ਮਿਸ਼ਨ ਫ਼ਤਿਹ ਦਾ ਮੁੱਖ ਮਕਸਦ ਲੋਕਾਂ ਨੂੰ ਕੋਰੋਨਾ ਦੀ ਸਾਵਧਾਨੀ ਤੇ ਬਚਾਅ ਬਾਰੇ ਜਾਣੂ ਕਰਵਾਉਣਾ : ਸਿੰਗਲਾ
Monday, Jul 27, 2020 - 04:46 PM (IST)
ਭਵਾਨੀਗੜ੍ਹ (ਕਾਂਸਲ, ਵਿਕਾਸ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਮਹਾਮਾਰੀ ਖ਼ਿਲਾਫ਼ ਵਿੱਢੀ ਜੰਗ ਨੂੰ ਜਿੱਤਣ ਲਈ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਨੂੰ ਜ਼ਮੀਨੀ ਪੱਧਰ 'ਤੇ ਪਹੁੰਚਾਉਣ ਲਈ ਯੋਗਦਾਨ ਪਾਉਣ ਵਾਲੇ ਜ਼ਿਲ੍ਹੇ ਦੇ ਮਿਸ਼ਨ ਫ਼ਤਿਹ ਯੋਧਿਆਂ ਨੂੰ ਸਥਾਨਕ ਬਾਬਾ ਸ੍ਰੀ ਪੋਥੀ ਵਾਲਾ ਮੰਦਿਰ ਵਿਖੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਮੁੱਖ ਮੰਤਰੀ ਦੇ ਦਸਤਖ਼ਤਾਂ ਵਾਲੇ ਸਰਟੀਫਿਕੇਟ ਅਤੇ ਟੀ ਸ਼ਰਟਾਂ ਦੇ ਕੇ ਸਨਮਾਨਿਤ ਕੀਤਾ। ਸਿੰਗਲਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕੋਵਾ ਐਪ ਰਾਹੀ ਆਰੰਭ ਕੀਤੀ ਸੂਬਾ ਪੱਧਰੀ ਪ੍ਰਤੀਯੋਗਤਾ 'ਚ ਜੇਤੂ ਰਹਿਣ ਵਾਲਿਆਂ ਦੀ ਸੂਬਾ ਪੱਧਰੀ ਸੂਚੀ 'ਚ ਹੁਣ ਤੱਕ ਜ਼ਿਲ੍ਹਾ ਸੰਗਰੂਰ ਦੇ 4 ਸਿਲਵਰ ਅਤੇ 15 ਬਰਾਂਊਜ ਸਰਟੀਫਿਕੇਟ ਲਈ ਕੁੱਲ 19 ਵਿਅਕਤੀਆਂ ਨੂੰ ਯੋਗ ਪਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬਲਵਿੰਦਰ ਅੱਤਰੀ ਨੇ ਗੋਲਡ ਸਰਟੀਫਿਕੇਟ ਵੀ ਹਾਸਲ ਕੀਤਾ ਹੈ ਜਿਸ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਸਿੰਗਲਾ ਨੇ ਦੱਸਿਆ ਕਿ ਅਰੁਣ ਕੁਮਾਰ ਨੇ ਪੰਜਾਬ ਅੰਦਰ 820ਵਾਂ, ਰੁਪਿੰਦਰ ਸਿੰਘ ਨੇ 413ਵਾਂ, ਅਸ਼ਵਨੀ ਕੁਮਾਰ ਨੇ 105ਵਾਂ ਰੈਂਕ ਹਾਸਿਲ ਕਰਕੇ ਸਿਲਵਰ ਸਰਟੀਫਿਕੇਟ ਹਾਸਿਲ ਕੀਤੇ। ਇਸ ਤੋਂ ਇਲਾਵਾ ਬਰਾਊਂਜ਼ ਸਰਟੀਫਿਕੇਟ ਲਈ ਸੂਬੇ ਅੰਦਰ ਸੰਗਰੂਰ ਦੇ ਗੁਰਦੀਪ ਸਿੰਘ 827ਵਾਂ, ਗੁਰਪ੍ਰੀਤ ਕੌਰ ਨੇ 820ਵਾਂ, ਵਿਸ਼ੂ ਗਰਗ ਨੇ 810ਵਾਂ, ਸ਼ੁਭਮ ਗਰਗ ਨੇ 767ਵਾਂ, ਸੁਖਵੀਰ ਸਿੰਘ 688ਵਾਂ, ਜਸਵਿੰਦਰ ਕੁਮਾਰ ਨੇ 548ਵਾਂ, ਇਬਾਦਤ ਭਾਸਕਰ ਸ਼ਰਮਾ ਨੇ 519ਵਾਂ, ਭਵਨਦੀਪ ਕੌਰ ਨੇ 364ਵਾਂ, ਜਗਪਾਲ ਸਿੰਘ ਨੇ 307ਵਾਂ ਅਤੇ ਸੁਸ਼ਮਾ ਬਾਂਸਲ ਨੇ 251ਵਾਂ ਰੈਂਕ ਹਾਸਿਲ ਕੀਤੇ।