ਜਲੰਧਰ ਤੋਂ ਗੁੰਮ ਹੋਇਆ ਬੱਚਾ ਪਿੰਡ ਗੋਹੀਰਾਂ ਤੋਂ ਮਿਲਿਆ

Wednesday, Aug 02, 2017 - 05:04 PM (IST)

ਨਕੋਦਰ(ਪਾਲੀ)— ਬੀਤੇ ਦਿਨ ਪਿੰਡ ਗੋਹੀਰਾਂ ਦੇ ਇਕ ਧਾਰਮਿਕ ਅਸਥਾਨ ਤੋਂ ਇਕ ਚਾਰ ਸਾਲਾ ਲਾਵਾਰਿਸ ਬੱਚੇ ਦੇ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਸਦਰ ਪੁਲਸ ਨੂੰ ਦਿੱਤੀ ਅਤੇ ਬੱਚੇ ਦੀ ਫੋਟੋ ਵਟਸਐਪ 'ਤੇ ਵੱਖ-ਵੱਖ ਗਰੁੱਪਾਂ 'ਚ ਭੇਜੀ। ਡੀ. ਐੱਸ. ਪੀ. ਨਕੋਦਰ ਡਾ. ਮੁਕੇਸ਼ ਕੁਮਾਰ ਅਤੇ ਸਦਰ ਥਾਣਾ ਮੁਖੀ ਪਰਮਜੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਬੱਚੇ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। 
ਐੱਸ. ਪੀ. (ਇਨਵੈਸਟੀਗੇਸ਼ਨ) ਬਲਕਾਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੋਮਵਾਰ ਦੀ ਰਾਤ ਕਮਿਸ਼ਨਰੇਟ ਜਲੰਧਰ ਦੇ ਗਾਂਧੀ ਨਗਰ ਵਾਸੀ ਗੁਲਸ਼ਨ ਕੁਮਾਰ ਦਾ 4 ਸਾਲ ਦਾ ਬੱਚਾ ਵੰਸ਼ ਘਰ ਦੇ ਬਾਹਰੋਂ ਗੁੰਮ ਹੋ ਗਿਆ ਸੀ। ਡੀ. ਐੱਸ. ਪੀ. ਨਕੋਦਰ ਤੇ ਡਾ. ਮੁਕੇਸ਼ ਕੁਮਾਰ ਦੀ ਅਗਵਾਈ 'ਚ ਸਦਰ ਥਾਣਾ ਮੁਖੀ ਪਰਮਜੀਤ ਸਿੰਘ ਨੇ ਸਮੇਤ ਪੁਲਸ ਪਾਰਟੀ ਗੁੰਮ ਹੋਏ ਬੱਚੇ ਨੂੰ ਪਿੰਡ ਗੋਹੀਰਾਂ 'ਚ ਇਕ ਧਾਰਮਿਕ ਅਸਥਾਨ ਤੋਂ ਬਰਾਮਦ ਕਰਕੇ ਉਸ ਦੇ ਪਰਿਵਾਰਕ ਮੈਂਬਰ ਹਵਾਲੇ ਕਰ ਦਿੱਤਾ ਪਰ ਪੁਲਸ ਇਹ ਸਪੱਸ਼ਟ ਨਹੀਂ ਕਰ ਸਕੀ ਕਿ ਬੱਚਾ ਗੁੰਮ ਹੋਇਆ ਸੀ ਜਾਂ ਅਗਵਾ ਕੀਤਾ ਗਿਆ ਸੀ।


Related News