ਕੈਪਟਨ ਅਮਰਿੰਦਰ ਸਿੰਘ ਦਾ ਵਾਅਦਾ ਮੀਲ ਪੱਥਰ ਸਾਬਿਤ ਹੋਵੇਗਾ - ਵਿਧਾਇਕ ਭੁੱਲਰ

01/06/2018 4:37:24 PM


ਭਿੱਖੀਵਿੰਡ, ਬੀੜ ਸਾਹਿਬ ( ਭਾਟੀਆ, ਬਖਤਾਵਰ ) - ਹਲਕੇ ਅੰਦਰੋ ਧੜੇਬੰਦੀ ਨੂੰ ਖਤਮ ਕਰਕੇ ਲੋਕਾਂ ਨੂੰ ਉਨ੍ਹਾਂ ਦੀਆ ਬੁਨਿਆਦੀ ਸੂਹਲਤਾ ਮੁਹਈਆ ਕਰਵਾਈਆ ਜਾਣਗੀਆ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਹੋਰਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੀਆ ਪੰਚਾਇਤੀ ਚੋਣਾਂ ਨੂੰ ਨਿਰਪੱਖ ਤਰੀਕੇ ਨਾਲ ਕਰਵਾਉਣ ਲਈ ਵਾਰਡਬੰਦੀ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਸ੍ਰ; ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਵੱਲੋ ਚੋਣਾਂ ਤੋਂ ਪਹਿਲਾ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣਗੇ।ਕਿਸਾਨਾ ਦੀ ਕਰਜ਼ ਮੁਆਫੀ ਸਬੰਧੀ ਉਨ੍ਹਾਂ ਦੇ ਦਰਦ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸਰਕਾਰ ਚੰਗੀ ਤਰਾ ਜਾਣਦੀ ਹੈ। ਇਸ ਲਈ ਸਰਕਾਰ ਦੀ ਪਹਿਲ ਹੈ ਕਿ ਦੇਸ਼ ਦੀ ਆਰਥਿਕਤਾ ਦੀ ਰੀਡ ਦੀ ਹੱਡੀ ਕਿਸਾਨੀ ਨੂੰ ਬਚਾਉਣਾ ਉਨ੍ਹਾਂ ਦੀ ਲੋੜ ਹੈ। ਸ੍ਰ; ਭੁੱਲਰ ਨੇ ਕਿਹਾ ਕਿ ਪੂਰੇ ਪੰਜਾਬ ਦੇ ਨਾਲ ਨਾਲ ਹਲਕਾ ਖੇਮਕਰਨ ਅੰਦਰ ਸ਼ੁਰੂ ਕੀਤੇ ਵਿਕਾਸ ਕਾਰਜਾਂ ਨੂੰ ਜਿਥੇ ਬਿਨਾ ਕਿਸੇ ਭੇਦਭਾਵ ਤੋਂ ਕਰਵਾਇਆ ਜਾ ਰਿਹਾ ਹੈ ਉਥੇ ਹੀ ਪਿਛਲੀ ਸਰਕਾਰ ਵੱਲੋ ਸਿਆਸੀ ਵਿਰੋਧ ਕਾਰਨ ਬਣਦੇ ਲਾਭ ਤੋਂ ਵਾਂਝੇ ਰੱਖੇ ਗਏ ਲਾਭਪਾਤਰੀਆ ਨੂੰ ਉਹਨਾ ਦੇ ਹੱਕ ਦਿਵਾਉਣ ਲਈ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ । ਇਸ ਮੌਕੇ ਸਰਪੰਚ ਸਿਮਰਜੀਤ ਸਿੰਘ ਭੈਣੀ, ਸੁਖਜਿੰਦਰ ਸਿੰਘ ਬਾਸਰਕੇ, ਸਰਪੰਚ ਸੁੱਖ ਹੁੰਦਲ, ਸਰਪੰਚ ਹਰਦਿਆਲ ਸਿੰਘ ਡਾ ਬਚਿੱਤਰ ਸਿੰਘ, ਗੁਰਬੀਰ ਸਿੰਘ ਭੈਣੀ ਆਦਿ ਹਾਜਰ ਸਨ । 
 


Related News