ਦੁਆਬੇ ਦੇ ਵਿਧਾਇਕਾਂ ਦਾ ਵਿਰੋਧ ਦਰਕਿਨਾਰ, ਰਾਣਾ ਗੁਰਜੀਤ ਸਿੰਘ ਬਣੇ ਮੰਤਰੀ

Sunday, Sep 26, 2021 - 06:31 PM (IST)

ਦੁਆਬੇ ਦੇ ਵਿਧਾਇਕਾਂ ਦਾ ਵਿਰੋਧ ਦਰਕਿਨਾਰ, ਰਾਣਾ ਗੁਰਜੀਤ ਸਿੰਘ ਬਣੇ ਮੰਤਰੀ

ਚੰਡੀਗੜ੍ਹ : ਸਹੁੰ ਚੁੱਕ ਸਮਾਗਮ ਤੋਂ ਬਾਅਦ ਦੁਆਬਾ ਦੇ 6 ਵਿਧਾਇਕਾਂ ਵਲੋਂ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਨਾ ਬਨਾਉਣ ਲਈ ਕੀਤੇ ਵਿਰੋਧ ਨੂੰ ਪਾਰਟੀ ਨੇ ਦਰਕਿਨਾਰ ਕਰ ਦਿੱਤੀ ਹੈ। ਰਾਣਾ ਗੁਰਜੀਤ ਸਿੰਘ ਖ਼ਿਲਾਫ਼ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸਣੇ ਦੁਆਬਾ ਦੇ 6 ਵਿਧਾਇਕਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਰਾਣਾ ਗੁਰਜੀਤ ਸਿੰਘ ਇਕ ਦਾਗੀ ਆਗੂ ਹੈ, ਜਿਸ ਕਾਰਣ ਉਨ੍ਹਾਂ ਨੂੰ 2018 ਵਿਚ ਕੈਬਨਿਟ ਅਮਰਿੰਦਰ ਸਿੰਘ ਦੀ ਵਜ਼ਾਰਤ ’ਚੋਂ ਬਾਹਰ ਕਰ ਦਿੱਤਾ ਗਿਆ ਸੀ, ਲਿਹਾਜ਼ਾ ਹੁਣ ਉਨ੍ਹਾਂ ਨੂੰ ਦੋਬਾਰਾ ਕੈਬਨਿਟ ਵਿਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ।

ਇਹ ਵੀ ਪੜ੍ਹੋ : ਕੈਬਨਿਟ ’ਚੋਂ ਬਾਹਰ ਹੁੰਦਿਆਂ ਰੋ ਪਏ ਬਲਬੀਰ ਸਿੱਧੂ, ਕਿਹਾ ਸਾਨੂੰ ਜਲੀਲ ਕਰਕੇ ਕੱਢਿਆ ਗਿਆ

ਚਿੱਠੀ ਲਿਖਣ ਵਾਲਿਆਂ ਵਿਚ ਸਾਬਕਾ ਪੰਜਾਬ ਪ੍ਰਧਾਨ ਮੋਹਿੰਦਰ ਸਿੰਘ ਕੇ. ਪੀ., ਨਵਤੇਜ ਸਿੰਘ ਚੀਮਾ ਵਿਧਾਇਕ ਸੁਲਤਾਨਪੁਰ, ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਫਗਵਾੜਾ, ਬਾਵਾ ਹੈਨਰੀ ਵਿਧਾਇਕ ਜਲੰਧਰ ਨੌਰਥ, ਡਾ. ਰਾਜ ਕੁਮਾਰ ਚੱਬੇਵਾਲ ਵਿਧਾਇਕ ਚੱਬੇਵਾਲ, ਪਵਨ ਆਦੀਆ ਵਿਧਾਇਕ ਸ਼ਾਮ ਚੁਰਾਸੀ, ਸੁਖਪਾਲ ਸਿੰਘ ਖਹਿਰਾ ਵਿਧਾਇਕ ਭੁਲੱਥ ਦਾ ਨਾਂ ਹੈ।

ਇਹ ਵੀ ਪੜ੍ਹੋ : ਨਵੇਂ ਡੀ. ਜੀ. ਪੀ. ਦੀ ਨਿਯੁਕਤੀ ਮਾਮਲੇ ’ਚ ਨਵਜੋਤ ਸਿੱਧੂ ’ਤੇ ਭਾਰੀ ਪਏ ਚਰਨਜੀਤ ਚੰਨੀ

ਇਥੇ ਇਹ ਬਸ ਨਹੀਂ ਇਸ ਦੌਰਾਨ ਉਕਤ ਵਿਧਾਇਕਾਂ ਵਲੋਂ ਨਵਜੋਤ ਸਿੱਧੂ ਨਾਲ ਮੁਲਾਕਾਤ ਕਰਕੇ ਵੀ ਆਪਣੀ ਗੱਲ ਉਨ੍ਹਾਂ ਅੱਗੇ ਰੱਖੀ ਸੀ। ਵਿਧਾਇਕਾਂ ਦਾ ਆਖਣਾ ਸੀ ਕਿ ਜਿਸ ਮੰਤਰੀ ਨੂੰ 2018 ਵਿਚ ਕੈਬਨਿਟ ਵਿਚੋਂ ਇਸ ਲਈ ਬਾਹਰ ਕੀਤਾ ਗਿਆ ਹੋਵੇ ਕਿ ਉਸ ਦਾ ਨਾਂ ਖਨਨ ਮਾਈਨਿੰਗ ਮਾਮਲੇ ਵਿਚ ਆਇਆ ਹੋਵੇ, ਫਿਰ ਉਸ ਨੂੰ ਦੋਬਾਰਾ ਮੰਤਰੀ ਬਨਾਉਣਆ ਠੀਕ ਨਹੀਂ ਹੈ। 2022 ਦੀ ਚੋਣਾਂ ਦੇ ਮੱਦੇਨਜ਼ਰ ਅਜਿਹੇ ਫ਼ੈਸਲੇ ਨਹੀਂ ਲਏ ਜਾਣੇ ਚਾਹੀਦੇ ਜਿਸ ਨਾਲ ਜਨਤਾ ਨੂੰ ਜਵਾਬ ਦੇਣਾ ਔਖਾ ਹੋਵੇ।

ਇਹ ਵੀ ਪੜ੍ਹੋ : ਚਰਨਜੀਤ ਚੰਨੀ ਕੈਬਨਿਟ ਦਾ ਵਿਸਥਾਰ : ਇਨ੍ਹਾਂ 15 ਮੰਤਰੀਆਂ ਨੇ ਚੁੱਕੀ ਅਹੁਦੇ ਦੀ ਸਹੁੰ, ਦੇਖੋ ਪੂਰੀ ਸੂਚੀ

ਚਿੱਠੀ ਵਿਚ ਲਿਖਿਆ ਗਿਆ ਸੀ ਕਿ ਜਨਵਰੀ 2018 ਵਿਚ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਦਾ ਨਾਂ ਰੇਤ ਘੁਟਾਲੇ ਵਿਚ ਆਇਆ ਸੀ, ਜਿਸ ਕਾਰਣ ਉਨ੍ਹਾਂ ਨੂੰ ਮੰਤਰੀ ਮੰਡਲ ਵਿਚੋਂ ਬਾਹਰ ਕੱਢ ਦਿੱਤਾ ਗਿਆ ਸੀ। ਰਾਣਾ ਗੁਰਜੀਤ ਸਿੰਘ ਨੂੰ ਨਾ ਤਾਂ ਕਿਸੇ ਸਰਾਕਰ ਨੇ ਕੋਈ ਕਲੀਨ ਚਿੱਟ ਦਿੱਤੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਅਦਾਲਤ ਨੇ ਬਰੀ ਕੀਤਾ ਹੈ, ਫਿਰ ਕਿਉਂ ਇਕ ਦਾਗੀ ਆਗੂ ਨੂੰ ਪੰਜਾਬ ਦੀ ਕੈਬਨਿਟ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਚੰਨੀ ਦੀ ਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ ਕਾਂਗਰਸ ’ਚ ਵੱਡਾ ਧਮਾਕਾ, 6 ਵਿਧਾਇਕਾਂ ਨੇ ਸਿੱਧੂ ਨੂੰ ਲਿੱਖੀ ਚਿੱਠੀ


author

Gurminder Singh

Content Editor

Related News