ਨਾਬਾਲਿਗਾ ਦੇ ਢਿੱਡ ’ਚ ਹੋਇਆ ਦਰਦ, ਚੈੱਕਅਪ ਕਰਵਾਉਣ ’ਤੇ ਨਿਕਲੀ ਗਰਭਵਤੀ

Saturday, Apr 03, 2021 - 09:35 PM (IST)

ਨਾਬਾਲਿਗਾ ਦੇ ਢਿੱਡ ’ਚ ਹੋਇਆ ਦਰਦ, ਚੈੱਕਅਪ ਕਰਵਾਉਣ ’ਤੇ ਨਿਕਲੀ ਗਰਭਵਤੀ

ਪਟਿਆਲਾ (ਬਲਜਿੰਦਰ)- 16 ਸਾਲ ਦੀ ਨਾਬਾਲਿਗ ਲੜਕੀ ਨਾਲ ਗੁਆਂਢ ਵਿਚ ਰਹਿੰਦੇ 3 ਲੜਕੇ ਜਬਰ-ਜ਼ਨਾਹ ਕਰਦੇ ਰਹੇ ਅਤੇ ਜਦੋਂ ਲੜਕੀ ਦੇ ਢਿੱਡ ’ਚ ਦਰਦ ਹੋਣਾ ਸ਼ੁਰੂ ਹੋਇਆ ਤਾਂ ਲੜਕੀ ਦੇ ਮਾਪਿਆਂ ਨੇ ਹਸਪਤਾਲ ’ਚ ਚੈੱਕਅਪ ਕਰਵਾਇਆ ਤਾਂ ਉਹ ਗਰਭਵਤੀ ਨਿਕਲੀ ਤਾਂ ਲੜਕੀ ਦੇ ਮਾਪਿਆਂ ਦੇ ਹੋਸ਼ ਉੱਡ ਗਏ। ਇਹ ਘਟਨਾ ਥਾਣਾ ਪਸਿਆਣਾ ਅਧੀਨ ਪੈਂਦੇ ਇਕ ਪਿੰਡ ਦੀ ਹੈ। ਮਾਪਿਆਂ ਨੇ ਜਦੋਂ ਲੜਕੀ ਨੂੰ ਪੁੱਛਿਆਂ ਤਾਂ ਲੜਕੀ ਨੇ ਤਿੰਨ ਲੜਕਿਆਂ ਦੇ ਨਾਂ ਦੱਸੇ, ਜੋ ਕਿ ਪਿਛਲੇ 5 ਮਹੀਨਿਆਂ ਤੋਂ ਉਸ ਨੂੰ ਡਰਾ ਕੇ ਉਸ ਨਾਲ ਵਾਰੀ-ਵਾਰੀ ਜਬਰ-ਜ਼ਨਾਹ ਕਰ ਰਹੇ ਸਨ ਅਤੇ ਹਮੇਸ਼ਾ ਹੀ ਜਬਰ-ਜ਼ਨਾਹ ਕਰਨ ਲਈ ਪਹੁੰਚ ਜਾਂਦੇ ਸਨ ਕਿਉਂਕਿ ਉਸ ਦੇ ਮਾਪੇ ਮਜ਼ਦੂਰ ਸਨ ਅਤੇ ਉਹ ਪਿੱਛੇ ਘਰ ’ਚ ਇਕੱਲੀ ਹੁੰਦੀ ਸੀ।

ਇਹ ਵੀ ਪੜੋ ਇਟਲੀ 'ਚ 100 ਫੁੱਟ ਦੇ ਟਾਵਰਾਂ 'ਤੇ ਡਿਨਰ ਕਰਨ ਸਕਣਗੇ ਸੈਲਾਨੀ, ਆਉਣ-ਜਾਣ ਲਈ ਡ੍ਰੋਨਾਂ ਦੀ ਹੋਵੇਗੀ ਵਰਤੋਂ

ਇਹ ਕਾਰਾ ਕਰਨ ਵਾਲੇ ਲੜਕੇ ਵੀ ਛੋਟੀ ਹੀ ਉਮਰ ਦੇ ਹਨ, ਜਿਨ੍ਹਾਂ ਦੀ ਉਮਰ 16 ਤੋਂ 18 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਇਸ ਮਾਮਲੇ ’ਚ ਥਾਣਾ ਪਸਿਆਣਾ ਦੀ ਪੁਲਸ ਨੇ ਸੰਜੀਤ, ਬਬਲੂ ਅਤੇ ਚਰਨੂੰ ਖਿਲਾਫ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਚ ਪੁਲਸ ਨੇ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਅਤੇ ਲੜਕੀ ਦੇ ਗਰਭਪਾਤ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।


author

Sunny Mehra

Content Editor

Related News