ਲਾਪਤਾ ਨੌਜਵਾਨ ਦੀ ਸਿਰ ਕੱਟੀ ਲਾਸ਼ ਬਰਾਮਦ
Friday, Oct 15, 2021 - 11:08 AM (IST)

ਧਨੌਲਾ (ਰਾਈਆਂ): ਜ਼ਿਲ੍ਹਾ ਬਰਨਾਲਾ ਦੇ ਪਿੰਡ ਉਪਲੀ ਤੋਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਪਿੰਡ ਦੇ ਨੇੜਿਓਂ ਖੇਤ ’ਚੋਂ ਬਰਾਮਦ ਹੋਣ ਕਾਰਨ ਪਿੰਡ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਉਪਲੀ ਨਿਵਾਸੀ ਨੌਜਵਾਨ ਰਣਜੀਤ ਸਿੰਘ ਉਰਫ ਰੱਘੂ (19) ਪੁੱਤਰ ਅਜੈਬ ਸਿੰਘ ਉਰਫ ਬੋਘਾ ਪਿਛਲੀ 2 ਅਕਤੂਬਰ ਤੋਂ ਲਾਪਤਾ ਹੋ ਗਿਆ ਜਿਸਦੀ ਪਰਿਵਾਰਕ ਮੈਂਬਰਾਂ ਵੱਲੋਂ ਭਾਲ ਕੀਤੀ ਗਈ ਪਰ ਕੱਲ੍ਹ ਦੇਰ ਸ਼ਾਮ ਕਰੀਬ 5 ਵਜੇ ਖੇਤ ’ਚ ਪਾਣੀ ਲਾਉਣ ਲਈ ਗਏ ਪ੍ਰਵਾਸੀ ਮਜ਼ਦੂਰ ਨੂੰ ਖੇਤ ਦੀ ਮੋਟਰ ਵਾਲੀ ਕੋਠੀ ’ਚੋਂ ਬਦਬੂ ਆਉਣ ਉਪਰੰਤ ਲੋਕਾਂ ਨੇ ਦੇਖਿਆ ਇਕ ਗਲੀ ਸੜੀ ਲਾਸ਼ ਗਲੇ ਤੋਂ ਵੱਡੀ ਟੁੱਕੀ ਕਮਰੇ ’ਚ ਪਈ ਹੈ ਜਿਸਦੀ ਸ਼ਨਾਖਤ ਪਰਿਵਾਰ ਵੱਲੋਂ ਪਾਈ ਕਮੀਜ਼ ਤੋਂ ਕਰਨ ਉਪਰੰਤ ਇਸਦੀ ਸੂਚਨਾ ਥਾਣਾ ਧਨੌਲਾ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ : ਮਾਮਲਾ ਜਨਾਨੀ ਨੂੰ HIV ਪਾਜ਼ੇਟਿਵ ਖੂਨ ਚੜ੍ਹਾਉਣ ਦਾ, SSP ਅਤੇ ਪੁਲਸ ਸਟੇਸ਼ਨ ਇੰਚਾਰਜ ਨੂੰ ਨੋਟਿਸ ਜਾਰੀ
ਮੌਕੇ ’ਤੇ ਪੁੰਹਚੇ ਥਾਣਾ ਧਨੌਲਾ ਦੇ ਐੱਸ. ਐੱਚ. ਓ. ਕਮ ਡੀ. ਐੱਸ. ਪੀ. ਅੰਡਰਟੇਰੈਨਿੰਗ ਵਿਸ਼ਵਜੀਤ ਸਿੰਘ ਮਾਨ ਸਮੇਤ ਹੋਰਨਾਂ ਸੀਨੀਅਰ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਸਾਰੇ ਪਹਿਲੂਆਂ ’ਤੇ ਜਾਂਚ ਆਰੰਭ ਦਿੱਤੀ ਗਈ ਹੈ। ਲਾਸ਼ ਨੂੰ ਕਬਜ਼ੇ ’ਚ ਲੈ ਕੇ ਬਰਨਾਲਾ ਵਿਖੇ ਪੋਸਟਮਾਰਟਮ ਲਈ ਮੋਰਚਰੀ ’ਚ ਭੇਜ ਦਿੱਤੀ ਗਈ ਹੈ। ਘਟਨਾ ਸਥਾਨ ’ਤੇ ਇਕੱਠੇ ਹੋਏ ਲੋਕਾਂ ’ਚੋਂ ਪਤਾ ਲੱਗਿਆ ਕਿ ਉਕਤ ਨੌਜਵਾਨ ਨੇ 15 ਕੁ ਦਿਨ ਪਹਿਲਾਂ ਹੀ ਆਪਣੀ ਬਾਂਹ ਤੇ ਟੈਟੂ ਛਪਵਾ ਕੇ ਆਪਣੀ ਮਾਂ ,ਪਿਤਾ ਤੇ ਭੈਣ ਦਾ ਨਾਂ ਲਿਖਵਾਇਆ ਸੀ।
ਇਹ ਵੀ ਪੜ੍ਹੋ : ਮੋਗਾ ’ਚ ਦਰਦਨਾਕ ਹਾਦਸਾ, ਘਰ ’ਚ ਬਣਾਈ ਕੱਚੀ ਖੂਹੀ ’ਚ ਡਿੱਗੀ ਢਾਈ ਸਾਲਾ ਧੀ, ਬਚਾਉਣ ਲਈ ਮਾਂ-ਪਿਓ ਨੇ ਵੀ ਮਾਰੀ ਛਾਲ