ਨਾਬਾਲਗ ਵਿਦਿਆਰਥਣ ਨੂੰ ਪਿਆਰ ਦੇ ਝਾਂਸੇ ’ਚ ਫਸਾ ਕੇ ਲੁੱਟੀ ਪੱਤ, ਕੁੜੀ ਨੇ ਵੱਡੇ ਜਿਗਰੇ ਨਾਲ ਖੋਲ੍ਹੀ ਪੋਲ
Friday, Feb 25, 2022 - 06:58 PM (IST)
 
            
            ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਅਧੀਨ ਪੈਂਦੇ ਇਕ ਪਿੰਡ ਦੀ ਨਾਬਾਲਗ ਵਿਦਿਆਰਥਣ ਨੂੰ ਆਪਣੇ ਪਿਆਰ ਦੇ ਜਾਲ ’ਚ ਫਸਾ ਕੇ ਫਿਰ ਉਸ ਨੂੰ ਧਮਕਾ ਕੇ ਜ਼ਬਰਨ ਬਲਾਤਕਾਰ ਕਰਨ ਦੇ ਦੋਸ਼ ’ਚ ਥਾਣਾ ਦਾਖਾ ਦੀ ਪੁਲਸ ਨੇ ਭਵਨਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਗੁੜੇ ਵਿਰੁੱਧ ਜੇਰੇ ਧਾਰਾ 376, 506 ਆਈ.ਪੀ.ਸੀ., 4 ਪੋਸਕੋ ਐਕਟ ਅਧੀਨ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੀੜਤ ਨਾਬਾਲਗ ਵਿਦਿਆਰਥਣ ਨੇ ਆਪਣੇ ਬਿਆਨਾਂ ’ਚ ਦੋਸ਼ ਲਗਾਇਆ ਕਿ ਉਸਦੀ ਭਵਨਦੀਪ ਸਿੰਘ ਨਾਲ ਦੋਸਤੀ ਹੋ ਗਈ ਅਤੇ ਕਰੀਬ 5-6 ਮਹੀਨੇ ਵਧੀਆ ਦੋਸਤ ਬਣ ਕੇ ਰਿਹਾ ਅਤੇ ਕੁਝ ਦਿਨਾਂ ਤੋਂ ਮੈਨੂੰ ਧਮਕੀਆਂ ਦੇਣ ਲੱਗਾ ਕਿ ਮੇਰੇ ਘਰ ਚੱਲ ਨਹੀਂ ਤਾਂ ਤੈਨੂੰ ਜਾਨੋਂ ਮਾਰ ਦੇਵਾਂਗਾ ਜਾਂ ਤੇਰੇ ’ਤੇ ਤੇਜ਼ਾਬ ਸੁੱਟ ਦੇਵਾਂਗਾ।
ਇਹ ਵੀ ਪੜ੍ਹੋ : ਤਰਨਤਾਰਨ ’ਚ ਵੱਡੀ ਵਾਰਦਾਤ, ਐੱਚ. ਡੀ. ਐੱਫ. ਸੀ. ਬੈਂਕ ’ਚ 30 ਤੋਂ 50 ਲੱਖ ਦੀ ਲੁੱਟ
ਇਸ ਦੇ ਡਰ ਕਾਰਣ ਮੈਂ ਉਸ ਨਾਲ ਘਰੋਂ ਜਾਣ ਦਾ ਪ੍ਰੋਗਰਾਮ ਬਣਾਇਆ ਅਤੇ ਮੈਨੂੰ ਪਹਿਲਾਂ ਧਾਰਮਿਕ ਅਸਥਾਨਾਂ ’ਤੇ ਘੁੰਮਾਇਆ ਫਿਰ ਕਿਸੇ ਦੇ ਘਰ ਰੱਖਿਆ ਅਤੇ ਰਾਤ ਨੂੰ ਮੇਰੇ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਅਗਲੇ ਦਿਨ ਅਸੀਂ ਆਪਣੇ ਆਪਣੇ ਘਰ ਵਾਪਸ ਆ ਗਏ। ਮੈਂ ਬਹੁਤ ਡਰੀ ਹੋਈ ਸੀ ਇਸ ਲਈ ਮੈਂ ਕਿਸੇ ਨੂੰ ਕੁਝ ਨਹੀ ਦੱਸਿਆ ਪਰ ਬੜੀ ਹਿੰਮਤ ਕਰਕੇ ਆਪਣੀ ਮਾਂ ਨੂੰ ਦੱਸਿਆ ਕਿ ਮੇਰੇ ਨਾਲ ਦੋਸਤੀ ਕਰਕੇ ਪਿਆਰ ਦਾ ਗਲਤ ਇਸਤੇਮਾਲ ਕੀਤਾ ਹੈ। ਉਧਰ ਇੰਸਪੈਕਟਰ ਦਮਨਦੀਪ ਕੌਰ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਨ ਅਤੇ ਪੀੜਤਾ ਦਾ ਸਰਕਾਰੀ ਪ੍ਰੇਮਜੀਤ ਹਸਪਤਾਲ ਸੁਧਾਰ ਵਿਖੇ ਮੈਡੀਕਲ ਵੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਗੈਂਗਸਟਰਾਂ ਵੱਲੋਂ ਮੋਹਾਲੀ ਦੇ ਟ੍ਰੈਵਲ ਏਜੰਟ ਨੂੰ ਮਾਰਨ ਦੀ ਯੋਜਨਾ ਨਾਕਾਮ, ਗੈਂਗਸਟਰ ਜੰਟਾ ਦੇ ਤਿੰਨ ਸਾਥੀ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            