ਜਾਰਡਨ ਭੇਜੇ ਨੌਜਵਾਨ ਦੇ ਪਾਸਪੋਰਟ ਦੀ ਕੀਤੀ ਦੁਰਵਰਤੋਂ
Saturday, May 05, 2018 - 06:31 AM (IST)

ਅੰਮ੍ਰਿਤਸਰ, (ਅਰੁਣ)- ਜਾਰਡਨ ਭੇਜੇ ਨੌਜਵਾਨ ਦਾ ਪਾਸਪੋਰਟ ਕੋਲ ਰੱਖਣ ਮਗਰੋਂ ਉਸ 'ਤੇ ਧੋਖੇ ਨਾਲ ਇਕ ਵਿਅਕਤੀ ਨੂੰ ਭਾਰਤ ਭੇਜਣ ਅਤੇ ਪਾਸਪੋਰਟ ਵਾਪਸ ਕਰਨ ਬਦਲੇ ਰਕਮ ਵਸੂਲੀ ਦੀ ਮੰਗ ਕਰਨ ਵਾਲੇ 2 ਏਜੰਟਾਂ ਖਿਲਾਫ ਕਾਰਵਾਈ ਕਰਦਿਆਂ ਥਾਣਾ ਰਾਜਾਸਾਂਸੀ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਵਿਚ ਰਾਜਾਸਾਂਸੀ ਵਾਸੀ ਬਾਵਾ ਲਾਲ ਨੇ ਦੱਸਿਆ ਕਿ ਮੁਲਜ਼ਮ ਰਾਜਨ ਪੁੱਤਰ ਸੁਖਦੇਵ ਸਿੰਘ ਤੇ ਅਮਰੀਕ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਅਦਲੀਵਾਲ ਨੇ ਉਸ ਦੇ ਲੜਕੇ ਨੂੰ ਜਾਰਡਨ ਭੇਜਣ ਮਗਰੋਂ ਉਸ ਦਾ ਪਾਸਪੋਰਟ ਕਬਜ਼ੇ ਵਿਚ ਰੱਖ ਲਿਆ। ਉਕਤ ਪਾਸਪੋਰਟ 'ਤੇ ਧੋਖੇ ਨਾਲ ਕਿਸੇ ਹੋਰ ਵਿਅਕਤੀ ਨੂੰ ਭਾਰਤ ਭੇਜਿਆ ਗਿਆ। ਪਾਸਪੋਰਟ ਵਾਪਸ ਮੰਗਣ 'ਤੇ ਮੁਲਜ਼ਮ ਪੈਸਿਆਂ ਦੀ ਮੰਗ ਕਰਨ ਲੱਗ ਪਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।