ਤਲਾਸ਼ੀ ਲੈਣ ''ਤੇ ਗੈਂਗਸਟਰ ਨੇ ਹੈੱਡ ਕਾਂਸਟੇਬਲ ਨਾਲ ਕੀਤੀ ਬਦਸਲੂਕੀ

10/04/2018 4:30:25 PM

ਲੁਧਿਆਣਾ (ਸਿਆਲ) : ਸੈਂਟਰਲ ਜੇਲ 'ਚ ਗੈਂਗਸਟਰ ਦੀ ਤਲਾਸ਼ੀ ਲੈਣ 'ਤੇ ਇਕ ਹੈੱਡ ਕਾਂਸਟੇਬਲ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਦੁਪਹਿਰ 12 ਵਜੇ ਦੇ ਕਰੀਬ ਗੈਂਗਸਟਰ ਦਾ ਪਿਤਾ ਮੁਲਾਕਾਤ ਕਰਨ ਲਈ ਜੇਲ ਕੰਪਲੈਕਸ 'ਚ ਪੁੱਜਿਆ। ਉੱਥੇ ਮੁਲਾਕਾਤ ਦਰਜ ਕਰਾਉਣ ਦੇ ਉਪਰੰਤ ਲਾਊਡ ਸਪੀਕਰ 'ਤੇ ਸੂਚਨਾ ਮਿਲਣ ਤੋਂ ਬਾਅਦ ਉਹ ਮੁਲਾਕਾਤ ਕਮਰੇ 'ਚ ਦਾਖਲ ਹੋ ਗਿਆ। ਕਮਰੇ 'ਚ ਜਾਲੀਆਂ ਦੀ ਖਿੜਕੀ ਤੋਂ ਆਪਣੇ ਬੇਟੇ ਨੂੰ ਸਮਾਨ ਦੇ ਕੇ ਚਲਾ ਗਿਆ।

ਡਿਊਟੀ ਕਰ ਰਹੇ ਕਰਮਚਾਰੀਆਂ ਨੂੰ ਸ਼ੱਕ ਹੋਇਆ ਤਾਂ ਉੱਥੇ ਹੈੱਡ ਕਾਂਸਟੇਬਲ ਸਤਨਾਮ ਸਿੰਘ ਨੇ ਸਮਾਨ ਦੀ ਤਲਾਸ਼ੀ ਲੈਣ ਨੂੰ ਕਿਹਾ ਪਰ ਉਕਤ ਗੈਂਗਸਟਰ ਕਥਿਤ ਰੂਪ ਨਾਲ ਬਦਸਲੂਕੀ ਕਰਨ ਲੱਗਾ।  ਇਸ ਦੀ ਸੂਚਨਾ ਜੇਲ ਅਧਿਕਾਰੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਉਸ ਦੀ ਤਲਾਸ਼ੀ ਲੈਣ 'ਤੇ ਇਕ ਮੋਬਾਇਲ, ਸਰਿੰਜ ਤੇ ਪਾਬੰਦੀਸ਼ੁਦਾ ਸਮਾਨ ਮਿਲਣ ਦਾ ਮਾਮਲਾ ਪੁਲਸ ਨੂੰ ਭੇਜਿਆ ਗਿਆ ਕਿਉਂਕਿ ਜੇਲ ਪ੍ਰਸ਼ਾਸਨ ਨੂੰ ਸ਼ੱਕ ਹੈ ਕਿ ਗੈਂਗਸਟਰ ਨੂੰ ਇਹ ਸਮਾਨ ਉਸ ਦਾ ਪਿਤਾ ਮੁਲਾਕਾਤ ਦੌਰਾਨ ਦੇ ਗਿਆ ਹੋਵੇਗਾ ਅਤੇ ਪੁਲਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਕਰਮਚਾਰੀ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਉਸ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਉਕਤ ਗੈਂਗਸਟਰ ਜੇਲ ਦੇ ਬੀ-ਕਲਾਸ ਦੀ ਹਾਈ ਸਕਿਓਰਿਟੀ ਜ਼ੋਨ 'ਚ ਬੰਦ ਹੈ ਅਤੇ ਉਹ ਜਨਵਰੀ, 2018 'ਚ ਫਿਰੋਜ਼ਪੁਰ ਸੈਂਟਰਲ ਜੇਲ ਤੋਂ ਸ਼ਿਫਟ ਹੋ ਕੇ ਲੁਧਿਆਣਾ ਦੀ ਜੇਲ 'ਚ ਆਇਆ ਸੀ। 


Related News