ਸਮਰਾਲਾ ਦੇ ਵਿਧਾਇਕ ਖਿਲਾਫ ਅਪਸ਼ਬਦ ਬੋਲਣ ਵਾਲਾ ਗ੍ਰਿਫਤਾਰ
Thursday, Sep 12, 2019 - 04:04 PM (IST)
![ਸਮਰਾਲਾ ਦੇ ਵਿਧਾਇਕ ਖਿਲਾਫ ਅਪਸ਼ਬਦ ਬੋਲਣ ਵਾਲਾ ਗ੍ਰਿਫਤਾਰ](https://static.jagbani.com/multimedia/2019_9image_16_04_068270690mla0.jpg)
ਸਮਰਾਲਾ (ਬਿਪਨ) : ਮਾਛੀਵਾੜਾ ਪੁਲਸ ਵਲੋਂ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਖਿਲਾਫ ਸੋਸ਼ਲ ਮੀਡੀਆ 'ਤੇ ਅਪਸ਼ਬਦ ਬੋਲਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਫੇਸਬੁੱਕ 'ਤੇ ਉਨ੍ਹਾਂ ਖਿਲਾਫ ਡਾ. ਪਰਦੀਪ ਸਿੰਘ ਉਰਫ ਰਿੰਗੂ ਵਾਸੀ ਸੈਂਸੋਵਾਲ ਕਲਾਂ ਨਾਂ ਦੇ ਵਿਅਕਤੀ ਨੇ ਆਪਣੀ ਫੇਸਬੁੱਕ ਆਈ. ਡੀ. ਉਨ੍ਹਾਂ ਦੀ ਤਸਵੀਰ ਲਾ ਕੇ ਅਪਸ਼ਬਦ ਲਿਖੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਾਈ ਅਤੇ ਪੁਲਸ ਨੇ ਪਰਦੀਪ ਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਸਬੂਤ ਦੇ ਤੌਰ 'ਤੇ ਉਸ ਦੀ ਆਈ. ਡੀ. 'ਤੇ ਜਿਹੜੇ ਅਪਸ਼ਬਦ ਵਾਲੀ ਫੋਟੋ ਪਈ ਹੈ, ਉਹ ਵੀ ਨੱਥੀ ਕੀਤੀ ਗਈ ਹੈ।