14 ਸਾਲਾ ਨਾਬਾਲਗ ਨਾਲ 2 ਨੌਜਵਾਨਾਂ ਨੇ ਕੀਤਾ ਜਬਰ-ਜ਼ਿਨਾਹ

Monday, Mar 14, 2022 - 11:58 AM (IST)

14 ਸਾਲਾ ਨਾਬਾਲਗ ਨਾਲ 2 ਨੌਜਵਾਨਾਂ ਨੇ ਕੀਤਾ ਜਬਰ-ਜ਼ਿਨਾਹ

ਅੰਮ੍ਰਿਤਸਰ (ਜਸ਼ਨ)- ਥਾਣਾ ਬਿਆਸ ਅਧੀਨ ਪੈਂਦੇ ਇਲਾਕੇ ਬਾਬਾ ਬਕਾਲਾ ਸਾਹਿਬ ਵਿਖੇ ਦੋ ਨੌਜਵਾਨਾਂ ਵੱਲੋਂ 14 ਸਾਲਾ ਨਾਬਾਲਗ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਬਿਆਸ ਦੀ ਪੁਲਸ ਨੇ ਇਸ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਪਿੰਡ ਦੀਆਂ ਦੋ ਜਨਾਨੀਆਂ ਅਨਰੀਤ ਅਤੇ ਜਸਬੀਰ ਸਿੰਘ ਅਤੇ ਦੋ ਨੌਜਵਾਨਾਂ (ਇਕ ਗੁਰਪ੍ਰੀਤ ਸਿੰਘ ਅਤੇ ਦੂਜਾ ਅਣਪਛਾਤਾ) ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ : 31 ਸਾਲਾ ਨੌਜਵਾਨ ਦਾ ਦਿਲ ’ਚ ਗੋਲੀ ਮਾਰ ਕੀਤਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼

ਮਾਮਲਾ ਦਰਜ ਹੋਣ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਫ਼ਿਲਹਾਲ ਪੁਲਸ ਨੇ ਦੋਨੋਂ ਮੁਲਜ਼ਮ ਜਨਾਨੀਆਂ ਅਨਰੀਤ ਅਤੇ ਜਸਬੀਰ ਨੂੰ ਗ੍ਰਿਫ਼ਤਾਰ ਕਰ ਕੇ ਇਸ ਮਾਮਲੇ ਦੇ ਸਬੰਧ ’ਚ ਡੂੰਘਾਈ ਨਾਲ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ।
 


author

rajwinder kaur

Content Editor

Related News