ਸਾਵਧਾਨ : ਡਰਾਈਵਿੰਗ ਲਾਈਸੈਂਸ ਅਪਲਾਈ ਕਰਦੇ ਸਮੇਂ ਕੀਤੀ ਇਹ ਗਲਤੀ ਪਵੇਗੀ ਭਾਰੀ
Friday, Jul 10, 2020 - 02:32 PM (IST)
ਚੰਡੀਗੜ੍ਹ (ਸ਼ਰਮਾ) :ਵੱਖ-ਵੱਖ ਸ਼੍ਰੇਣੀਆਂ ਦੇ ਵਾਹਨਾਂ ਨੂੰ ਚਲਾਉਣ ਲਈ ਰਾਜ ਦੇ ਲੋਕਾਂ ਨੂੰ ਹੁਣ ਲਾਈਸੈਂਸ ਨਾ ਸਿਰਫ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ, ਸਗੋਂ ਡਰਾਈਵਿੰਗ ਟੈਸਟ ਲਈ ਵੀ ਆਨਲਾਈਨ ਹੀ ਸਮਾਂ ਬੁੱਕ ਕਰਵਾਉਣਾ ਪੈਂਦਾ ਹੈ। ਇਸ ਪ੍ਰਕਿਰਿਆ ਅਧੀਨ ਜਿੱਥੇ ਬਿਨੈਕਾਰ ਨੂੰ ਜ਼ਰੂਰੀ ਦਸਤਾਵੇਜ਼ ਆਨਲਾਈਨ ਅਪਲੋਡ ਕਰਨੇ ਪੈਂਦੇ ਹਨ, ਉੱਥੇ ਇਸ ਲਈ ਨਿਰਧਾਰਤ ਫੀਸ ਵੀ ਆਨਲਾਈਨ ਹੀ ਜਮ੍ਹਾ ਕਰਵਾਉਣੀ ਪੈਂਦੀ ਹੈ। ਹਾਲਾਂਕਿ ਸਰਕਾਰ ਦੀ ਇਸ ਯੋਜਨਾ ਨਾਲ ਮਹਿਕਮੇ 'ਚ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਕਮੀ ਆਉਣ ਦੀਆਂ ਸੰਭਾਵਨਾਵਾਂ ਵਧੀਆਂ ਹਨ ਪਰ ਨਾਲ ਹੀ ਇਸ ਨਾਲ ਬਿਨੈਕਾਰਾਂ ਖਾਸ ਤੌਰ 'ਤੇ ਪੇਂਡੂ ਖੇਤਰ ਜਾਂ ਘੱਟ ਪੜ੍ਹੇ-ਲਿਖੇ ਬਿਨੈਕਾਰਾਂ ਨੂੰ ਬੇਲੋੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਬਿਨੈਕਾਰਾਂ ਨੂੰ ਮਜਬੂਰਨ ਸੇਵਾ ਪ੍ਰੋਵਾਈਡਰਜ਼ ਦੀ ਮਦਦ ਲੈਣੀ ਪੈਂਦੀ ਹੈ, ਜਿਸ ਲਈ ਵੱਖ ਤੋਂ ਵਿੱਤੀ ਬੋਝ ਚੁੱਕਣਾ ਪੈਂਦਾ ਹੈ। ਇਹੀ ਨਹੀਂ ਜੇਕਰ ਬਿਨੈਕਾਰ ਵਲੋਂ ਆਪ ਜਾਂ ਸੇਵਾ ਦਾਤਾ ਦੀ ਮਦਦ ਨਾਲ ਆਨਲਾਈਨ ਭਰੀ ਗਈ ਅਰਜ਼ੀ 'ਚ ਕੋਈ ਗਲਤੀ ਰਹਿ ਜਾਂਦੀ ਹੈ ਅਤੇ ਅਰਜ਼ੀ ਜਮ੍ਹਾ ਹੋ ਜਾਂਦੀ ਹੈ ਤਾਂ ਫਿਰ ਇਸ 'ਚ ਸੁਧਾਰ ਦੀ ਕੋਈ ਗੁੰਜ਼ਾਇਸ਼ ਨਹੀਂ। ਇਸ ਸਥਿਤੀ 'ਚ ਮਹਿਕਮੇ ਵਲੋਂ ਇਤਰਾਜ਼ ਜਤਾਏ ਜਾਣ ਤੋਂ ਬਾਅਦ ਜਿੱਥੇ ਅਰਜ਼ੀ ਰੱਦ ਹੋ ਜਾਵੇਗੀ, ਉੱਥੇ ਹੀ ਉਸ ਵਲੋਂ ਜਮ੍ਹਾ ਕਰਵਾਈ ਗਈ ਫੀਸ ਨਾ ਤਾਂ ਰੀਫੰਡ ਹੋਵੇਗੀ ਅਤੇ ਨਾ ਹੀ ਦੂਜੀ ਅਰਜ਼ੀ ਲਈ ਐਡਜਸਟ ਹੋਵੇਗੀ।
ਇਹ ਵੀ ਪੜ੍ਹੋ : ਵੱਡੀ ਖਬਰ : ਪੰਜਾਬ ਦੇ IAS ਪਤੀ-ਪਤਨੀ ਨੂੰ 'ਕੋਰੋਨਾ', ਇਸ ਮੰਤਰੀ ਨੇ ਖੁਦ ਨੂੰ ਕੀਤਾ ਇਕਾਂਤਵਾਸ
ਇਹ ਖੁਲਾਸਾ ਹੋਇਆ ਹੈ ਬਰੇਟਾ ਜ਼ਿਲ੍ਹਾ ਮਾਨਸਾ ਨਿਵਾਸੀ ਗੌਰਵ ਸਿੰਗਲਾ ਵਲੋਂ ਇਸ ਸਬੰਧ 'ਚ ਐੱਸ. ਡੀ. ਐੱਮ. ਦਫ਼ਤਰ ਬੁਢਲਾਡਾ ਦੇ ਸੂਚਨਾ ਅਧਿਕਾਰੀ ਵਲੋਂ ਆਰ. ਟੀ. ਆਈ. ਅਧੀਨ ਮੰਗੀ ਗਈ ਜਾਣਕਾਰੀ ਨਾਲ। ਸੂਚਨਾ ਅਧਿਕਾਰੀ ਵਲੋਂ ਸਿੰਗਲਾ ਨੂੰ ਸੂਚਿਤ ਕੀਤਾ ਗਿਆ ਕਿ ਡਰਾਈਵਿੰਗ ਲਾਈਸੈਂਸ ਫੀਸ ਨੂੰ ਰੀਫੰਡ ਕਰਨ ਦੇ ਸਬੰਧ 'ਚ ਨਾ ਤਾਂ ਸਰਕਾਰ ਵਲੋਂ ਕੋਈ ਹਦਾਇਤ ਪ੍ਰਾਪਤ ਹੋਈ ਹੈ ਅਤੇ ਨਾ ਹੀ ਇਸ ਸੰਬੰਧ 'ਚ ਕੋਈ ਸ਼ਿਕਾਇਤ ਪ੍ਰਾਪਤ ਹੋਈ ਹੈ।
ਇਹ ਵੀ ਪੜ੍ਹੋ : ਬੇਅਦਬੀ ਮਾਮਲੇ 'ਚ ਆਇਆ ਨਵਾਂ ਮੋੜ