ਮਲੋਟ ’ਚ ਨਾਬਾਲਗ ਮੁੰਡੇ ਨਾਲ ਵਹਿਸ਼ੀ ਘਟਨਾ ਦੇ ਮਾਮਲੇ ’ਚ ਪੁਲਸ ਦੀ ਸਖ਼ਤ ਕਾਰਵਾਈ

Wednesday, May 26, 2021 - 08:07 PM (IST)

ਮਲੋਟ ’ਚ ਨਾਬਾਲਗ ਮੁੰਡੇ ਨਾਲ ਵਹਿਸ਼ੀ ਘਟਨਾ ਦੇ ਮਾਮਲੇ ’ਚ ਪੁਲਸ ਦੀ ਸਖ਼ਤ ਕਾਰਵਾਈ

ਮਲੋਟ ( ਜੁਨੇਜਾ) : ਸੋਮਵਾਰ ਸ਼ਾਮ ਨੂੰ ਰਵੀਦਾਸ ਨਗਰ ਦੇ ਇਕ ਨਾਬਾਲਗ ਮੁੰਡੇ ਨੂੰ ਅਗਵਾ ਕਰਕੇ ਉਸ ਉਪਰ ਕੀਤੇ ਵਹਿਸ਼ੀ ਜ਼ੁਲਮਾਂ ਦੇ ਮਾਮਲੇ ’ਤੇ ਸਿਟੀ ਮਲੋਟ ਪੁਲਸ ਨੇ 10 ਮਰਦ ਔਰਤਾਂ ਵਿਰੁੱਧ ਮੁਕਦਮਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਆਪਣੀ ਕੁੜੀ ਨਾਲ ਪ੍ਰੇਮ ਸਬੰਧਾਂ ਤੋਂ ਖਫ਼ਾ ਇਥੋਂ ਦੇ ਇਕ ਪਰਿਵਾਰ ਦੇ ਦਰਜਨ ਭਰ ਮਰਦ ਔਰਤਾਂ ਨੇ ਮੁਹੱਲੇ ਦੇ ਹੀ ਸੰਨੀ ਪੁੱਤਰ ਸੋਹਨ ਨਾਲ ਨੂੰ ਘਰੋਂ ਅਗਵਾ ਕਰਕੇ ਉਸਨੂੰ ਨਜਾਇਜ਼ ਹਿਰਾਸਤ ਵਿਚ ਰੱਖਿਆ ਅਤੇ ਉਸਦੀ ਕੁੱਟਮਾਰ ਕਰਦਿਆਂ ਉਸਨੂੰ ਸਿਰ ਤੋਂ ਗੰਜਾ ਕਰ ਦਿੱਤਾ।

ਇਹ ਵੀ ਪੜ੍ਹੋ : ਜਲੰਧਰ ’ਚ ਦਿਲ ਵਲੂੰਧਰਣ ਵਾਲੀ ਘਟਨਾ, ਵਿਆਹ ਤੋਂ ਚਾਰ ਦਿਨ ਪਹਿਲਾਂ ਲਾੜੇ ਨੇ ਕੀਤੀ ਖ਼ੁਦਕੁਸ਼ੀ

PunjabKesari

ਸੰਨੀ ਦੇ ਪਰਿਵਾਰ ਦਾ ਦੋਸ਼ ਸੀ ਕਿ ਉਕਤ ਵਿਅਕਤੀਆਂ ਨੇ ਸੰਨੀ ਨੂੰ ਪਿਸ਼ਾਬ ਵੀ ਪਿਲਾਇਆ ਸੀ। ਉਨ੍ਹਾਂ ਗੰਜਾ ਕਰਨ ਸਮੇਤ ਜਲੀਲ ਕਰਨ ਦੀ ਵੀਡੀਓ ਵੀ ਬਣਾਈ ਅਤੇ ਸ਼ੋਸਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਇਸ ਮੌਕੇ ਪੁਲਸ ਨੇ ਸੰਨੀ ਨੂੰ ਉਕਤ ਲੋਕਾਂ ਦੇ ਚੁੰਗਲ ’ਚੋਂ ਛੁਡਾ  ਕੇ ਮਲੋਟ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਾਇਆ ਸੀ, ਜਿਥੇ ਕੱਲ ਸ਼ਾਮ ਨੂੰ ਸੰਨੀ ਨੇ ਪੁਲਸ ਕੋਲ ਆਪਣੇ ਬਿਆਨ ਦਰਜ ਕਰਵਾਏ।

ਇਹ ਵੀ ਪੜ੍ਹੋ : ਗੈਂਗਰੇਪ ਮਾਮਲੇ ’ਚ ਸਾਹਮਣੇ ਆਈਆਂ ਗੱਲਾਂ ਨੇ ਉਡਾਏ ਹੋਸ਼, ਜਲੰਧਰੋਂ ਕਈ ਜ਼ਿਲ੍ਹਿਆਂ ’ਚ ਭੇਜੀਆਂ ਰਸ਼ੀਆ ਦੀਆਂ ਕੁੜੀਆਂ

PunjabKesari

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਿਟੀ ਮਲੋਟ ਦੇ ਐੱਸ. ਐੱਚ. ਓ. ਇੰਸਪੈਕਟਰ ਮੋਹਨ ਲਾਲ ਨੇ ਦੱਸਿਆ ਕਿ ਸੰਨੀ ਦੇ ਬਿਆਨਾਂ ’ਤੇ ਸਿਟੀ ਪੁਲਸ ਨੇ ਕੁੜੀ ਦੀ ਮਾਂ ਅਤੇ ਦਾਦੀ ਤੋਂ ਇਲਾਵਾ ਦਾਦੇ ਚਰਨਦਾਸ, ਪਿਤਾ ਸੁਰਿੰਦਰ, ਚਾਚੇ ਰਕੇਸ਼, ਗੁਲਸ਼ਨ, ਕਮਲ ਅਤੇ ਗੁਲਸ਼ਨ ਅਤੇ ਹੋਰ ਅਣਪਛਾਤੇ ਸਾਥੀਆਂ ਵਿਰੁੱਧ ਐੱਫ਼. ਆਈ. ਆਰ. ਨੰਬਰ 99 ਮਿਤੀ 25/5/21 ਅ/ਧ 452, 342,365,295,148,149 ਸਮੇਤ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਮੁਕਦਮਾਂ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਮਹਿਲਾ ਨੂੰ ਮਿਲਣ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News