰ ਚਲਾ ਕੇ ਇਸ ਰੈਲੀ 'ਚ ਪਹੁੰਚੇ।

PunjabKesari

ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਅੱਜ ਦੀ ਰੈਲੀ ਦਾ ਵਿਸ਼ਾਲ ਇਕੱਠ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ  ਦੇਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ਹੈ। ਉਨ੍ਹਾਂ ਨਾਲ ਮੋਢੇ ਲਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਕੇਂਦਰ ਸਰਕਾਰ ਦੀ ਮਿਲੀਭੁਗਤ ਨਾਲ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀ ਲੁੱਟ ਨਹੀਂ ਕਰਨ ਦੇਵੇਗੀ ਅਤੇ ਕੇਂਦਰ ਸਰਕਾਰ ਦੇ ਇਸ ਕਾਲੇ ਕਾਨੂੰਨ ਨੂੰ ਰੱਦ ਕਰਵਾ ਕੇ ਹੀ ਰਹੇਗੀ। ਇਸ ਮੌਕੇ ਉਨ੍ਹਾਂ ਦੀ ਅਗਵਾਈ 'ਚ ਸੈਂਕੜਿਆਂ ਦੀ ਤਾਦਾਦ 'ਚ ਕਿਸਾਨ ਟਰੈਕਟਰਾਂ ਰਾਹੀਂ ਇਸ ਰੈਲੀ 'ਚ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਪ੍ਰਿਤਪਾਲ ਸਿੰਘ ਚੀਮਾ ਚੇਅਰਮੈਨ ਬਲਾਕ ਸੰਮਤੀ ਅਤੇ ਹੋਰ ਮੈਂਬਰ ਹਾਜ਼ਰ ਸਨ।


author

Shyna

Content Editor

Related News