ਈਲੀਟ ਕਲੱਬ ਪਟਿਆਲਾ ਵੱਲੋਂ ''ਮਿਸਿਜ਼ ਨਾਰਥ ਇੰਡੀਆ-2017'' ਦਾ ਆਯੋਜਨ 19 ਨੂੰ : ਸ਼ੈਲੀ ਕੋਹਲੀ
Thursday, Nov 16, 2017 - 08:04 AM (IST)
ਪਟਿਆਲਾ (ਬਲਜਿੰਦਰ) - ਈਲੀਟ ਕਲੱਬ ਪਟਿਆਲਾ ਵੱਲੋਂ ਪੰਜਾਬ ਵਿਚ ਪਹਿਲੀ ਵਾਰ ਪਟਿਆਲਾ 'ਚ 'ਮਿਸਿਜ਼ ਨਾਰਥ ਇੰਡੀਆ-2017' ਦਾ ਆਯੋਜਨ 19 ਨਵੰਬਰ ਨੂੰ ਹੋਟਲ ਕਲੈਰੀਨ ਸਰਹਿੰਦ ਰੋਡ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਪ੍ਰਤੀਯੋਗਤਾ 17 ਤੋਂ ਸ਼ੁਰੂ ਹੋਵੇਗੀ ਅਤੇ 19 ਨਵੰਬਰ ਨੂੰ ਫਾਈਨਲ ਹੋਵੇਗਾ। ਇਸ ਸਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਲੱਬ ਦੀ ਪ੍ਰਧਾਨ ਗੁਨਪ੍ਰੀਤ ਕੌਰ ਸ਼ੈਲੀ ਕੋਹਲੀ, ਮਿਸ ਦੀਸ਼ਾ ਸੰਧੂ (ਮਿਸ ਡੀਵਾ ਆਫ ਇੰਡੀਆ) ਅਤੇ ਰੈਨਬੋ ਕਲੱਬ ਫਾਰ ਸਪੈਸ਼ਲ ਚਿਲਡਰਨ ਦੀ ਪ੍ਰਧਾਨ ਨੈਨਸੀ ਘੁੰਮਣ ਨੇ ਦੱਸਿਆ ਕਿ ਪਿਛਲੇ ਸਾਲ ਈਲੀਟ ਕਲੱਬ ਦੀ ਸਥਾਪਨਾ ਕੀਤੀ ਗਈ ਸੀ, ਜਿਸ ਦੇ ਪਹਿਲੇ ਸਥਾਪਨਾ ਦਿਵਸ 'ਤੇ ਇਸ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਦੇ ਲਈ ਉੱਤਰੀ ਭਾਰਤ ਵਿਚੋਂ 57 ਘਰੇਲੂ ਮਹਿਲਾਵਾਂ ਵੱਲੋਂ ਭਾਗ ਲੈਣ ਨੂੰ ਸਹਿਮਤੀ ਦੇ ਦਿੱਤੀ ਗਈ ਹੈ। ਸ਼ੈਲੀ ਕੋਹਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਦ ਸਾਲ 2007 ਵਿਚ ਇੰਗਲੈਂਡ 'ਚ 'ਬਿਜ਼ਨੈੱਸ ਵੂਮੈਨ' ਦੇ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪ੍ਰਤੀਯੋਗਤਾ ਦੇ ਆਯੋਜਨ ਦਾ ਮੁੱਖ ਮਨੋਰਥ ਵੂਮੈਨ ਇੰਪਾਵਰਮੈਂਟ ਹੈ ਤਾਂ ਕਿ ਘਰੇਲੂ ਮਹਿਲਾਵਾਂ ਨੂੰ ਆਪਣਾ ਟੇਲੈਂਟ ਦਿਖਾਉਣ ਦਾ ਮੌਕਾ ਮਿਲ ਸਕੇ। ਪ੍ਰਤੀਯੋਗਤਾ ਦੇ ਜੱਜ ਅਦਾਕਾਰ ਬਿਨੂੰ ਢਿੱਲੋਂ, ਅਦਾਕਾਰਾ ਸੁਨੀਤਾ ਧੀਰ, ਮਸ਼ਹੂਰ ਫੈਸ਼ਨ ਡਿਜ਼ਾਈਨਰ ਨਿਧੀ ਸਦਾਨਾ, ਮਿਸ ਡੀਵਾ ਆਫ ਇੰਡੀਆ ਦਿਸ਼ਾ ਸੰਧੂ, ਰਸਮੀ ਸਚਦੇਵਾ 'ਮਿਸਜ਼ ਯੂਨੀਵਰਸ', ਹੈਰੀ ਸਚਦੇਵਾ ਪ੍ਰੋਡਿਊਸਰ ਐਂਡ ਡਾਇਰੈਕਟਰ ਹੋਣਗੇ। ਇਸ ਮੌਕੇ ਬ੍ਰਿਟਿਸ਼ ਹਾਈ ਕਮਿਸ਼ਨਰ ਐਂਡਰੀਉ ਬਟੀਨਾ ਆਈਅਰ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਟੀ. ਵੀ. ਕਲਾਕਾਰ ਗਿਰਜਾ ਸ਼ੰਕਰ, ਨਵੀਨ ਪ੍ਰਕਾਸ਼ (ਬਿਗ ਬੌਸ) ਅਤੇ ਡਾ. ਪ੍ਰਭਲੀਨ ਪੰਜਾਬੀ ਯੂਨੀਵਰਸਿਟੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ।
