ਭੇਤਭਰੀ ਹਾਲਤ ’ਚ ਲਾਪਤਾ ਹੋਇਆ 30 ਸਾਲਾ ਵਿਅਕਤੀ, ਨਹਿਰ ਕੰਢੇ ਤੋਂ ਕੱਪੜੇ ਤੇ ਹੋਰ ਸਾਮਾਨ ਮਿਲਿਆ

03/31/2022 1:18:47 PM

ਝਬਾਲ (ਨਰਿੰਦਰ) - ਥਾਣਾ ਝਬਾਲ ਅਧੀਨ ਆਉਂਦੇ ਪਿੰਡ ਠੱਠਗੜ੍ਹ ਦਾ ਇਕ ਵਿਅਕਤੀ ਭੇਤਭਰੀ ਹਾਲਤ ਵਿਚ ਗੁੰਮ ਹੋ ਗਿਆ। ਲਾਪਤਾ ਵਿਅਕਤੀ ਦੇ ਕੱਪੜੇ ਪਿੰਡ ਨੇੜਿਓਂ ਲੰਘਦੀ ਨਹਿਰ ਦੇ ਕੰਢੇ ਤੋਂ ਮਿਲਣ ਕਰਕੇ ਜਿੱਥੇ ਪਰਿਵਾਰਕ ਮੈਂਬਰ ਸੋਗ ਵਿਚ ਡੁੱਬੇ ਹੋਏ ਹਨ, ਉੱਥੇ ਗੁੰਮ ਹੋਏ ਵਿਅਕਤੀ ਦੀ ਭਾਲ ’ਚ ਲੱਗੇ ਪੁਲਸ ਪ੍ਰਸ਼ਾਸਨ ਨੂੰ ਕੋਈ ਕਾਮਯਾਬੀ ਨਹੀਂ ਮਿਲੀ। 

ਪੜ੍ਹੋ ਇਹ ਵੀ ਖ਼ਬਰ - ਦਰਬਾਰ ਸਾਹਿਬ ਤੋਂ ਕੀਰਤਨ ਪ੍ਰਸਾਰਣ ਲਈ ਸ਼੍ਰੋਮਣੀ ਕਮੇਟੀ ਬਣਾਏ ਨਿੱਜੀ ਚੈਨਲ: ਗਿਆਨੀ ਹਰਪ੍ਰੀਤ ਸਿੰਘ

ਇਸ ਸਬੰਧੀ ਪਿੰਡ ਦੇ ਨੌਜਵਾਨ ਆਗੂ ਸੋਨੂੰ ਠੱਠਗੜ੍ਹ ਨੇ ਦੱਸਿਆ ਕਿ ਹੀਰਾ ਸਿੰਘ (30) ਪੁੱਤਰ ਕੁਲਵੰਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਵੇਰੇ 4.30 ਵਜੇ ਘਰੋਂ ਡੋਲ ਲੈ ਪਿੰਡ ਦੇ ਨਜ਼ਦੀਕ ਬਹਿਕਾਂ ’ਤੇ ਕੰਮ ਲਈ ਗਿਆ। ਕੁਝ ਸਮੇਂ ਬਾਅਦ ਹੀ ਉਸ ਦਾ ਡੋਲ ਅਤੇ ਫਟੇ ਹੋਏ ਕੱਪੜੇ ਪਿੰਡ ਨੇੜਿਓਂ ਲੰਘਦੀ ਅੱਪਰਬਾਰੀ ਦੁਆਬ ਨਹਿਰ ਦੇ ਕੰਢੇ ’ਤੇ ਪਏ ਹੋਏ ਮਿਲੇ। ਇਸ ਸਬੰਧੀ ਸਬੰਧਿਤ ਥਾਣਾ ਝਬਾਲ ਵਿਖੇ ਸੂਚਿਤ ਕਰਨ ’ਤੇ ਪੁਲਸ ਪਾਰਟੀ ਸਣੇ ਮੌਕੇ ’ਤੇ ਪੁੱਜੇ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਪਿੰਡ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਗੁੰਮ ਹੋਏ ਵਿਅਕਤੀ ਦੀ ਜਾਂਚ ਆਰੰਭ ਦਿੱਤੀ ਪਰ ਕੋਈ ਸੁਰਾਗ ਨਹੀਂ ਲੱਗਾ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਲਿਵ-ਇਨ ਰਿਲੇਸ਼ਨ ’ਚ ਰਹਿ ਰਹੀ ਜਨਾਨੀ ਦਾ ਸਾਥੀ ਵਲੋਂ ਕਤਲ

ਇਸ ਸਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਨਾਲ ਸਪੰਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਗੁੰਮ ਹੋਏ ਹੀਰਾ ਦੇ ਪਰਿਵਾਰ ਵਲੋਂ ਗੁੰਮਸ਼ੁਦਗੀ ਦੀ ਥਾਣੇ ’ਚ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ। ਪੁਲਸ ਵਲੋਂ ਸਰਗਰਮੀ ਨਾਲ ਉਕਤ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।
 


rajwinder kaur

Content Editor

Related News