ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈ ਵਿਧਾਇਕ ਲੱਖਾ ਨੇ ਪਾਇਲ ਤੋਂ ਸ੍ਰੀ ਫਤਿਹਗਡ਼੍ਹ ਸਾਹਿਬ ਤਕ ਕੀਤੀ ਪੈਦਲ ਯਾਤਰਾ

Monday, Dec 27, 2021 - 01:15 AM (IST)

ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈ ਵਿਧਾਇਕ ਲੱਖਾ ਨੇ ਪਾਇਲ ਤੋਂ ਸ੍ਰੀ ਫਤਿਹਗਡ਼੍ਹ ਸਾਹਿਬ ਤਕ ਕੀਤੀ ਪੈਦਲ ਯਾਤਰਾ

ਚੰਡੀਗੜ੍ਹ/ਖੰਨਾ (ਕਮਲ)- ਸਾਹਿਬ-ਏ- ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਲਾਸਾਨੀ ਕੁਰਬਾਨੀ ਨੂੰ ਸ਼ਰਧਾਂਜਲੀ ਦੇਣ ਲਈ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਪਾਇਲ ਤੋਂ ਸ੍ਰੀ ਫਤਿਹਗਡ਼੍ਹ ਸਾਹਿਬ ਲਈ ਪੈਦਲ ਯਾਤਰਾ ਕੀਤੀ। ਇਸ ਯਾਤਰਾ ਨੂੰ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਵਲੋਂ ਰਾਵਨਾ ਕੀਤਾ ਗਿਆ।

ਗੱਲਬਾਤ ਕਰਦੇ ਹੋਏ ਗੁਰਕੀਰਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਲਾਸਾਨੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸਦਾ ਕਰਜ਼ ਸਮੁੱਚੀ ਮਾਨਵਤਾ ਕਦੇ ਵੀ ਉਤਾਰ ਨਹੀਂ ਸਕਦੀ। ਪਾਇਲ ਤੋਂ ਚੱਲ ਕੇ ਰਾਤ ਵੇਲੇ ਖੰਨਾ ਵਿਖੇ ਪਡ਼ਾਅ ਕਰਨ ਉਪਰੰਤ ਯਾਤਰਾ ਅੱਜ ਸਵੇਰੇ ਸ੍ਰੀ ਫਤਿਹਗਡ਼੍ਹ ਸਾਹਿਬ ਲਈ ਰਵਾਨਾ ਹੋਈ।

ਗੱਲਬਾਤ ਕਰਦਿਆਂ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਸ਼ਹੀਦੀ ਹਫਤੇ ਦੌਰਾਨ ਅੱਜ ਇਥੇ ਸ੍ਰੀ ਫ਼ਤਿਹਗਡ਼੍ਹ ਸਾਹਿਬ ਤਕ ਪੈਦਲ ਪੁੱਜ ਕੇ ਸਰਬੱਤ ਦੇ ਲਈ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਵਲੋਂ ਤਿੰਨੋ ਖੇਤੀ ਕਾਨੂੰਨ ਰੱਦ ਹੋਣ ਲਈ ਅਰਦਾਸ ਕੀਤੀ ਗਈ ਸੀ, ਜਿਸ ਲਈ ਉਨ੍ਹਾਂ ਵੱਲੋਂ ਸ਼ੁਕਰਾਨਾ ਵੀ ਕੀਤਾ ਗਿਆ। ਇਸ ਮੌਕੇ ਜਿਲਾ ਕਾਂਗਰਸ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ, ਚੇਅਰਮੈਨ ਕਮਲਜੀਤ ਸਿੰਘ ਸਿਆਡ਼, ਕਰਨਵੀਰ ਸਿੰਘ ਪਾਇਲ, ਪ੍ਰਧਾਨ ਮਲਕੀਤ ਸਿੰਘ ਗੋਗਾ, ਪ੍ਰਧਾਨ ਗੁਰਵਿੰਦਰ ਸਿੰਘ ਟੀਨੂੰ, ਅਵਜਿੰਦਰ ਸਿੰਘ ਜੱਸਾ ਰੋਡ਼ੀਆਂ, ਗਗਨਦੀਪ ਸਿੰਘ ਲੰਡਾ, ਰਣਜੀਤ ਸਿੰਘ ਪੀ. ਏ. ਵਿਧਾਇਕ, ਸੁਦਰਸ਼ਨ ਕੁਮਾਰ ਪੱਪੂ, ਸਰਪੰਚ ਜਸਪ੍ਰੀਤ ਸਿੰਘ ਸੋਨੀ, ਰਾਜੂ ਉਪਲ, ਦਿਲਪ੍ਰੀਤ ਸਿੰਘ ਡੀ. ਪੀ., ਜਸਪ੍ਰੀਤ ਸਿੰਘ ਕਲਾਲਮਾਜਰਾ, ਗੁਰਦੀਪ ਸਿੰਘ ਜੁਲਮਗਡ਼੍ਹ, ਕਰਮ ਸਿੰਘ ਪੱਲਾ, ਜਤਿੰਦਰ ਸਿੰਘ, ਗੁਰਨਾਜ ਸਿੰਘ, ਮਨਦੀਪ ਸ਼ਰਮਾ ਆਦਿ ਹਾਜ਼ਰ ਸਨ।


author

Bharat Thapa

Content Editor

Related News