ਸ਼ਹਿਰ ਨੂੰ ਕੂੜਾ ਮੁਕਤ ਬਣਾਉਣ ਲਈ ਵਿਧਾਇਕ ਨੇ ਲੋਕਾਂ ਸਪੁਰਦ ਕੀਤੀਆਂ 2 ਮੋਟਰ ਗੱਡੀਆਂ

Tuesday, Nov 08, 2022 - 04:16 PM (IST)

ਬੁਢਲਾਡਾ (ਬਾਂਸਲ) : ਸਵੱਛ ਭਾਰਤ ਮੁਹਿੰਮ ਅਧੀਨ ਸ਼ਹਿਰ ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾਉਣ ਲਈ ਹਲਕਾ ਵਿਧਾਇਕ ਵੱਲੋਂ ਲੰਬੇ ਸਮੇਂ ਤੋਂ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਤਹਿਤ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਸਰਕਾਰ ਵੱਲੋਂ ਭੇਜੀਆਂ ਲੱਖਾਂ ਰੁਪਏ ਦੀ ਲਾਗਤ ਦੀਆਂ ਗਿੱਲਾ ਅਤੇ ਸੂਕਾ ਕੂੜਾ ਚੁੱਕਣ ਲਈ ਮੋਟਰ ਗੱਡੀਆਂ ਨੂੰ ਲੋਕਾਂ ਦੇ ਹਵਾਲੇ ਕੀਤਾ। ਇਸ ਮੌਕੇ ਬੋਲਦਿਆਂ ਵਿਧਾਇਕ ਨੇ ਕਿਹਾ ਕਿ ਸ਼ਹਿਰ ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾਉਣ 'ਚ ਲੋਕ ਸਹਿਯੋਗ ਦੇਣ।

ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਫਾਇਰ ਬਿਗ੍ਰੇਡ ਨੂੰ ਸਥਾਪਿਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ਿਫਾਰਿਸ਼ ਪੱਤਰ ਭੇਜਿਆ ਜਾ ਚੁੱਕਾ ਹੈ। ਇਸ ਮੌਕੇ 'ਤੇ ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ, ਮੀਤ ਪ੍ਰਧਾਨ ਰਜਿੰਦਰ ਸੈਣੀ ਝੰਡਾ, ਕੌਂਸਲਰ ਤਾਰੀ ਫ਼ੌਜੀ, ਕੌਂਸਲਰ ਦਰਸ਼ੀ, ਅਨੂਪ ਕੁਮਾਰ, ਸਫ਼ਾਈ ਮੁਲਾਜ਼ਮ ਯੂਨੀਅਨ ਦੇ ਆਗੂ ਰਮੇਸ਼ ਕੁਮਾਰ ਆਦਿ ਹਾਜ਼ਰ ਸਨ।


Babita

Content Editor

Related News