ਮਾਸਡ਼ ਨੇ ਨਾਬਾਲਗਾ ਲੜਕੀ ਨਾਲ ਕੀਤਾ ਜਬਰ-ਜ਼ਨਾਹ

Monday, Jun 11, 2018 - 01:09 AM (IST)

ਪਠਾਨਕੋਟ/ਭੋਆ,   (ਸ਼ਾਰਦਾ)-  ਭੋਆ ਵਿਧਾਨ ਸਭਾ ਇਲਾਕੇ ਅਧੀਨ ਆਉਂਦੇ ਇਕ ਪਿੰਡ ’ਚ ਵਿਅਕਤੀ ਵੱਲੋਂ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦਾ ਸਮਾਚਾਰ ਮਿਲਿਆ ਹੈ। 
ਥਾਣਾ ਮੁਖੀ ਕੁਲਵਿੰਦਰ ਸਿੰਘ ਅਤੇ ਏ. ਐੱਸ. ਆਈ. ਸੋਹੇਲ ਸਿੰਘ ਨੇ ਕਿਹਾ ਕਿ ਪੀਡ਼ਤਾ ਦੀ ਮਾਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਬੀਤੀ 4 ਜੂਨ ਨੂੰ ਆਪਣੀ ਛੋਟੀ ਭੈਣ ਕੋਲੋਂ 11 ਸਾਲਾ ਲਡ਼ਕੀ ਅਤੇ ਬੇਟੇ ਨੂੰ ਨਾਲ ਲੈ ਕੇ ਛੁੱਟੀਆਂ ਕੱਟਣ ਲਈ  ਅਾਈ ਹੋਈ ਸੀ। 8 ਜੂਨ ਨੂੰ ਉਹ ਆਪਣੀ ਛੋਟੀ ਭੈਣ ਨਾਲ ਕਿਸੇ ਕੰਮ ਲਈ ਬਾਜ਼ਾਰ ਗਈ ਸੀ  ਅਤੇ ਛੋਟੀ ਲਡ਼ਕੀ ਉਥੇ ਇਕੱਲੀ ਹੀ ਘਰ ’ਚ ਸੀ ਤਾਂ ਉਸਦੇ ਜੀਜੇ ਨੇ ਉਸਦੀ ਨਾਬਾਲਗ ਬੇਟੀ ਨੂੰ ਦਰਿੰਦਗੀ ਦਾ ਸ਼ਿਕਾਰ ਬਣਾਉਂਦੇ ਹੋਏ ਜਬਰ-ਜ਼ਨਾਹ ਕਰ ਦਿੱਤਾ। ਜਦੋਂ ਉਹ  ਬਾਜ਼ਾਰ ਤੋਂ ਅਾਈ ਤਾਂ ਉਸਦੀ ਬੇਟੀ  ਸਹਿਮੀ ਹੋਈ ਸੀ। ਵਾਰ-ਵਾਰ ਪੁੱਛਣ ’ਤੇ ਉਸਨੇ ਆਪਣੇ ਨਾਲ ਹੋਈ ਹੈਵਾਨੀਅਤ ਸੁਣਾਈ। ਉਥੇ ਜਬਰ-ਜ਼ਨਾਹ ਦੇ ਦੋਸ਼ੀ ਪੀਡ਼ਤਾ ਦੇ ਮਾਸਡ਼ ਨੇ ਇਸ ਸਬੰਧੀ ਕਿਸੇ ਨੂੰ ਕੁਝ ਨਾ ਦੱਸਣ ਲਈ ਧਮਕਾਇਆ ਵੀ ਅਤੇ ਜਾਨ  ਤੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਪੁਲਸ ਅਨੁਸਾਰ ਪੀਡ਼ਤਾ ਦੇ ਪਰਿਵਾਰਕ  ਮੈਂਬਰਾਂ ਦੇ ਬਿਆਨਾਂ ਦੇ ਅਾਧਾਰ ’ਤੇ  ਦੋਸ਼ੀ ਕਲਯੁਗੀ ਮਾਸਡ਼ ਖਿਲਾਫ਼ ਆਈ. ਪੀ. ਸੀ. ਦੀ ਧਾਰਾ 376, 506 ਅਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਫਰਾਰ ਹੈ, ਜਿਸ ਨੂੰ ਫਡ਼ਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News